Welcome to Canadian Punjabi Post
Follow us on

19

January 2021
ਭਾਰਤ

ਕੇਂਦਰ ਸਰਕਾਰ ਦਾ ਕਿਸਾਨ ਲੀਡਰਾਂ ਨੂੰ ਸੱਦਾ ਕਿਸਾਨ ਯੂਨੀਅਨ ਨੇ ਠੁਕਰਾਇਆ

December 01, 2020 06:45 AM

* ਦਿੱਲੀ ਪੁਲਿਸ ਨੇ ਗਿਣਤੀ ਵਧਾਈ,ਅੱਥਰੂ ਗੈਸ ਦੇ ਹੋਰ ਗੋਲ਼ੇ ਮੰਗਵਾਏ
* ਕਿਸਾਨਾਂ ਦੇ ਖਿਲਾਫ ਦੰਗੇ ਦਾ ਕੇਸ ਦਰਜ

ਨਵੀਂ ਦਿੱਲੀ, 30 ਨਵੰਬਰ, (ਪੋਸਟ ਬਿਊਰੋ)- ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਕਰਨ ਵਾਲੇ ਕਿਸਾਨ ਅੱਜ ਦੇਸ਼ ਦੇ ਗ੍ਰਹਿ ਮੰਤਰੀ ਦੇ ਭਰੋਸੇ ਤੋਂ ਬਾਅਦ ਵੀ ਦਿੱਲੀ ਦੀਆਂ ਹੱਦਾਂ ਉੱਤੇ ਸੜਕ ਜਾਮ ਕਰ ਕੇ ਧਰਨੇ ਉੱਤੇ ਬੈਠੇ ਰਹੇ ਅਤੇ ਬੁਰਾੜੀ ਦੇ ਨਿਰੰਕਾਰੀ ਮੈਦਾਨ ਵਿੱਚ ਜਾਣ ਨੂੰ ਤਿਆਰ ਨਹੀਂ ਹੋਏ। ਇਸ ਨਾਲ ਦਿੱਲੀ ਦੇ ਬਾਹਰ ਟੀਕਰੀ ਅਤੇ ਸਿੰਘੂ ਬਾਰਡਰਾਂ ਦੇ ਆਸ-ਪਾਸ ਰਹਿੰਦੇ ਸਥਾਨਕ ਲੋਕਾਂ ਦੀ ਪਰੇਸ਼ਾਨੀ ਦੱਸ ਕੇ ਕਿਸਾਨਾਂ ਦੇ ਵਿਰੁੱਧ ਦੰਗਾ ਕਰਨ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਬਾਅਦ ਦਿੱਲੀ ਬਾਰਡਰ ਉੱਤੇ ਪੁਲਸ ਦੀ ਗਿਣਤੀ ਅਚਾਨਕ ਵਧਾਏ ਜਾਣ ਦੇ ਨਾਲ ਹੀ ਪੁਲਸ ਨੇ ਅੱਜ ਸ਼ਾਮ ਅੱਥਰੂ ਗੈਸ ਦੇ ਦੋ ਹਜ਼ਾਰ ਗੋਲੇ ਹੋਰ ਮੰਗਵਾ ਲਏ ਪਤਾ ਲੱਗੇ ਹਨ।
ਸੋਮਵਾਰ ਸ਼ਾਮ ਦੀਆਂ ਖਬਰਾਂ ਅਤੇ ਭਾਰਤ ਸਰਕਾਰ ਦੇ ਸੂਤਰਾਂ ਮੁਤਾਬਕ ਸਖ਼ਤ ਕਾਰਵਾਈ ਲਈ ਦਿੱਲੀ ਪੁਲਿਸ ਇਸ ਵੇਲੇਪੂਰੀ ਤਰ੍ਹਾਂ ਤਿਆਰ ਕੀਤੀ ਗਈ ਹੈ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਨੇ ਕਿਹਾ ਕਿ ਦਿੱਲੀ ਦਾ ਕਾਨੂੰਨ ਪ੍ਰਬੰਧ ਕਿਸੇ ਹਾਲਤ ਵਿੱਚ ਵਿਗੜਨ ਨਹੀਂ ਦਿੱਤਾ ਜਾਵੇਗਾ। ਇਸ ਦੌਰਾਨ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਕੇ ਵਾਰ-ਵਾਰ ਪੁਲਿਸ ਦੇ ਵੱਡੇ ਅਧਿਕਾਰੀ ਉਨ੍ਹਾਂ ਨੂੰ ਬੁਰਾੜੀ ਵਾਲੀ ਨਿਰੰਕਾਰੀ ਸਤਸੰਗ ਗਰਾਊਂਡ ਵਿੱਚਜਾਣ ਦੇ ਲਈ ਕਹਿ ਰਹੇ ਹਨ, ਪਰ ਕਿਸਾਨ ਆਗੂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੋ ਸਕੇ। ਇਸ ਤੋਂ ਪਹਿਲਾਂ ਜਿਹੜੇ ਕਿਸਾਨ ਓਥੇ ਪਹੁੰਚ ਗਏ ਹਨ, ਉਹ ਵੀ ਅਜੇ ਤੱਕ ਸਰਕਾਰ ਦੇ ਕੀਤੇ ਹੋਏ ਪ੍ਰਬੰਧਾਂ ਮੁਤਾਬਕ ਤੰਬੂਆਂ ਵਿੱਚ ਜਾਣ ਦੀ ਥਾਂ ਆਪੋ-ਆਪਣੇ ਟਰੈਕਟਰ-ਟਰਾਲੀਆਂ ਵਿੱਚ ਹੀ ਟਿਕੇ ਹੋਏ ਹਨ ਤੇ ਸਰਕਾਰ ਦੀ ਗੱਲ ਨਹੀਂ ਮੰਨ ਰਹੇ।ਇਸ ਹਾਲਤ ਵਿੱਚ ਕਿਸਾਨਾਂ ਐਜੀਟੇਸ਼ਨ ਨਾਲ ਸਿੱਝਣ ਲਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਭੀੜ ਦੀ ਆੜ ਵਿੱਚ ਕੋਈ ਸ਼ਰਾਰਤੀ ਅਨਸਰ ਗੜਬੜ ਨਾ ਕਰੇ, ਇਸ ਦਾ ਧਿਆਨ ਰੱਖ ਕੇ ਦਿੱਲੀ ਬਾਰਡਰ ਉੱਤੇ ਦਿੱਲੀ ਪੁਲਿਸ ਦੇ ਨਾਲ ਪੈਰਾ ਮਿਲਟਰੀ ਦੀਆਂ 23 ਕੰਪਨੀਆਂ ਵੀ ਤਾਇਨਾਤ ਕਰ ਦਿੱਤੀਆਂ ਹਨ ਅਤੇ ਅੱਜ ਸ਼ਾਮ ਦਿੱਲੀ ਪੁਲਿਸ ਨੇ 2000 ਅੱਥਰੂ ਗੈਸ ਦੇ ਗੋਲ਼ੇ ਵੀ ਹੋਰ ਮੰਗਵਾਏ ਅਤੇ ਇਹ ਫੈਸਲਾ ਕਰ ਲਿਆ ਹੈ ਕਿ ਹਰ ਸਮੇਂ ਓਥੇ ਡਿਪਟੀ ਕਮਿਸ਼ਨਰ ਪੁਲਸ (ਡੀ ਸੀ ਪੀ) ਪੱਧਰ ਦਾ ਇਕ ਅਧਿਕਾਰੀ ਮੌਜੂਦ ਰਹਿ ਕੇ ਹਾਲਾਤ ਉੱਤੇ ਪਲ-ਪਲ ਦੀ ਨਜ਼ਰ ਰੱਖੇਗਾ।
ਦੂਸਰੇ ਪਾਸੇ ਕਿਸਾਨ ਮੋਰਚੇ ਬਾਰੇ ਪਹਿਲੀ ਖਬਰ ਇਹ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀਬਾੜੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨਾਲ ਵਿਚਾਰ ਲਈਮੰਗਲਵਾਰ ਬਾਅਦ ਦੋਪਹਿਰ ਤਿੰਨ ਵਜੇ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਮੀਟਿੰਗ ਰੱਖੀ ਹੈ। ਦੂਸਰੀ ਖਬਰ ਇਹ ਹੈ ਕਿ ਕਿਸਾਨ ਆਗੂਆਂ ਨੇ ਸੱਦਾ ਠੁਕਰਾ ਦਿੱਤਾ ਹੈ। ਸਿੰਘੂ ਬਾਰਡਰ ਉੱਤੇ ਡਟੇ ਹੋਏ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਸਾਥੀਆਂ ਸਮੇਤ ਬਿਆਨ ਦਿੱਤਾ ਹੈ ਕਿ ਅਸੀਂ ਸਾਰੇ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਨਹੀਂ ਕਰ ਸਕਦੇ, ਸਿਰਫ ਪੰਜਾਬ ਦੀਆਂ 30 ਜਥੇਬੰਦੀਆਂ ਨਾਲ ਮੀਟਿੰਗ ਕਰ ਸਕਦੇ ਹਾਂ,ਅਸੀਂਨਰਿੰਦਰ ਮੋਦੀ ਸਰਕਾਰ ਦਾ ਸ਼ਰਤਾਂ ਵਾਲੀ ਗੱਲਬਾਤ ਕਰਨ ਦਾ ਸੱਦਾ ਰੱਦ ਕਰ ਦਿੱਤਾ ਹੈ,ਅਸੀਂ ਗੱਲ਼ਬਾਤ ਕਰਨ ਦੇ ਲਈ ਨਹੀਂ ਜਾਵਾਂਗੇ।
ਇਸ ਦੌਰਾਨ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ‘ਦਿੱਲੀ ਚਲੋ` ਮਾਰਚ ਹੇਠ ਜਦੋਂ ਪੰਜਾਬ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕਿਸਾਨ ਦਿੱਲੀ ਬਾਰਡਰ ਉੱਤੇ ਡਟੇ ਹੋਏ, ਓਦੋਂ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਵੀ ਇਸ ਅੰਦੋਲਨ ਵਿਚ ਹਿੱਸਾ ਲੈਣ ਲਈ ਮੰਗਲਵਾਰ ਤੋਂ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਕਿਸਾਨ ਆਗੂਆਂ ਵੱਲੋਂ ਸਾਰੇ ਪੱਖ ਸੁਣਨ ਪਿੱਛੋਂ ਕਿਸਾਨ ਆਗੂ ਚੜੁੰਨੀ ਦੇ ਵਿਰੁੱਧ ਮਾਮਲਾ ਖਤਮ
ਸੁਪਰੀਮ ਕੋਰਟ ਨੇ ਹੱਥ ਝਾੜੇ ਦਿੱਲੀ ਪੁਲਿਸ ਤੈਅ ਕਰਦੀ ਰਹੇ ਕਿ ਦਿੱਲੀ ਵਿੱਚ ਕਿਸ ਨੂੰ ਵੜਨ ਦੇਣੈ, ਕਿਸ ਨੂੰ ਨਹੀਂ
ਦਿੱਲੀ ਹਾਈ ਕੋਰਟ ਦਾ ਫੈਸਲਾ: ਸੜਕ ਹਾਦਸੇ `ਚ ਔਲਾਦ ਦੀ ਮੌਤ ਉਤੇ ਮਾਤਾ-ਪਿਤਾ ਨੂੰ ਮੁਆਵਜ਼ੇ ਦਾ ਹੱਕ ਹੈ
ਭਾਰਤੀ ਅਰਥਚਾਰੇ ਵਿੱਚ 25 ਫ਼ੀਸਦੀ ਗਿਰਾਵਟ ਆਉਣ ਦਾ ਡਰ
ਇੱਕ ਕਰੋੜ ਰੁਪਏ ਰਿਸ਼ਵਤ ਲੈਣ ਵਾਲਾ ਰੇਲਵੇ ਅਫਸਰ ਕਾਬੂ
ਸਟੈਚੂ ਆਫ ਯੂਨਿਟੀ ਨੂੰ ਅੱਠ ਸ਼ਹਿਰਾਂ ਨਾਲ ਜੋੜਦੀਆਂ ਰੇਲ ਗੱਡੀਆਂ ਨੂੰ ਮੋਦੀ ਵੱਲੋਂ ਹਰੀ ਝੰਡੀ
1984 ਦੇ ਦੰਗਿਆਂ ਦਾ ਮਾਮਲਾ: ਲੰਡਨ ਤੋਂ ਔਰਤ ਨੇ ਫੋਨ ਉਤੇ ਬਿਆਨ ਦਿੱਤਾ, ਭਾਰਤ ਆਉਣ ਤੋਂ ਨਾਂਹ
ਬਦਨਾਮ ਨਿਠਾਰੀ ਕਾਂਡ: ਬਲਾਤਕਾਰ ਤੇ ਕਤਲ ਦੇ ਦੋਸ਼ੀ ਸੁਰਿੰਦਰ ਕੋਲੀ ਨੂੰ ਫਿਰ ਫਾਂਸੀ ਦੀ ਸਜ਼ਾ
ਭਾਰਤ ਵਿੱਚ ਖਿਸਕਦਾ ਬਾਜ਼ਾਰ ਵੇਖ ਕੇ ਵਾਟਸਐਪ ਨੇ ਨੀਤੀ ਬਦਲੀ
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਚੋਣ ਕਮੇਟੀ ਦੇ ਸਾਰੇ ਮੈਂਬਰਾਂ ਦਾ ਅਸਤੀਫਾ