Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਫੋਰਡ ਸਰਕਾਰ ਨੇ ਮਾਪਿਆਂ ਦੀ ਵਿੱਤੀ ਮਦਦ ਲਈ ਆਨਲਾਈਨ ਐਪਲੀਕੇਸ਼ਨ ਪੋਰਟਲ ਕੀਤਾ ਲਾਂਚ

December 01, 2020 05:33 AM

ਓਨਟਾਰੀਓ, 30 ਨਵੰਬਰ (ਪੋਸਟ ਬਿਊਰੋ) : ਫੋਰਡ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ 12 ਸਾਲ ਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਜਾਂ ਗਾਰਡੀਅਨਜ਼ ਲਈ ਇੱਕ ਅਜਿਹਾ ਆਨਲਾਈਨ ਪੋਰਟਲ ਲਾਂਚ ਕਰਨ ਜਾ ਰਹੇ ਹਨ ਜਿਸ ਰਾਹੀਂ ਉਹ ਕੋਵਿਡ-19 ਮਹਾਂਮਾਰੀ ਦੌਰਾਨ ਵਾਧੂ ਵਿੱਤੀ ਸਹਾਇਤਾ ਹਾਸਲ ਕਰ ਸਕਣਗੇ|
ਸੋਮਵਾਰ ਤੋਂ ਮਾਪੇ "ਸਪੋਰਟ ਫੌਰ ਲਰਨਰਜ਼" ਵੈੱਬ ਪੇਜ ਰਾਹੀਂ ਸਧਾਰਨ ਆਨਲਾਈਨ ਐਪਲੀਕੇਸ਼ਨ ਮੁਕੰਮਲ ਕਰ ਸਕਣਗੇ| ਵਾਅਨ, ਓਨਟਾਰੀਓ ਵਿੱਚ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਇਸ ਸਬੰਧ ਵਿੱਚ ਅਰਜ਼ੀਆਂ 15 ਜਨਵਰੀ,2021 ਤੱਕ ਖੁੱਲ੍ਹੀਆਂ ਰਹਿਣਗੀਆਂ| ਸੋਮਵਾਰ ਨੂੰ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਇਸ ਔਖੀ ਘੜੀ ਵਿੱਚ ਸਾਡੇ ਮਾਪੇ ਕੋਵਿਡ-19 ਨਾਲ ਸੰਘਰਸ਼ ਕਰਨ ਵਾਲੇ ਯੋਧੇ ਹਨ, ਫਿਰ ਭਾਵੇਂ ਆਪਣੇ ਬੱਿਚਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਉਨ੍ਹਾਂ ਦੀ ਸਕਰੀਨਿੰਗ ਕਰਨ ਦਾ ਕੰਮ ਹੋਵੇ ਜਾਂ ਫਿਰ ਰਿਮੋਟ ਪੜ੍ਹਾਈ ਵਿੱਚ ਉਨ੍ਹਾਂ ਦੀ ਮਦਦ ਦੀ ਗੱਲ ਹੋਵੇ|
ਮਾਪੇ ਹਮੇਸ਼ਾਂ ਸਾਡੇ ਨਾਲ ਬਣੇ ਹੋਏ ਹਨ ਤੇ ਸਾਡੀ ਸਰਕਾਰ ਹਮੇਸ਼ਾਂ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ| ਇਸੇ ਲਈ ਅਸੀਂ ਪਰਿਵਾਰਾਂ ਦੀ ਮਦਦ ਵਾਸਤੇ ਵਾਧੂ ਪੇਅਮੈਂਟ ਮੁਹੱਈਆ ਕਰਵਾ ਰਹੇ ਹਾਂ| ਓਨਟਾਰੀਓ ਦੇ 2020 ਬਜਟ ਤਹਿਤ ਇਹ ਨਵਾਂ ਸਪੋਰਟ ਫੌਰ ਲਰਨਰਜ਼ ਪ੍ਰੋਗਰਾਮ ਲਰਨਿੰਗ ਉੱਤੇ ਆਉਣ ਵਾਲੇ ਵਾਧੂ ਖਰਚੇ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ| ਇਸ ਤਹਿਤ ਸਿੱਧੇ ਤੌਰ ਉੱਤੇ ਇੱਕ ਵਾਰੀ ਅਦਾਇਗੀ ਕੀਤੀ ਜਾਵੇਗੀ| ਇਸ ਵਿੱਚ ਉਹ ਪਰਿਵਾਰ ਤੇ ਵਿਦਿਆਰਥੀ ਸ਼ਾਮਲ ਹੋਣਗੇ ਜਿਹੜੇ ਵਿਅਕਤੀਗਤ ਤੌਰ ਉੱਤੇ ਸਕੂਲ ਜਾ ਰਹੇ ਹਨ, ਆਨਲਾਈਨ ਪੜ੍ਹਾਈ ਕਰ ਰਹੇ ਹਨ ਜਾਂ ਦੋਵੇਂ ਤਰੀਕਿਆਂ ਨਾਲ ਪੜ੍ਹਾਈ ਕਰ ਰਹੇ ਹਨ|
ਇਸ ਦੌਰਾਨ ਲਿਚੇ ਨੇ ਆਖਿਆ ਕਿ ਓਨਟਾਰੀਓ ਵਿੱਚ ਰਹਿਣ ਵਾਲੇ ਮਾਪਿਆਂ ਜਾਂ ਗਾਰਡੀਅਨਜ਼ ਨੂੰ ਇੱਕ ਮੁਸ਼ਤ ਅਦਾਇਗੀ ਲਈ ਆਨਲਾਈਨ ਇੱਕ ਐਪਲੀਕੇਸ਼ਨ ਫਾਰਮ ਭਰਨਾ ਹੋਵੇਗਾ ਤੇ ਉਨ੍ਹਾਂ ਨੂੰ
• 0 ਤੋਂ 12 ਸਾਲ ਤੱਕ ਦੇ ਹਰੇਕ ਬੱਚੇ ਲਈ 200 ਡਾਲਰ ਹਾਸਲ ਹੋਣਗੇ
• 0 ਤੋਂ 21 ਸਾਲ ਦੇ ਸਪੈਸ਼ਲ ਲੋੜਾਂ ਵਾਲੇ ਬੱਚੇ ਜਾਂ ਨੌਜਵਾਨ ਲਈ 250 ਡਾਲਰ ਹਾਸਲ ਹੋਣਗੇ
ਲਿਚੇ ਨੇ ਆਖਿਆ ਕਿ ਸਾਡੀ ਮੁੱਖ ਤਰਜੀਹ ਸਕੂਲਾਂ ਨੂੰ ਸੇਫ ਤੇ ਖੁੱਲ੍ਹਾ ਰੱਖਣਾ ਹੈ ਤੇ ਇਸ ਵਿਲੱਖਣ ਚੁਣੌਤੀ ਸਮੇਂ ਹਰ ਕਦਮ ਪਰਿਵਾਰਾਂ ਦੀ ਮਦਦ ਕਰਨਾ ਹੈ|

 
Have something to say? Post your comment