Welcome to Canadian Punjabi Post
Follow us on

19

January 2021
ਅੰਤਰਰਾਸ਼ਟਰੀ

ਇਮਰਾਨ ਖਾਨ ਦੇ ਖ਼ਿਲਾਫ਼ ਗਿਲਗਿਤ-ਬਾਲਤਿਸਤਾਨ ਵਿੱਚ ਹਿੰਸਕ ਵਿਰੋਧ-ਪ੍ਰਦਰਸ਼ਨ

November 29, 2020 02:15 AM

* ਚੋਣਾਂ ਵਿੱਚ ਧਾਂਦਲੀ ਕਰਵਾਉਣ ਦੇ ਦੋਸ਼

ਮੀਰਪੁਰ, 28 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਤਿਸਤਾਨ ਵਿੱਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖ਼ਿਲਾਫ਼ ਵਿਰੋਧ-ਪ੍ਰਦਰਸ਼ਨ ਹੋ ਰਹੇ ਹਨ। ਗਿਲਗਿਤ-ਬਾਲਤਿਸਤਾਨ ਵਿਧਾਨਸਭਾ ਚੋਣਾਂ ਵਿੱਚ ਧਾਂਧਲੀ ਦੇ ਦੋਸ਼ ਹੇਠ ਪਾਕਿਸਤਾਨ ਸਰਕਾਰ ਖ਼ਿਲਾਫ਼ ਪੂਰੇ ਇਲਾਕੇ ਵਿੱਚ ਹਿੰਸਕ ਵਿਰੋਧ-ਪ੍ਰਦਰਸ਼ਨ ਹੋ ਰਹੇ ਹਨ। ਲੋਕਾਂ ਨੇ ਆਪਣੇ ਗੁੱਸੇ ਨੂੰ ਦਿਖਾਉਣ ਲਈ ਸੜਕਾਂ ਉੱਤੇ ਟਾਇਰ ਸਾੜੇ ਅਤੇ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ।
ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਪਾਰਟੀ ਨੇ 23 ਵਿਧਾਨ ਸਭਾ ਸੀਟਾਂ ਵਿੱਚੋਂ ਬਹੁਤੀਆਂ ਉੱਤੇ ਜਿੱਤ ਹਾਸਲ ਕੀਤੀ ਅਤੇ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਵਿਰੋਧੀ ਧਿਰ ਨੇ ਚੋਣਾਂ ਨੂੰ ਧਾਂਦਲੀ ਕਰਾਰ ਦਿੱਤ ਅਤੇ ਸਰਕਾਰ ਉੱਤੇ ਸੱਤਾ ਦੇ ਦੁਰਵਰਤੋਂ ਦਾ ਦੋਸ ਲਾਇਆ ਹੈ। ਸਿਆਸੀ ਪਾਰਟੀਆਂ ਵੱਲੋਂ ਕੀਤੇ ਗਏ ਵਿਰੋਧ-ਪ੍ਰਦਰਸ਼ਨ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਨਹੀਂ ਹਟਣਗੇ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ।ਗਿਲਗਿਤ-ਬਾਲਤਿਸਤਾਨ ਵਿਧਾਨ ਸਭਾ ਚੋਣਾਂ ਇਸਲਾਮਬਾਦ ਦੇ ਨਾਲ ਚੀਨ ਲਈ ਵੀ ਮਹੱਤਵਪੂਰਨ ਹਨ। ਚੀਨ ਚਾਹੁੰਦਾ ਹੈ ਕਿ ਉਹ ਆਪਣੇ ਰਣਨੀਤਕ ਚੀਨ-ਪਾਕਿਸਤਾਨ ਆਰਥਿਕ ਗਲੀਆਰੇ (ਸੀ ਪੀ ਈ ਸੀ) ਲਈ ਇਸ ਖੇਤਰ ਉੱਤੇ ਪੂਰਾ ਸਿਆਸੀ ਕੰਟਰੋਲ ਹਾਸਲ ਕਰ ਲਏ। ਉਸ ਦੇ ਵਧਦੇ ਦਬਾਅ ਕਾਰਨ ਇਮਰਾਨ ਖਾਨ ਦੀ ਸਰਕਾਰ ਨੇ ਗਿਲਗਿਤ-ਬਾਲਤਿਸਤਾਨ ਨੂੰ ਅੰਤਰਿਮ ਪ੍ਰਾਂਤ ਦਾ ਦਰਜਾ ਦੇ ਦਿੱਤਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਸਿੱਖ ਟੈਂਪਲ ਕਨੋਗਾ ਪਾਰਕ, ਕੈਲੀਫੋਰਨੀਆਂ ਵਿਚ ਕਿਸਾਨੀ ਸੰਘਰਸ਼ ਦੇ ਸ਼ਹੀਦਾ ਨੂੰ ਦਿੱਤੀ ਸ਼ਰਧਾਂਜਲੀ
ਸਮੀਰਾ ਫਾਜ਼ਿਲੀ ਡਿਪਟੀ ਡਾਇਰੈਕਟਰ ਨੈਸ਼ਨਲ ਇਕਨਾਮਿਕ ਕੌਂਸਲ ਨਿਯੁਕਤ
ਰਿਸ਼ਵਤ ਦੇਣ ਦੇ ਦੋਸ਼ ਹੇਠ ਸੈਮਸੰਗ ਕੰਪਨੀ ਦੇ ਵਾਈਸ ਚੇਅਰਮੈਨ ਨੂੰ ਕੈਦ ਦੀ ਸਜ਼ਾ
ਚੀਨ ਵਿੱਚ 10 ਕਰੋੜ ਲੋਕਾਂ ਨੂੰ ਜ਼ਹਿਰੀਲਾ ਪਾਣੀ ਸਪਲਾਈ ਹੋ ਗਿਆ
ਪਾਕਿਸਤਾਨ ਨੇ ਕੋਰੋਨਾ ਦੇ ਭਾਰਤੀ ਟੀਕੇ ਨੂੰ ਪ੍ਰਵਾਨਗੀ ਦਿੱਤੀ
ਬਾਈਡੇਨ ਦੇ ਪ੍ਰਸ਼ਾਸਨ ਵਿੱਚ 20 ਭਾਰਤੀ-ਅਮਰੀਕੀ ਹੋਣਗੇ
ਪਾਕਿ ਵਿੱਚ ਸਿੱਖ ਟੀ ਵੀ ਐਂਕਰ ਨੂੰ ਧਮਕੀਆਂ ਦਾ ਸ਼੍ਰੋਮਣੀ ਕਮੇਟੀ ਨੇ ਨੋਟਿਸ ਲਿਆ
ਆਪਣੀ ਸੈਨੇਟ ਵਾਲੀ ਸੀਟ ਤੋਂ ਅੱਜ ਅਸਤੀਫਾ ਦੇਵੇਗੀ ਕਮਲਾ ਹੈਰਿਸ
ਚੀਨ ਵਿੱਚ ਹੁਣ ਆਈਸਕ੍ਰੀਮ ਉੱਤੇ ਮਿਲਿਆ ਕਰੋਨਾਵਾਇਰਸ
ਕਰੀਬ 1.8 ਕਰੋੜ ਆਬਾਦੀ ਨਾਲ ਭਾਰਤੀ ਲੋਕ ਸੰਸਾਰ ਦਾ ਸਭ ਤੋਂ ਵੱਡਾ ਪ੍ਰਵਾਸੀ ਗਰੁੱਪ