Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਅੰਤਰਰਾਸ਼ਟਰੀ

ਹਵਾਈ ਟਾਪੂ ਵਿੱਚ ਟੂਰਿਸਟਾਂ ਦੀ ਵਾਪਸੀ ਨਾਲ ਚਿੰਤਾ ਵਧੀ

November 30, 2020 12:47 AM

ਹੋਨੋਲੁੂਲੁੂ, 29 ਨਵੰਬਰ (ਪੋਸਟ ਬਿਊਰੋ)- ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਦੋਬਾਰਾ ਤੇਜ਼ੀ ਨਾਲ ਫੈਲਣ ਦਰਮਿਆਨ ਟੂਰਿਜ਼ਮ ਸਥਾਨ ਹਵਾਈ ਨੂੰ ਫਿਰ ਖੋਲ੍ਹਣ `ਤੇ ਸਥਾਨਕ ਲੋਕ ਚਿੰਤਾ ਵਿੱਚ ਹਨ। ਕੁਝ ਲੋਕ ਟੂਰਿਸਟਾਂ ਦੀ ਵਾਪਸੀ ਨੂੰ ਟਾਪੂ ਲਈ ਚੰਗਾ ਮੰਨਦੇ ਹਨ। ਸੂਬੇ ਦੀ ਅਰਥਵਿਵਸਥਾ ਲਈ ਟੂਰਿਜ਼ਮ ਨਿੱਜੀ ਆਮਦਨ ਦਾ ਸਭ ਤੋਂ ਵੱਡਾ ਸਰੋਤ ਹੈ। ਪਿਛਲੇ ਸਾਲ ਟੂਰਿਜ਼ਮ ਤੋਂ ਹਵਾਈ ਨੂੰ 1.31 ਲੱਖ ਕਰੋੜ ਰੁਪਏ ਦੀ ਆਮਦਨ ਹੋਈ ਸੀ ਤੇ 2019 ਵਿੱਚ ਕਿਸੇ ਵੀ ਦਿਨ ਹਵਾਈ ਵਿੱਚ ਔਸਤਨ 15 ਫੀਸਦੀ ਵਿਅਕਤੀ ਬਾਹਰਲੇ ਸਨ।
ਇਸ ਸਾਲ ਕੋਰੋਨਾ ਦੀ ਮਹਾਂਮਾਰੀ ਦੇ ਬਾਅਦ ਅਗਸਤ ਤੱਕ 6 ਮੁਲਾਜ਼ਮਾਂ ਵਿੱਚੋਂ ਇੱਕ ਦੀ ਨੌਕਰੀ ਖਤਮ ਹੋ ਚੁੱਕੀ ਸੀ। ਟੂਰਿਜ਼ਮ `ਤੇ ਨਿਰਭਰ ਅਮਰੀਕਾ ਦੇ ਨੇਵਾਦਾ ਵਰਗੇ ਰਾਜਾਂ ਦੀ ਸਥਿਤੀ ਪਹਿਲਾਂ ਦੇ ਮੁਕਾਬਲੇ ਸੁਧਰ ਚੁੱਕੀ ਹੈ। ਉਥੇ ਮਨੋਰੰਜਨ ਤੇ ਟੂਰਿਜ਼ਮ ਨਾਲ ਜੁੜੀਆਂ ਨੌਕਰੀਆਂ ਵੱਡੀ ਗਿਣਤੀ ਵਿੱਚ ਬਹਾਲ ਹੋਈਆਂ ਹਨ, ਪਰ ਹਵਾਈ ਇਸ ਮਾਮਲੇ ਵਿੱਚ ਪਿੱਛੇ ਹੈ।ਟੂਰਿਜ਼ਮ ਨੂੰ ਹੱਲਾਸ਼ੇਰੀ ਦੇਣ ਲਈ ਕੋਵਿਡ 19 ਦੇ ਨੈਗੇਟਿਵ ਟੈਸਟ ਵਾਲੇ ਲੋਕਾਂ ਨੂੰ ਕੁਆਰੰਟਾਈਨ ਵਿੱਚ ਰੱਖਣ ਦਾ ਨਿਯਮ ਖਤਮ ਕਰ ਦਿੱਤਾ ਗਿਆ ਹੈ। ਚਾਰ ਨਵੰਬਰ ਤੋਂ ਜਪਾਨੀ ਟੂਰਿਸਟਾਂ ਦੇ ਲਈ ਸ਼ੁਰੂ ਕੀਤੇ ਪ੍ਰੋਗਰਾਮ ਨਾਲ ਹਵਾਈ ਨੂੰ ਸੰਭਲਣ ਦਾ ਮੌਕਾ ਮਿਲੇਗਾ। ਹੋਨੋਲੂਲੂ ਦੇ ਅਲਾ ਮੋਨਾ ਬੀਚ ਪਾਰਕ ਵਿੱਚ ਲਾਈਫ ਗਾਰਡ ਮੋ ਫ੍ਰੇਟਾਸ ਕਹਿੰਦੇ ਹਨ, ਲੋਕਾਂ ਦੇ ਮੁੜਨ ਨਾਲ ਸਾਡਾ ਕੰਮ-ਧੰਦਾ ਬਿਹਤਰ ਹੋਵੇਗਾ। ਫ੍ਰੇਟਾਸ ਤੋਂ ਕੁਝ ਦੂਰ ਬੈਠੇ ਰੂਡੀ ਪੇਰੁਚੋ ਸਮੁੰਦਰ ਤੋਂ ਸਫਰਿੰਗ ਕਰਕੇ ਮੁੜੇ ਸਨ। ਆਪਣੀ ਕਾਰ ਵਿੱਚ ਸਫਰ ਬੋਰਡ ਰੱਖਦੇ ਹੋਏ ਉਹ ਕਹਿੰਦੇ ਹਨ, ਬਾਹਰ ਤੋਂ ਆਉਣ ਵਾਲੇ ਕੁਝ ਲੋਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਹਨ। ਉਹ ਇਸ ਤੱਥ ਨੂੰ ਵੀ ਸਵੀਕਾਰ ਨਹੀਂ ਕਰਦੇ ਕਿ ਇਹ ਉਨ੍ਹਾਂ ਦਾ ਦੇਸ਼ ਜਾਂ ਉਨ੍ਹਾਂ ਦੀ ਜ਼ਮੀਨ ਨਹੀਂ ਹੈ।ਹਵਾਈ ਦੇ ਕੁਝ ਅਧਿਕਾਰੀ ਟੂਰਿਸਟਾਂ ਦੀ ਗਿਣਤੀ ਵਧਣ `ਤੇ ਲੋਕਾਂ ਦੀ ਪ੍ਰਤੀਕਿਰਿਆ ਨੂੰ ਲੈ ਕੇ ਚਿੰਤਤ ਹਨ। ਮਹਾਂਮਾਰੀ ਦੇ ਸ਼ੁਰੂ ਦੇ ਦਿਨਾਂ ਵਿੱਚ ਸਥਾਨਕ ਲੋਕਾਂ ਅਤੇ ਟੂਰਿਸਟਾਂ ਦੇ ਵਿੱਚ ਵਿਵਾਦ ਹੋਏ ਸਨ। ਸਾਰੇ ਅਧਿਕਾਰੀ ਟੈਸਟਿੰਗ ਦੀ ਨਵੀਂ ਵਿਵਸਥਾ ਨਾਲ ਸਹਿਮਤ ਨਹੀਂ ਹਨ। ਟਾਪੂ ਦੇ ਤਿੰਨ ਮੇਅਰਾਂ ਦਾ ਕਹਿਣਾ ਹੈ, ਉਹ ਚਾਹੁੰਦੇ ਹਨ ਕਿ ਇਥੇ ਪਹੁੰਚਣ ਦੇ ਬਾਅਦ ਸੈਲਾਨੀਆਂ ਦਾ ਦੂਸਰਾ ਨੈਗੇਟਿਵ ਟੈਸਟ ਆਉਣਾ ਚਾਹੀਦਾ ਹੈ। ਜੇ ਕੁਝ ਟੂਰਿਸਟ ਇਨਫੈਕਟਿਡ ਨਿਕਲਣ ਤਾਂ ਇਨਫੈਕਸ਼ਨ ਫੈਲ ਸਕਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ