Welcome to Canadian Punjabi Post
Follow us on

27

January 2021
ਬ੍ਰੈਕਿੰਗ ਖ਼ਬਰਾਂ :
ਟਰੂਡੋ ਨੇ ਕੈਨੇਡੀਅਨਾਂ ਨੂੰ ਟਰੈਵਲ ਸਬੰਧੀ ਹੋਰ ਪਾਬੰਦੀਆਂ ਲਈ ਤਿਆਰ ਰਹਿਣ ਦੀ ਦਿੱਤੀ ਚੇਤਾਵਨੀਕਿਸਾਨ ਅੰਦੋਲਨਕਾਰੀਆਂ ਵਿੱਚੋਂ ਕੁੱਝ ਨੇ ਲਾਲ ਕਿੱਲ੍ਹੇ ਉੱਤੇ ਜਾ ਕੇ ਝੰਡੇ ਫਹਿਰਾਏਬੈਂਸ ਉੱਤੇ ਗੰਭੀਰ ਦੋਸ਼ ਲਾਉਣ ਵਾਲੇ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਵਿੱਚੋਂ ਕੀਤਾ ਗਿਆ ਬਾਹਰਟਰੈਵਲਰਜ਼ ਲਈ ਪਾਬੰਦੀਆਂ ਹੋਰ ਸਖ਼ਤ ਕਰਨ ਦਾ ਫਰੀਲੈਂਡ ਨੇ ਦਿੱਤਾ ਸੰਕੇਤਰਾਮ ਰਹੀਮ ਦਾ ਚੇਲਿਆਂ ਨੂੰ ਦਿਲਾਸਾ: ਜੇਲ੍ਹ ਵਿੱਚੋਂ ਮਾਂ ਅਤੇ ਸਮਰਥਕਾਂ ਨੂੰ ਚਿੱਠੀ ਲਿਖ ਕੇ ਕਿਹਾ: ਜਲਦੀ ਡੇਰੇ ਵਿੱਚ ਆ ਜਾਵਾਂਗਾਰਾਜੋਆਣਾ ਨੂੰ ਫਾਂਸੀ ਦਾ ਫੈਸਲਾ ਕਰਨ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਖਰੀ ਮੌਕਾ ਦਿੱਤਾਕਿਸਾਨ ਜਥੇਬੰਦੀਆਂ ਦਾ ਐਲਾਨ: ਟਰੈਕਟਰ ਪਰੇਡ ਮਗਰੋਂ ਪਹਿਲੀ ਫਰਵਰੀ ਨੂੰ ਪਾਰਲੀਮੈਂਟ ਵੱਲ ਕੂਚ ਵੀ ਕੀਤਾ ਜਾਵੇਗਾਗਵਰਨਰ ਜਨਰਲ ਜੂਲੀ ਪੇਯੈਟ ਨੇ ਦਿੱਤਾ ਅਸਤੀਫਾ
ਕੈਨੇਡਾ

ਵੈਕਸੀਨ ਲਈ ਚੀਨ ਉੱਤੇ ਟੇਕ ਰੱਖਣ ਦੀ ਥਾਂ ਟਰੂਡੋ ਨੂੰ ਹੋਰ ਬਦਲਾਂ ਉੱਤੇ ਪਹਿਲਾਂ ਧਿਆਨ ਦੇਣਾ ਚਾਹੀਦਾ ਸੀ : ਓਟੂਲ

November 30, 2020 06:29 AM

ਓਟਵਾ, 29 ਨਵੰਬਰ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਐਤਵਾਰ ਨੂੰ ਲਿਬਰਲ ਸਰਕਾਰ ਉੱਤੇ ਦੋਸ਼ ਲਾਉਂਦਿਆਂ ਆਖਿਆ ਕਿ ਕੋਵਿਡ-19 ਵੈਕਸੀਨ ਲਈ ਸਰਕਾਰ ਨੇ ਚੀਨ ਦੀ ਕੰਪਨੀ ਉੱਤੇ ਟੇਕ ਰੱਖਣ ਲਈ ਐਨਾ ਜ਼ੋਰ ਦਿੱਤਾ ਕਿ ਉਹ ਡੀਲ ਸਿਰੇ ਵੀ ਨਹੀਂ ਚੜ੍ਹ ਸਕੀ|
ਓਟੂਲ ਨੇ ਆਖਿਆ ਕਿ ਨੈਸ਼ਨਲ ਰਿਸਰਚ ਕਾਉਂਸਲ ਤੇ ਚੀਨ ਦੀ ਵੈਕਸੀਨ ਨਿਰਮਾਤਾ ਕੰਪਨੀ ਕੈਨਸੀਨੋ ਨਾਲ ਡੀਲ ਟੁੱਟ ਜਾਣ ਤੋਂ ਬਾਅਦ ਟਰੂਡੋ ਸਰਕਾਰ ਨੇ ਅਗਸਤ ਵਿੱਚ ਫਾਈਜ਼ਰ ਤੇ ਮੌਡਰਨਾ ਵਰਗੀਆਂ ਕੰਪਨੀਆਂ ਤੋਂ ਸੰਭਾਵੀ ਵੈਕਸੀਨ ਦੀਆਂ ਕਈ ਮਿਲੀਅਨ ਡੋਜ਼ਾਂ ਖਰੀਦਣ ਵੱਲ ਧਿਆਨ ਦਿੱਤਾ|
ਜ਼ਿਕਰਯੋਗ ਹੈ ਕਿ ਕਾਉਂਸਲ ਨੇ ਕੋਵਿਡ-19 ਵੈਕਸੀਨ ਲਈ ਕੈਨੇਡੀਅਨ ਬਾਇਓਲਾਜੀਕਲ ਪ੍ਰੋਡਕਟ ਦੀ ਵਰਤੋਂ ਕਰਨ ਲਈ ਕੈਨਸੀਨੋ ਨੂੰ ਲਾਇਸੰਸ ਜਾਰੀ ਕੀਤਾ ਸੀ| ਕੈਨਸੀਨੋ ਵੱਲੋਂ ਡਲਹੌਜ਼ੀ ਯੂਨੀਵਰਸਿਟੀ ਵਿਖੇ ਕੈਨੇਡੀਅਨ ਸੈਂਟਰ ਫੌਰ ਵੈਕਸੀਨੌਲੋਜੀ ਵਿਖੇ ਕਲੀਨਿਕਲ ਟ੍ਰਾਇਲ ਲਈ ਵੈਕਸੀਨ ਦੇ ਸੈਂਪਲ ਮੁਹੱਈਆ ਕਰਵਾਏ ਜਾਣੇ ਸਨ ਪਰ ਚੀਨੀ ਸਰਕਾਰ ਵੱਲੋਂ ਇਹ ਖੇਪ ਰੱਦ ਕਰ ਦਿੱਤੀ ਗਈ| ਸਵੇਰ ਵੇਲੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਓਟੂਲ ਨੇ ਆਖਿਆ ਕਿ ਟਰੂਡੋ ਨੂੰ ਆਪਣੇ ਹੱਥ ਵੱਢ ਕੇ ਚੀਨ ਹਵਾਲੇ ਨਹੀਂ ਸੀ ਕਰ ਦੇਣੇ ਚਾਹੀਦੇ ਤੇ ਵੈਕਸੀਨ ਲਈ ਸਾਰੀ ਟੇਕ ਚੀਨ ਉੱਤੇ ਹੀ ਨਹੀਂ ਸੀ ਰੱਖਣੀ ਚਾਹੀਦੀ|
ਟਰੂਡੋ ਸਰਕਾਰ ਨੇ ਬਹੁਤ ਬਾਅਦ ਵਿੱਚ ਫਾਈਜ਼ਰ ਤੇ ਮੌਡਰਨਾ ਵਰਗੀਆਂ ਕੰਪਨੀਆਂ ਵੱਲ ਧਿਆਨ ਦੇਣਾ ਸੁæਰੂ ਕੀਤਾ ਤੇ ਅਗਸਤ ਵਿੱਚ ਕੈਨਸੀਨੋ ਨਾਲ ਭਾਈਵਾਲੀ ਟੁੱਟਣ ਤੋਂ ਬਾਅਦ ਵੈਕਸੀਨ ਖਰੀਦਣ ਦਾ ਐਲਾਨ ਕੀਤਾ ਗਿਆ| ਇੱਥੇ ਹੀ ਬੱਸ ਨਹੀਂ ਪਿਛਲੇ ਹਫਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਆਖ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਕਿ ਕੈਨੇਡੀਅਨਾਂ ਨੂੰ ਕੋਵਿਡ-19 ਵੈਕਸੀਨ ਲਈ ਥੋੜ੍ਹਾ ਜ਼ਿਆਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ ਇਹ ਵੈਕਸੀਨ ਪਹਿਲਾਂ ਉਨ੍ਹਾਂ ਦੇਸ਼ਾਂ ਦੇ ਬਸ਼ਿੰਦਿਆਂ ਨੂੰ ਹੀ ਮਿਲੇਗੀ ਜਿੱਥੇ ਉਹ ਤਿਆਰ ਹੋਵੇਗੀ| ਪਰ ਵੈਕਸੀਨ ਤਿਆਰ ਕਰਨ ਵਾਲੀ ਅਮਰੀਕੀ ਕੰਪਨੀ ਮੌਡਰਨਾ ਦੇ ਚੇਅਰਮੈਨ ਨੇ ਦੱਸਿਆ ਕਿ ਪਹਿਲਾਂ ਤੋਂ ਕੀਤੇ ਗਏ ਆਰਡਰ ਮੁਤਾਬਕ ਕੈਨੇਡਾ ਨੂੰ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਇਸ ਵੈਕਸੀਨ ਦੀਆਂ 20 ਮਿਲੀਅਨ ਡੋਜ਼ਾਂ ਜਲਦ ਹੀ ਮਿਲ ਜਾਣਗੀਆਂ|
ਇਸ ਦੌਰਾਨ ਓਟੂਲ ਨੇ ਆਖਿਆ ਕਿ ਆਰਥਿਕ ਰਿਕਵਰੀ ਨੂੰ ਤੇਜ਼ ਕਰਨ ਲਈ ਟਰੂਡੋ ਸਰਕਾਰ ਨੂੰ ਦੋ ਕੰਮ ਕਰਨੇ ਹੋਣਗੇ ਪਹਿਲਾ ਇਹ ਕਿ ਕੈਨੇਡੀਅਨਾਂ ਲਈ ਵੈਕਸੀਨ ਦੀ ਵੰਡ ਕਿਸ ਤਰ੍ਹਾਂ ਕੀਤੀ ਜਾਵੇਗੀ ਇਸ ਲਈ ਬਿਹਤਰ ਯੋਜਨਾ ਤਿਆਰ ਕਰਨ ਤੇ ਦੂਜਾ ਕੋਵਿਡ-19 ਟੈਸਟਾਂ ਦੀ ਗਿਣਤੀ ਵਿੱਚ ਵਾਧਾ ਕਰਨਾ| 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਵਿਰੋਧੀ ਧਿਰਾਂ ਨੇ ਲਿਬਰਲ ਸਰਕਾਰ ਤੋਂ ਮੰਗਿਆ ਸਪਸ਼ਟ ਪਲੈਨ
ਟਰੂਡੋ ਨੇ ਮੌਡਰਨਾ ਦੇ ਸੀਈਓ ਨਾਲ ਕੀਤੀ ਗੱਲ
ਪ੍ਰਾਊਡ ਬੌਇਜ਼ ਨੂੰ ਅੱਤਵਾਦੀ ਜਥੇਬੰਦੀ ਐਲਾਨਣ ਲਈ ਹਾਊਸ ਆਫ ਕਾਮਨਜ਼ ਵੱਲੋਂ ਮਤਾ ਪਾਸ
ਟਰੈਵਲਰਜ਼ ਲਈ ਪਾਬੰਦੀਆਂ ਹੋਰ ਸਖ਼ਤ ਕਰਨ ਦਾ ਫਰੀਲੈਂਡ ਨੇ ਦਿੱਤਾ ਸੰਕੇਤ
ਫਾਈਜ਼ਰ ਵੈਕਸੀਨ ਦੀਆਂ 79 ਹਜ਼ਾਰ ਡੋਜ਼ਾਂ ਫਰਵਰੀ ਦੇ ਪਹਿਲੇ ਹਫਤੇ ਤੱਕ ਪਹੁੰਚਣ ਦੀ ਸੰਭਾਵਨਾ :ਫੋਰਟਿਨ
ਬਾਇਡਨ ਨੇ ਕੀਅਸਟੋਨ ਐਕਸਐਲ ਦੇ ਪਰਮਿਟ ਨੂੰ ਕੀਤਾ ਰੱਦ ਕੈਨੇਡਾ ਦੇ ਤੇਲ ਸੈਕਟਰ ਨੂੰ ਲੱਗਿਆ ਵੱਡਾ ਝਟਕਾ
ਡੈਰਿਨ ਰਿਜ਼ੀ ਬਣੀ ਮਿਸੀਸਾਗਾ ਦੀ ਪਰਮਾਨੈਂਟ ਫਾਇਰ ਚੀਫ
ਵਿਦੇਸ਼ ਦਾ ਦੌਰਾ ਕਰਨ ਵਾਲੀ ਵੈਕਸੀਨ ਟਾਸਕ ਫੋਰਸ ਦੀ ਮੈਂਬਰ ਨੇ ਦਿੱਤਾ ਅਸਤੀਫਾ
ਫਾਈਜ਼ਰ ਵੱਲੋਂ ਵੈਕਸੀਨ ਦੀ ਖੇਪ ਪਹੁੰਚਾਉਣ ਵਿੱਚ ਕੀਤੀ ਜਾਣ ਵਾਲੀ ਦੇਰ ਨਾਲ ਦੇਸ਼ ਨੂੰ ਹੋਵੇਗਾ ਨੁਕਸਾਨ
ਬਿਨਾਂ ਨੋਟਿਸ ਦੇ ਟਰੈਵਲ ਸਬੰਧੀ ਨਵੀਂਆਂ ਪਾਬੰਦੀਆਂ ਲਾ ਸਕਦੀ ਹੈ ਫੈਡਰਲ ਸਰਕਾਰ : ਟਰੂਡੋ