ਮਨੋਹਰ, ‘‘ਕੋਈ ਦੋ ਅਜਿਹੀਆਂ ਚੀਜ਼ਾਂ ਦੇ ਨਾਂਅ ਦੱਸ, ਜਿਨ੍ਹਾਂ ਨੂੰ ਅਸੀਂ ਨਾਸ਼ਤੇ ਵਿੱਚ ਨਹੀਂ ਖਾ ਸਕਦੇ।”
ਗਗਨ, ‘‘ਵੈਰੀ ਸਿੰਪਲ ਯਾਰ। ਲੰਚ ਤੇ ਡਿਨਰ ਨੂੰ ਅਸੀਂ ਨਾਸ਼ਤੇ ਵਿੱਚ ਨਹੀਂ ਖਾ ਸਕਦੇ।”
*********
ਪਤਨੀ, ‘‘ਰੈਗਿੰਗ ਕਿਸ ਨੂੰ ਕਹਿੰਦੇ ਹਨ?
ਪਤੀ, ‘‘ਇਹ ਜੋ ਤੂੰ ਵਿਆਹ ਦੀ ਹਰ ਵਰ੍ਹੇਗੰਢ, ਕਰਵਾ ਚੌਥ ਅਤੇ ਜਨਮ ਦਿਨ 'ਤੇ ਜ਼ਬਰਦਸਤੀ ਗਿਫਟ ਮੰਗਦੀ ਏਂ ਨਾ, ਉਸੇ ਨੂੰ ਅੰਗਰੇਜ਼ੀ ਵਿੱਚ ਰੈਗਿੰਗ ਕਹਿੰਦੇ ਹਨ।”
*********
ਪੱਪੂ ਕਾਰ ਧੋ ਰਿਹਾ ਸੀ। ਅਚਾਨਕ ਕੋਲੋਂ ਇੱਕ ਆਂਟੀ ਲੰਘੀ ਅਤੇ ਪੁੱਛਣ ਲੱਗੀ, ‘‘ਕਾਰ ਧੋ ਰਿਹਾ ਏਂ?”
ਪੱਪੂ (ਵਿਅੰਗ ਕਰਦਾ ਹੋਇਆ), ‘‘ਨਹੀਂ, ਕਾਰ ਨੂੰ ਪਾਣੀ ਦੇ ਰਿਹਾ ਹਾਂ, ਸ਼ਾਇਦ ਵੱਡੀ ਹੋ ਕੇ ਬਸ ਬਣ ਜਾਵੇ।”