Welcome to Canadian Punjabi Post
Follow us on

03

July 2025
 
ਪੰਜਾਬ

ਸ਼ੂਟਿੰਗ ਰੇਂਜ ਵਿੱਚ ਚੱਲੀ ਗੋਲੀ ਟਰੈਕਟਰ ਡਰਾਈਵਰ ਦੇ ਸਰੀਰ ਵਿੱਚੋਂ ਆਰ-ਪਾਰ ਹੋਈ

November 30, 2020 01:03 AM

ਫਿਲੌਰ, 29 ਨਵੰਬਰ (ਪੋਸਟ ਬਿਊਰੋ)- ਏਥੋਂ ਦੀ ਪੁਲਸ ਸ਼ੂਟਿੰਗ ਰੇਂਜ ਵਿੱਚ ਕੱਲ੍ਹ ਸਵੇਰੇ 11.30 ਵਜੇ ਦੇ ਕਰੀਬ ਚੱਲੀ ਗੋਲੀ ਫਿਲੌਰ ਤੋਂਪਿੰਡ ਤੇਹੰਗ ਜਾ ਰਹੇ ਟਰੈਕਟਰ ਡਰਾਈਵਰ ਰਾਜ ਕੁਮਾਰ (42) ਪੁੱਤਰ ਮਸਤੂ ਰਾਮ ਵਾਸੀ ਅਸ਼ਹੂਰ ਦੇ ਸਰੀਰ ਵਿੱਚੋਂ ਆਰ-ਪਾਰ ਨਿਕਲ ਜਾਣ ਦੀ ਚਰਚਾ ਸੁਣੀ ਗਈ ਹੈ।
ਗੰਭੀਰ ਜ਼ਖਮੀ ਹੋਏ ਰਾਜ ਕੁਮਾਰ ਦੇ ਵੱਡੇ ਭਰਾ ਪਿੰਡ ਅਸ਼ਹੂਰ ਦੇ ਸਰਪੰਚ ਮਨਜੀਤ ਲਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਭਰਾ ਰਾਜ ਕੁਮਾਰ ਟਰੈਕਟਰ ਟਰਾਲੀ ਉਤੇ ਲੇਬਰ ਦਾ ਕੰਮ ਕਰਦਾ ਹੈ। ਉਹ ਸਵੇਰੇ 11.30 ਵਜੇ ਦੇ ਕਰੀਬ ਫਿਲੌਰ ਤੋਂ ਤੇਹੰਗ ਜਾ ਰਿਹਾ ਸੀ ਕਿ ਅਚਾਨਕ ਨਜ਼ਦੀਕੀ ਸ਼ੂਟਿੰਗ ਰੇਂਜ ਵਿੱਚ ਚੱਲੀ ਇੱਕ ਗੋਲੀ ਉਸ ਦੇ ਸਰੀਰ ਦੇ ਆਰ-ਪਾਰ ਨਿਕਲ ਗਈ।ਰੌਲਾ ਪੈਣ `ਤੇ ਨੇੜਲੇ ਲੋਕਾਂ ਨੇ ਉਸ ਨੂੰ ਦੱਸਿਆ। ਉਹ ਰਾਜ ਕੁਮਾਰ ਨੂੰ ਚੁੱਕ ਕੇ ਸਥਾਨਕ ਸਿਵਲ ਹਸਪਤਾਲ ਲੈ ਗਿਆ। ਉਥੇ ਡਿਊਟੀ ਡਾ. ਨੀਰਜ ਸੋਢੀ ਨੇ ਰਾਜ ਕੁਮਾਰ ਦੀ ਹਾਲਤ ਗੰਭੀਰ ਹੋਣ ਕਾਰਨ ਸੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ।ਸਰਪੰਚ ਮਨਜੀਤ ਲਾਲ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਉਸ ਦਾ ਇੱਕ ਮਕਾਨ ਸੈਫਾਬਾਦ ਵਿੱਚ ਹੈ। ਸ਼ੂਟਿੰਗ ਰੇਂਜ ਵਿੱਚ ਚੱਲੀਆਂ ਗੋਲੀਆਂ ਆਏ ਦਿਨ ਉਨ੍ਹਾਂ ਦੇ ਘਰਾਂ ਵਿੱਚ ਲੱਗਦੀਆਂ ਰਹਿੰਦੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਸਵੇਰੇ ਇੱਕ ਡੀ ਐਸ ਪੀ ਦੀ ਅਗਵਾਈ ਵਿੱਚ ਲੁਧਿਆਣਾ ਪੁਲਸ ਦੇ ਮੁਲਾਜ਼ਮ ਸ਼ੂਟਿੰਗ ਲਈ ਇਥੇ ਆਏ ਸਨ। ਇਸ ਦੌਰਾਨ ਸ਼ੂਟਿੰਗ ਰੇਂਜ ਤੋਂ ਚੱਲੀ ਗੋਲੀ ਫਿਲੌਰ-ਤੇਹੰਗ ਰੋਡ ਉੱਤੇ ਟਰੈਕਟਰ `ਤੇ ਜਾ ਰਹੇ ਟਰੈਕਟਰ ਚਾਲਕ ਦੇ ਸਰੀਰ ਵਿੱਚੋਂ ਆਰ-ਪਾਰ ਹੋ ਗਈ ਅਤੇ ਉਹ ਬੇਹੋਸ਼ ਹੋ ਗਿਆ। ਸੰਪਰਕ ਕਰਨ ਉਤੇ ਏ ਐਸ ਪੀ ਫਿਲੌਰ ਸੁਹੈਲ ਕਾਸਿਮ ਨੇ ਕਿਹਾ ਕਿ ਜ਼ਖਮੀ ਰਾਜ ਕੁਮਾਰ ਹਾਲੇ ਬਿਆਨ ਦੇਣ ਦੇ ਕਾਬਲ ਨਹੀਂ ਹੈ। ਉਸ ਦੇ ਹੋਸ਼ ਵਿੱਚ ਆਉਣ `ਤੇ ਉਸ ਦਾ ਬਿਆਨ ਲਿਆ ਜਾਏਗਾ ਅਤੇ ਅਗਲੀ ਕਾਰਵਾਈ ਕੀਤੀ ਜਾਏਗੀ।ਇਸ ਦੌਰਾਨ ਇਲਾਕਾ ਵਾਸੀਆਂ ਨੇ ਰੇਂਜ ਨੂੰ ਉਥੋਂ ਤਬਦੀਲ ਕਰਨ ਦੀ ਮੰਗ ਕੀਤੀ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਅਸ਼ੋਕ ਵਿਹਾਰ ਕਾਲੋਨੀ ਦੇ ਪ੍ਰਧਾਨ ਸੇਵਾਮੁਕਤ ਡੀ ਐਸ ਪੀ ਪ੍ਰਦੀਪ ਧੀਰ ਅਤੇ ਹੋਰਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਤੇਹੰਗ ਰੋਡ ਨਜ਼ਦੀਕ ਵਾਲੀ ਸ਼ੂਟਿੰਗ ਰੇਂਜ ਨੂੰ ਇਥੋਂ ਤਬਦੀਲ ਕੀਤਾ ਜਾਏ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ