Welcome to Canadian Punjabi Post
Follow us on

29

March 2024
 
ਮਨੋਰੰਜਨ

ਸ਼ਾਹਰੁਖ ਦੇ ਨਾਲ ‘ਪਠਾਨ’ ਵਿੱਚ ਐਕਸ਼ਨ ਕਰੇਗੀ ਦੀਪਿਕਾ, ਜਾਨ ਦੀ ਹੋਵੇਗੀ ਐਂਟਰੀ

November 30, 2020 10:56 AM

‘ਚਾਂਦਨੀ ਚੌਕ ਟੂ ਚਾਈਨਾ’, ‘ਪਦਮਾਵਤ’ ਅਤੇ ਹਾਲੀਵੁੱਡ ਫਿਲਮ ‘ਟਿ੍ਰਪਲ ਐਕਸ : ਦ ਰਿਰਟਨ ਆਫ ਜੈਂਡਰ ਕੇਜ’ ਦੇ ਬਾਅਦ ਦੀਪਿਕਾ ਪਾਦੁਕੋਣ ਇੱਕ ਵਾਰ ਫਿਰ ਤੋਂ ਆਪਣੇ ਐਕਸ਼ਨ ਦਾ ਜਲਵਾ ਦਿਖਾਉਣ ਦੇ ਲਈ ਤਿਆਰ ਹੈ। ਇਸ ਵਾਰ ਦੀਪਿਕਾ ਹਿੰਦੀ ਸਿਨੇਮਾ ਦਾ ਬਾਦਸ਼ਾਹ ਸ਼ਾਹਰੁਖ ਖਾਨ ਨਾਲ ਐਕਸ਼ਨ ਕਰਦੀ ਨਜ਼ਰ ਆਏਗੀ। ਕੁਝ ਦਿਨ ਪਹਿਲਾਂ ਹੀ ਖਬਰਾਂ ਆਈਆਂ ਸਨ ਕਿ ਸ਼ਾਹਰੁਖ ਨੇ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਫਿਲਮ ‘ਪਠਾਨ’ ਦੀ ਸ਼ੂੂਟਿੰਗ ਸ਼ੁਰੂ ਕੀਤੀ ਹੈ।
ਹੁਣ ਜੋ ਖਬਰਾਂ ਆ ਰਹੀਆਂ ਹਨ ਉਸ ਦੇ ਮੁਤਾਬਕ ਦਸੰਬਰ ਦੇ ਅੱਧ ਤੋਂ ਦੀਪਿਕਾ ਵੀ ਫਿਲਮ ਦੀ ਟੀਮ ਨਾਲ ਜੁੜੇਗੀ। ਫਿਲਮ ਨਾਲ ਜੁੜੇ ਸੂਤਰਾਂ ਮੁਤਾਬਕ ਇਸ ਫਿਲਮ ਵਿੱਚ ਦੀਪਿਕਾ ਸ਼ਾਹਰੁਖ ਦੇ ਨਾਲ ਮਿਲ ਕੇ ਉਨ੍ਹਾਂ ਦੇ ਖੁਫੀਆ ਮਿਸ਼ਨ ਨੂੰ ਅੰਜਾਮ ਤੱਕ ਪਹੁੰਚਾਉਣ ਵਿਚ ਮਦਦ ਕਰੇਗੀ। ਉਥੇ ਹੀ ਫਿਲਮ ਵਿੱਚ ਖਲਨਾਇਕ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਜਾਨ ਅਬਰਾਹਮ ਵੀ ਜਲਦ ਹੀ ਫਿਲਮ ਦੀ ਟੀਮ ਨਾਲ ਜੁੜ ਸਕਦੇ ਹਨ। ਜਾਨ ਅਗਲੇ ਦੋ ਹਫਤੇ ਵਿੱਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ