Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਐਫ ਬੀ ਆਈ ਦੇ 10 ਵਾਂਟਿਡ ਲੋਕਾਂ ਦੀ ਸੂਚੀ ਵਿੱਚ ਭਾਰਤੀ ਮੂਲ ਦਾ ਇੱਕ ਜਣਾ ਵੀ

November 30, 2020 12:45 AM

ਨਿਊ ਯਾਰਕ, 29 ਨਵੰਬਰ (ਪੋਸਟ ਬਿਊਰੋ)- ਅਮਰੀਕਾ ਦੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫ ਬੀ ਆਈ) ਨੇ ਭਾਰਤੀ ਮੂਲ ਦੇ ਭਦਰੇਸ਼ ਕੁਮਾਰ ਚੇਤਨਭਾਈ ਪਟੇਲ ਦੀ ਸੂਚਨਾ ਦੇਣ `ਤੇ 1,00,000 ਡਾਲਰ ਦੀ ਇਨਾਮ ਰਾਸ਼ੀ ਦੀ ਪੇਸ਼ਕਸ਼ ਨੂੰ ਜਨਤਾ ਵਿਚਾਲੇ ਫਿਰ ਤੋਂ ਦੋਹਰਾਇਆ ਹੈ।
ਵਰਨਣ ਯੋਗ ਹੈ ਕਿ ਇਹ ਵਿਅਕਤੀ ਐਫ ਬੀ ਆਈ ਦੀ 2017 ਵਿੱਚ ਜਾਰੀ 10 ਵਾਟਿੰਡ ਲੋਕਾਂ ਦੀ ਸੂਚੀ ਵਿੱਚੋਂ ਇੱਕ ਹੈ।ਭਦਰੇਸ਼ ਕੁਮਾਰ ਚੇਤਨਭਾਈਪਟੇਲ ਨੇ ਸਾਲ 2015 ਵਿੱਚ ਆਪਣੀ ਪਤਨੀ ਪਲਕ ਦੀ ਹੇਨੋਵਰ ਦੇ ਮੈਰੀਲੈਂਡ ਸੂਬੇ ਵਿੱਚ ਡੰਕਿਨ ਡੋਨਟਸ ਕੌਫੀ ਸ਼ਾਪ ਦੇ ਅੰਦਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਪਿੱਛੋਂ ਉਹ ਫਰਾਰ ਹੋ ਗਿਆ ਸੀ। ਉਸ `ਤੇ ਕਤਲ ਦਾ ਦੋਸ਼ ਹੈ। ਉਸ ਨੂੰ 2017 ਵਿੱਚ ਵਾਂਟਿਡ ਲੋਕਾਂ ਦੀ ਸੂਚੀ ਵਿੱਚ ਤਦ ਪਾਇਆ ਗਿਆ ਸੀ, ਜਦ ਉਸ ਨੂੰ ਐਫ ਬੀ ਆਈ ਫੜ ਨਹੀਂ ਸਕੀ ਸੀ। ਉਸ ਉਤੇ 1,00,000 ਡਾਲਰ ਦਾ ਇਨਾਮ ਰੱਖਿਆ ਗਿਆ ਹੈ ਅਤੇ ਕੱਲ੍ਹ ਇਸ ਬਾਰੇ ਟਵੀਟ ਕੀਤਾ ਗਿਆ। ਇਸ ਘਟਨਾ ਤੋਂ ਇੱਕ ਮਹੀਨਾ ਪਹਿਲਾਂ ਹੀ ਦੋਵਾਂ ਦੇ ਵੀਜ਼ਾ ਦੀ ਮਿਆਦ ਖਤਮ ਹੋ ਗਈ ਸੀ ਅਤੇ ਜਾਂਚਕਾਰਾਂ ਦਾ ਮੰਨਣਾ ਹੈ ਕਿ ਪਲਕ ਪਟੇਲ ਭਾਰਤ ਵਾਪਸ ਆਉਣਾ ਚਾਹੁੰਦੀ ਸੀ, ਪਰ ਉਸ ਦੇ ਪਤੀ ਨੇ ਇਸ ਦਾ ਵਿਰੋਧ ਕੀਤਾ ਸੀ। ਪਟੇਲ ਦਾ ਜਨਮ ਗੁਜਰਾਤ ਦੇ ਵਿਰਮਗਾਮ ਵਿੱਚ ਹੋਇਆ ਸੀ।
ਡਬਲਯੂ ਟੀ ਓ ਪੀ ਰੇਡੀਓ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਘਟਨਾ ਦੇ ਦੌਰਾਨ ਪਟੇਲ 24 ਸਾਲ ਦਾ ਸੀ, ਉਸ ਨੇ ਆਪਣੀ 21 ਸਾਲਾ ਪਤਨੀ ਉੱਤੇ ਦੁਕਾਨ ਦੇ ਪਿਛਲੇ ਹਿੱਸੇ ਵਿੱਚ ਰਸੋਈ ਦੇ ਚਾਕੂ ਨਾਲ ਕਈ ਵਾਰ ਹਮਲਾ ਕੀਤਾ ਸੀ, ਉਸ ਦੌਰਾਨ ਉਥੇ ਗਾਹਕ ਮੌਜੂਦ ਸਨ। ਉਹ ਦੋਵੇਂ ਉਥੇ ਕੰਮ ਕਰਦੇ ਸਨ। ਉਸ ਨੇ ਆਖਰੀ ਵਾਰ ਨਿਊ ਜਰਸੀ ਦੇ ਇੱਕ ਰੇਲਵੇ ਸਟੇਸ਼ਨ ਤੋਂ ਟੈਕਸੀ ਲਈ ਸੀ। ਉਸ ਸਮੇਂ ਏਨੀ ਅਰੁੰਡੇਲ ਕਾਉਂਟੀ ਦੇ ਪੁਲਸ ਮੁਖੀ ਰਹੇ ਟਿਮ ਆਲਟੋਮਾਰੇ ਨੇ ਰੇਡੀਓ ਨੂੰ ਦੱਸਿਆ, ‘ਇਸ ਮਾਮਲੇ ਵਿੱਚ ਹਿੰਸਾ ਭੜਕੀ ਸੀ। ਇਹ ਦਿੱਲ ਦਹਿਲਾ ਦੇਣ ਵਾਲੀ ਘਟਨਾ ਸੀ ਅਤੇ ਇਹ ਪੁਲਸ ਵਿਭਾਗ ਦੇ ਲਈ ਝਟਕਾ ਸੀ।`

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ