Welcome to Canadian Punjabi Post
Follow us on

26

January 2021
ਅੰਤਰਰਾਸ਼ਟਰੀ

ਕੁੱਤੇ ਨਾਲ ਖੇਡਦੇ ਸਮੇਂ ਜ਼ਖ਼ਮੀ ਹੋਏ ਬਾਇਡਨ

November 30, 2020 09:51 PM

ਵਿਲਮਿੰਗਟਨ, 30 ਨਵੰਬਰ (ਪੋਸਟ ਬਿਊਰੋ) : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੂੰ ਅਗਲੇ ਕਈ ਹਫਤਿਆਂ ਤੱਕ ਵਾਕਿੰਗ ਬੂਟ ਪਾਉਣਾ ਪੈ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਆਪਣੇ ਕੁੱਤਿਆਂ ਵਿੱਚੋਂ ਇੱਕ ਨਾਲ ਖੇਡਦੇ ਸਮੇਂ ਉਨ੍ਹਾਂ ਦੇ ਇੱਕ ਪੈਰ ਵਿੱਚ ਫ੍ਰੈਕਚਰ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਡਾਕਟਰ ਨੇ ਦਿੱਤੀ।
ਇਹ ਸੱਟ ਬਾਇਡਨ ਨੂੰ ਸ਼ਨਿੱਚਰਵਾਰ ਨੂੰ ਲੱਗੀ ਤੇ ਉਹ ਐਤਵਾਰ ਨੂੰ ਨਿਉਆਰਕ, ਡੈਲਾਵੇਅਰ ਵਿੱਚ ਓਰਥੋਪੈਡਿਸਟ ਨੂੰ ਮਿਲੇ। ਉਨ੍ਹਾਂ ਦੇ ਡਾਕਟਰ ਕੈਵਿਨ ਓਕੌਨਰ ਨੇ ਦੱਸਿਆ ਕਿ ਸ਼ੁਰੂਆਤੀ ਐਕਸ-ਰੇਅਜ਼ ਵਿੱਚ ਕੋਈ ਫ੍ਰੈਕਚਰ ਨਜ਼ਰ ਨਹੀਂ ਆਇਆ ਪਰ ਬਾਅਦ ਵਿੱਚ ਕਰਵਾਏ ਗਏ ਸੀਟੀ ਸਕੈਨ ਵਿੱਚ ਉਨ੍ਹਾਂ ਦੇ ਸੱਜੇ ਪੈਰ ਵਿੱਚ ਹਲਕਾ ਜਿਹਾ ਫ੍ਰੈਕਚਰ ਨਜ਼ਰ ਆਇਆ।
ਇਹ ਵੀ ਪਤਾ ਲੱਗਿਆ ਹੈ ਕਿ ਆਪਣੇ ਕੁੱਤੇ ਮੇਜਰ ਨਾਲ ਖੇਡਦੇ ਸਮੇਂ ਬਾਇਡਨ ਨੂੰ ਇਹ ਸੱਟ ਲੱਗੀ। ਮੇਜਰ ਨੂੰ ਉਨ੍ਹਾਂ ਨੇ 2018 ਵਿੱਚ ਅਡੌਪਟ ਕੀਤਾ ਸੀ ਤੇ 2008 ਦੀਆਂ ਚੋਣਾਂ ਤੋਂ ਬਾਅਦ ਉਨ੍ਹਾਂ ਆਪਣਾ ਪਹਿਲਾ ਕੁੱਤਾ ਚੈਂਪ ਲਿਆ ਸੀ। ਇਨ੍ਹਾਂ ਦੋਵਾਂ ਕੁੱਤਿਆਂ ਨੂੰ ਬਾਇਡਨਜ਼ ਆਪਣੇ ਨਾਲ ਵਾੲ੍ਹੀਟ ਹਾਊਸ ਲਿਜਾਣਗੇ ਤੇ ਉਹ ਇੱਕ ਬਿੱਲੀ ਰੱਖਣ ਬਾਰੇ ਵੀ ਵਿਚਾਰ ਕਰ ਰਹੇ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੈਨੇਡਾ ਵਿੱਚ ਕਤਲ ਹੋਈ ਕਰੀਮਾ ਬਲੋਚ ਦੀ ਦੇਹ ਪਾਕਿ ਪੁੱਜਦੇ ਸਾਰ ਫ਼ੌਜ ਨੇ ਕਬਜ਼ੇ ਵਿੱਚ ਲਈ
ਨੇਪਾਲ ਦੀ ਸੱਤਾਧਾਰੀ ਪਾਰਟੀ ਨੇ ਪ੍ਰਧਾਨ ਮੰਤਰੀ ਓਲੀ ਨੂੰ ਪਾਰਟੀ ਵਿੱਚੋਂ ਕੱਢਿਆ
ਤਾਈਵਾਨ ਖੇਤਰ ਵਿੱਚ ਤਨਾਅ ਅਮਰੀਕਾ ਨੇ ਦੱਖਣੀ ਚੀਨ ਸਾਗਰ ਵਿੱਚ ਜੰਗੀ ਬੇੜੇ ਜਾ ਪੁਚਾਏ
ਪਾਕਿ ਨੂੰ ਮਲੇਸ਼ੀਆ ਵਿੱਚ ਜ਼ਬਤ ਜਹਾਜ਼ ਛੁਡਾਉਣ ਲਈ 7 ਮਿਲੀਅਨ ਡਾਲਰ ਦੇਣੇ ਪਏ
ਕੇਲਿਆਂ ਦੇ ਓਹਲੇ ਲੁਕੋਈ 76 ਮਿਲੀਅਨ ਪੌਂਡ ਦੀ ਕੋਕੀਨ ਜ਼ਬਤ
ਭਾਰਤ ਦੇ 1115 ਬੰਨ੍ਹ ਕਰੋੜਾਂ ਲੋਕਾਂ ਦੇ ਲਈ ਵੱਡਾ ਖਤਰਾ ਬਣੇ
ਇਟਲੀ `ਚ ਕੋਰੋਨਾ ਦਾ ਕਹਿਰ: ਪਤੀ-ਪਤਨੀ ਸਣੇ ਤਿੰਨ ਪੰਜਾਬੀਆਂ ਦੀ ਮੌਤ
ਤੁਰਕੀ ਵੱਲੋਂ ਕੱਢ ਦਿੱਤੇ ਗਏ 40 ਪਾਕਿਸਤਾਨੀ ਨਾਗਰਿਕ ਹਵਾਈ ਅੱਡੇ ਉੱਤੇ ਰਹਿਣ ਲਈ ਮਜਬੂਰ
ਆਤਮਘਾਤੀ ਧਮਾਕਿਆਂ ਨਾਲ ਕੰਬਿਆ ਬਗਦਾਦ, 6 ਹਲਾਕ
ਜੋਅ ਬਾਇਡੇਨ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਬਾਈਬਲ ਉੱਤੇ ਹੱਥ ਰੱਖ ਕੇ ਚੁੱਕੀ