Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਘਰ ਵਿੱਚ ਪਾਰਟੀ ਕਰ ਰਹੇ 29 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

November 30, 2020 05:54 AM

ਮਿਸੀਸਾਗਾ, 29 ਨਵੰਬਰ (ਪੋਸਟ ਬਿਊਰੋ) : ਮਿਸੀਸਾਗਾ ਦੇ ਇੱਕ ਘਰ ਵਿੱਚ ਕੀਤੀ ਗਈ ਪਾਰਟੀ ਤੋਂ ਬਾਅਦ 29 ਵਿਅਕਤੀਆਂ ਨੂੰ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਾਰਟੀ ਵਿੱਚ 60 ਤੋਂ ਵੱਧ ਲੋਕਾਂ ਵੱਲੋਂ ਹਿੱਸਾ ਲਿਆ ਗਿਆ ਸੀ|
ਇੱਕ ਘਰ ਵਿੱਚ ਹੋ ਰਹੀ ਪਾਰਟੀ ਦੀ ਖਬਰ ਮਿਲਣ ਤੋਂ ਬਾਅਦ ਪੀਲ ਪੁਲਿਸ ਨੇ ਬਾਇ-ਲਾਅ ਅਧਿਕਾਰੀਆਂ ਨਾਲ ਰਲ ਕੇ ਐਤਵਾਰ ਅੱਧੀ ਰਾਤ ਨੂੰ ਨਾਈਨਥ ਲਾਈਨ ਤੇ ਡੀਪਵੁੱਡ ਹਾਈਟਸ ਨੇੜੇ ਏਅਰਬੀਐਨਬੀ ਦੇ ਘਰ ਉੱਤੇ ਛਾਪਾ ਮਾਰਿਆ| ਡਿਪਟੀ ਪੁਲਿਸ ਚੀਫ ਮਾਰਕ ਐਂਡਰਿਊਜ਼ ਨੇ ਦੱਸਿਆ ਕਿ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਬਣਾਏ ਗਏ ਪ੍ਰੋਵਿੰਸ਼ੀਅਲ ਨਿਯਮਾਂ ਨੂੰ ਤੋੜਨ ਲਈ 27 ਵਿਅਕਤੀਆਂ ਨੂੰ 880 ਡਾਲਰ ਜੁਰਮਾਨਾ ਕੀਤਾ ਗਿਆ| ਇਸ ਪਾਰਟੀ ਦੇ ਦੋ ਮੇਜ਼ਬਾਨਾਂ ਨੂੰ ਪਾਰਟ 3 ਸੰਮਨ ਜਾਰੀ ਕੀਤੇ ਗਏ, ਜਿਸ ਤਹਿਤ ਇਨ੍ਹਾਂ ਨੂੰ 10,000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ|
ਐਂਡਰਿਊਜ਼ ਨੇ ਆਖਿਆ ਕਿ ਇਸ ਸਮੇਂ ਸਾਰਿਆਂ ਲਈ ਹਾਲਾਤ ਕਾਫੀ ਨਾਸਾਜ਼ ਚੱਲ ਰਹੇ ਹਨ| ਉਨ੍ਹਾਂ ਦੱਸਿਆ ਕਿ ਪਾਰਟੀ ਵਿੱਚ 60 ਦੇ ਨੇੜੇ ਤੇੜੇ ਲੋਕ ਸਨ ਪਰ ਕਈ ਪੁਲਿਸ ਦੇ ਪਹੁੰਚਣ ਉੱਤੇ ਭੱਜ ਗਏ| ਦੋ ਵਿਅਕਤੀਆਂ ਵੱਲੋਂ ਪੁਲਿਸ ਨੂੰ ਆਪਣੀ ਪਛਾਣ ਦੱਸੇ ਜਾਣ ਤੋਂ ਇਨਕਾਰ ਕੀਤੇ ਜਾਣ ਕਾਰਨ ਉਨ੍ਹਾਂ ਉੱਤੇ ਨਿਆਂ ਵਿੱਚ ਵਿਘਣ ਪਾਉਣ ਦੇ ਚਾਰਜਿਜ਼ ਲਾਏ ਗਏ ਹਨ| ਇੱਥੇ ਦੱਸਣਾ ਬਣਦਾ ਹੈ ਕਿ ਪੀਲ ਵਿੱਚ ਇਸ ਸਮੇਂ ਲਾਕਡਾਊਨ ਚੱਲ ਰਿਹਾ ਹੈ| ਜਿਸ ਤਹਿਤ ਇੱਥੇ ਇੰਡੋਰ ਇੱਕਠ ਕਰਨ ਉੱਤੇ ਪਾਬੰਦੀ ਹੈ| ਮਿਸੀਸਾਗਾ ਦੀ ਮੇਅਰ ਬ੍ਰੌਨੀ ਕ੍ਰੌਂਂਬੀ ਨੇ ਆਖਿਆ ਕਿ ਐਨੇ ਵੱਡੇ ਇੱਕਠ ਦੀ ਖਬਰ ਸੁਣ ਕੇ ਉਨ੍ਹਾਂ ਨੂੰ ਕਾਫੀ ਨਮੋਸ਼ੀ ਹੋਈ ਹੈ| 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ