Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਦੁਨੀਆ ਦਾ ਸਭ ਤੋਂ ਛੋਟਾ ‘ਐਟਮ ਮੈਮੋਰੀ ਯੂਨਿਟ` ਤਿਆਰ

November 30, 2020 11:46 PM

ਹਿਊਸਟਨ, 30 ਨਵੰਬਰ (ਪੋਸਟ ਬਿਊਰੋ)- ਖੋਜਕਾਰਾਂ ਨੇ ਡਾਟਾ/ਸੂਚਨਾ ਨੂੰ ਇਕੱਠਾ ਕਰਨ ਲਈ ਦੁਨੀਆ ਦਾ ਸਭ ਤੋਂ ਛੋਟਾ ਯੰਤਰ ਬਣਾਇਆ ਹੈ, ਜਿਸ ਨਾਲ ਖਪਤਕਾਰਾਂ ਲਈ ਇਲੈਕਟ੍ਰਾਨਿਕਸ ਤੇ ‘ਬ੍ਰੇਨ ਇੰਸਪਾਇਰਡ ਕੰਪਿਊਟਿੰਗ` ਲਈ ਤੇਜ਼, ਛੋਟੀਆਂ ਅਤੇ ਵੱਧ ਊਰਜਾ ਵਾਲੀਆਂ ਸਸਤੀਆਂ ਇਲੈਕਟ੍ਰਾਨਿਕ ਚਿੱਪ ਬਣਾਈਆਂ ਜਾ ਸਕਣਗੀਆਂ।
‘ਬ੍ਰੇਨ ਇੰਸਪਾਇਰਡ ਕੰਪਿਊਟਿੰਗ` ਦਿਮਾਗ ਦੀ ਪੂਰੀ ਤਰ੍ਹਾਂ ਨਕਲ ਦੀ ਜਗ੍ਹਾ ਦਿਮਾਗ ਦੇ ਸਿਸਟਮ `ਤੇ ਆਧਾਰਿਤ ਗਣਨਾ ਦਾ ਮਾਡਲ ਜਾਂ ਢੰਗ ਹੁੰਦਾ ਹੈ। ਅਮਰੀਕਾ ਦੇ ਆਸਟਿਨ ਵਿੱਚ ਟੈਕਸਾਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਛੋਟੇ ਜਿਹੇ ਯੰਤਰ `ਚ ਵੱਧ ਡਾਟਾ ਸੁਰੱਖਿਅਤ ਕਰਨ ਦੇ ਭੌਤਿਕ ਸਿਧਾਂਤ ਦਾ ਪਤਾ ਲਾ ਲੈਣ ਦਾ ਦਾਅਵਾ ਕੀਤਾ ਹੈ। ਜਨਰਲ ‘ਨੇਚਰ ਨੈਨੋਟੈਕਨੋਲੋਜੀ` ਵਿੱਚ ਛਪੇ ਇਕ ਖੋਜ ਪੱਤਰ ਅਨੁਸਾਰ ਵਿਗਿਆਨੀਆਂ ਨੇ ਅੱਜ ਤਕ ਮੌਜੂਦ ਦੁਨੀਆ ਦੇ ਸਭ ਤੋਂ ਪਤਲੇ ਡਾਟਾ ਇਕੱਠੇ ਕਰਨ ਦੇ ਯੰਤਰ (ਮੈਮੋਰੀ ਸਟੋਰੇਜ ਡਿਵਾਇਸ) ਤੋਂ ਵੀ ਪਤਲੇ ਅਤੇ ਛੋਟੇ ਆਕਾਰ ਦਾ ਮੈਮੋਰੀ ਯੰਤਰ ਬਣਾਉਣ `ਚ ਸਫਲਤਾ ਹਾਸਲ ਕੀਤੀ ਹੈ, ਜਿਸ ਦਾ ਆਕਾਰ ਸਿਰਫ ਇੱਕ ਵਰਗ ਨੈਨੋਮੀਟਰ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ