Welcome to Canadian Punjabi Post
Follow us on

19

January 2021
ਮਨੋਰੰਜਨ

‘ਜਰਸੀ’ ਫਿਲਮ ਦੇ ਲਈ ਮ੍ਰਿਣਾਲ ਨੇ ਲਈ ਮੰਮੀ ਦੀ ਮਦਦ

November 30, 2020 10:58 AM

ਕਿਰਦਾਰ ਮੁਤਾਬਕ ਤਿਆਰ ਕਰਨਾ ਸਿਤਾਰਿਆਂ ਦੇ ਲਈ ਕੋਈ ਨਵੀਂ ਗੱਲ ਨਹੀਂ ਹੈ। ਕਈ ਵਾਰ ਉਹ ਕਿਰਦਾਰ ਦੀ ਤਿਆਰੀ ਅਸਲ ਜੀਵਨ ਦੇ ਲੋਕਾਂ ਨੂੰ ਦੇਖ ਕੇ ਹੀ ਕਰਦੇ ਹਨ। ਤੇਲਗੂ ਫਿਲਮ ‘ਜਰਸੀ’ ਦੀ ਇਸ ਨਾਂਅ ਨਾਲ ਬਣ ਰਹੀ ਹਿੰਦੀ ਰੀਮੇਕ ਫਿਲਮ ਵਿੱਚ ਸ਼ਾਹਿਦ ਕਪੂਰ ਅਤੇ ਮ੍ਰਿਣਾਲ ਠਾਕੁਰ ਕੰਮ ਕਰ ਰਹੇ ਹਨ। ਓਰਿਜਨਲ ਫਿਲਮ ਦੀ ਹੀ ਤਰ੍ਹਾਂ ਹਿੰਦੀ ਰੀਮੇਕ ਵਿੱਚ ਵੀ ਕਹਾਣੀ ਦੋ ਦਹਾਕੇ ਪਿੱਛੇ ਜਾਏਗੀ। ਪਿਛਲੀ ਸਦੀ ਦੇ ਅੱਠਵੇਂ ਅਤੇ ਨੌਵੇਂ ਦਹਾਕੇ ਦੀ ਝਲਕ ਫਿਲਮ ਵਿੱਚ ਹੋਵੇਗੀ। ਉਸ ਦੌਰ ਦੀਆਂ ਬਰੀਕੀਆਂ ਸਿੱਖਣ ਦੇ ਲਈ ਮ੍ਰਿਣਾਲ ਨੇ ਆਪਣੀ ਮੰਮੀ ਦੀ ਮਦਦ ਲਈ ਹੈ।
ਉਹ ਆਪਣੇ ਪੁਰਾਣੇ ਫੈਮਿਲੀ ਫੋਟੋਗ੍ਰਾਫਸ ਦੇ ਜ਼ਰੀਏ ਉਸ ਦਹਾਕੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਮ੍ਰਿਣਾਲ ਦੀ ਮੰਮੀ ਉਸ ਦੌਰ ਨੂੰ ਸਮਝਾਉਣ ਦੇ ਲਈ ਉਸ ਨੂੰ ਫੈਸ਼ਨ ਟਿਪਸ ਵੀ ਦੇ ਰਹੀ ਹੈ। ਇਸ ਬਾਰੇ ਵਿੱਚ ਮ੍ਰਿਣਾਲ ਹੋਰ ਜਾਣਕਾਰੀ ਦਿੰਦੇ ਹੋਏ ਕਹਿੰਦੀ ਹੈ ਕਿ ਮੈਂ ਨੱਬੇ ਦੇ ਦਹਾਕੇ ਵਿੱਚ ਵੱਡੀ ਹੋਈ ਹਾਂ, ਪਰ ਉਸ ਦੌਰ ਦੀਆਂ ਬਹੁਤ ਜ਼ਿਆਦਾ ਗੱਲਾਂ ਯਾਦ ਨਹੀਂ ਹਨ। ਫਿਲਮ ਦਾ ਨਿਰਦੇਸ਼ਨ ਗੌਤਮ ਤਿੱਨਾਨੁਰੀ ਹੀ ਕਰ ਰਹੇ ਹਨ।

Have something to say? Post your comment