Welcome to Canadian Punjabi Post
Follow us on

19

January 2021
ਮਨੋਰੰਜਨ

ਓ ਟੀ ਟੀ ਪਲੇਟਫਾਰਮ 'ਤੇ ਸਹਿਜ ਹੋ ਗਿਆ ਹਾਂ : ਅਭਿਸ਼ੇਕ ਬੱਚਨ

November 30, 2020 10:55 AM

ਓ ਟੀ ਟੀ ਪਲੇਟਫਾਰਮ ਅਭਿਸ਼ੇਕ ਬੱਚਨ ਦਾ ਪਸੰਦੀਦਾ ਬਣਦਾ ਜਾ ਰਿਹਾ ਹੈ। ‘ਬ੍ਰੀਦ : ਇਨਟੂ ਦ ਸ਼ੈਡੋਜ’ ਵੈੱਬ ਸੀਰੀਜ਼ ਦੇ ਬਾਅਦ ਅਭਿਸ਼ੇਕ ਹੁਣ ਆਪਣੀ ਕਬੱਡੀ ਟੀਮ ਜੈਪੁਰ ਪਿੰਕ ਪੈਂਥਰਸ ਦੀ ਸਪੋਰਟਸ ਡਾਕਿਊ ਸੀਰੀਜ਼ ਲੈ ਕੇ ਆਏ ਹਨ, ਜਿਸ ਦਾ ਨਾਂਅ ਹੈ ‘ਸਨਸ ਆਫ ਦ ਸਾਇਲ'।
ਕੱਲ੍ਹ ਇਸ ਸੀਰੀਜ਼ ਦੇ ਟ੍ਰੇਲਰ ਲਾਂਚ 'ਤੇ ਅਭਿਸ਼ੇਕ ਬੱਚਨ ਨੇ ਕਿਹਾ, ‘‘ਖੇਡ ਦਾ ਸੁਪਰਸਟਾਰ ਮੈਂ ਨਹੀਂ ਬਲਕਿ ਮੇਰੀ ਟੀਮ ਦੇ ਖਿਡਾਰੀ ਹਨ। ਇਹ ਆਪਣੇ ਆਪ ਵਿੱਚ ਪਹਿਲਾ ਅਜਿਹਾ ਭਾਰਤੀ ਸ਼ੋਅ ਹੋਵੇਗਾ, ਜਿਸ ਵਿੱਚ ਖੇਡ ਸ਼ੁਰੂੁ ਹੋਣ ਤੋਂ ਪਹਿਲਾਂ ਖਿਡਾਰੀ ਕਿਸ ਤਰ੍ਹਾਂ ਨਾਲ ਤਿਆਰੀ ਕਰਦੇ ਹਨ, ਜਿੱਤਣ ਦੀ ਖੁਸ਼ੀ, ਹਾਰਨ ਦਾ ਗ਼ਮ, ਖੇਡ ਦੇ ਪਿੱਛੇ ਦੀ ਸਖਤ ਮਿਹਨਤ ਸਭ ਕੁਝ ਦਰਸਾਇਆ ਜਾਏਗਾ। ਮੈਂ ਆਪਣੇ ਸੈਲੀਬ੍ਰਿਟੀ ਹੋਣ ਦਾ ਇਸਤੇਮਾਲ ਇਸ ਖੇਡ ਨੂੰ ਹੱਲਾਸ਼ੇਰੀ ਦੇਣ ਦੇ ਲਈ ਕਰਨਾ ਚਾਹੁੰਦਾ ਹਾਂ। ਹੁਣ ਮੈਂ ਓ ਟੀ ਟੀ ਪਲੇਟਫਾਰਮ 'ਤੇ ਸਹਿਜ ਹੋ ਗਿਆ ਹਾਂ।”

Have something to say? Post your comment