Welcome to Canadian Punjabi Post
Follow us on

26

January 2021
ਪੰਜਾਬ

ਲੁੱਟ ਦੀ ਵਾਰਦਾਤ ਦੌਰਾਨ ਟੱਕਰ ਨਾਲ ਪਤੀ ਦੀ ਬਾਈਕ ਤੋਂ ਡਿੱਗੀ ਔਰਤ ਦੀ ਮੌਤ

November 29, 2020 02:00 AM

* ਲੁਟੇਰਿਆਂ ਉੱਤੇ ਹੱਤਿਆ ਦਾ ਕੇਸ ਵੀ ਦਰਜ

ਜਲੰਧਰ, 28 ਨਵੰਬਰ (ਪੋਸਟ ਬਿਊਰੋ)- ਚਾਰ ਦਿਨ ਪਹਿਲਾਂ 23 ਨਵੰਬਰ ਦੁਪਹਿਰ ਨੂੰ ਜਲੰਧਰ-ਨੂਰਮਹਿਲ ਰੋਡ ਉੱਤੇ ਕਸਬਾ ਜੰਡਿਆਲਾ ਤੋਂ ਪਹਿਲਾਂ ਪਿੰਡ ਸਮਰਾਏ ਦੇ ਨਵੇਂ ਗੇਟ ਕੋਲ ਲੁਟੇਰਿਆਂ ਵੱਲੋਂ ਟੱਕਰ ਮਾਰੇ ਜਾਣ ਨਾਲ ਆਪਣੇ ਪਤੀ ਦੀ ਬਾਈਕ ਤੋਂ ਹੇਠਾਂ ਡਿੱਗਣ ਨਾਲ ਜ਼ਖ਼ਮੀ ਹੋਈ ਪਿੰਡ ਲੱਖਣ ਕੇ ਪੱਡਾ ਜ਼ਿਲਾ ਕਪੂਰਥਲਾ ਦੀ ਵਸਨੀਕ ਬਲਵਿੰਦਰ ਕੌਰ (50 ਸਾਲ) ਦੀ ਕੱਲ੍ਹ ਇਲਾਜ ਦੌਰਾਨ ਮੌਤ ਹੋ ਗਈ। ਉਹ ਵਾਰਦਾਤ ਵਾਲੇ ਦਿਨ ਤੋਂ ਹੀ ਇੱਕ ਨਿੱਜੀ ਹਸਪਤਾਲ ਵਿੱਚ ਲਗਾਤਾਰ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਸੀ ਅਤੇ ਕੱਲ੍ਹ ਉਹ ਪ੍ਰਾਣ ਤਿਆਗ ਗਈ।
ਥਾਣਾ ਸਦਰ ਦੀ ਪੁਲਸ ਨੇ ਵਾਰਦਾਤ ਦੇ ਦਿਨ ਮ੍ਰਿਤਕਾ ਬਲਵਿੰਦਰ ਕੌਰ ਦੇ ਪਤੀ ਬਲਵਿੰਦਰ ਸਿੰਘ ਪਿੰਡ ਲੱਖਣ ਕੇ ਪੱਡਾ ਦੇ ਬਿਆਨਾਂ ਉੱਤੇ ਲੁਟੇਰਿਆਂ ਦੇ ਖ਼ਿਲਾਫ਼ ਲੁੱਟ-ਖੋਹ ਦੀਆਂ ਧਾਰਾਵਾਂ ਦਾ ਕੇਸ ਦਰਜ ਕੀਤਾ ਸੀ, ਜਿਸ ਵਿੱਚ ਕੱਲ੍ਹ ਬਲਵਿੰਦਰ ਕੌਰ ਦੀ ਮੌਤ ਤੋਂ ਬਾਅਦ ਕਤਲ ਦੀ ਧਾਰਾ 302 ਦਾ ਵਾਧਾ ਕਰ ਦਿੱਤਾ ਹੈ। ਪੁਲਸ ਵੱਲੋਂ ਫਰਾਰ 3 ਲੁਟੇਰਿਆਂ ਦੀ ਗ਼੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂਛਾਪੇ ਮਾਰ ਰਹੀ ਹੈ ਤੇ ਆਸ ਹੈ ਕਿ ਪੁਲਸ ਅਗਲੇ ਇੱਕ-ਦੋ ਦਿਨ ਵਿੱਚ ਦੋਸ਼ੀਆਂ ਨੂੰ ਗ਼੍ਰਿਫ਼ਤਾਰ ਕਰ ਸਕਦੀ ਹੈ। ਮਿਲੀ ਸੂਚਨਾ ਮੁਤਾਬਕ 23 ਨਵੰਬਰ ਮ੍ਰਿਤਕ ਬਲਵਿੰਦਰ ਕੌਰ ਆਪਣੇ ਪਤੀ ਬਲਵਿੰਦਰ ਸਿੰਘ ਦੇ ਨਾਲ ਆਪਣੀ ਬੇਟੀ ਦੇ ਸਹੁਰੇ ਪਿੰਡ ਚੂਹੇਕੀ ਤੋਂ ਵਾਪਸ ਆਪਣੇ ਪਿੰਡ ਲੱਖਣ ਕੇ ਪੱਡੇ ਜਾ ਰਹੀ ਸੀ ਕਿ ਸਮਰਾਏ ਪਿੰਡ ਦੇ ਨਵੇਂ ਗੇਟ ਕੋਲ ਉਹ ਤੇਜ਼ ਰਫ਼ਤਾਰ ਬਾਈਕ ਸਵਾਰ ਤਿੰਨ ਲੁਟੇਰਿਆਂ ਦਾ ਸ਼ਿਕਾਰ ਹੋ ਗਏ। ਲੁਟੇਰੇ ਬਲਵਿੰਦਰ ਕੌਰ ਦੇ ਹੱਥੋਂ 2.50 ਲੱਖ ਰੁਪਏ ਦੀ ਨਕਦੀ ਵਾਲਾ ਬੈਗ ਲੈ ਕੇ ਫਰਾਰ ਹੋ ਗਏ ਸਨ। ਦਿਨ-ਦਿਹਾੜੇ ਹੋਏ ਇਸ ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਇਲਾਕੇ ਦੀ ਪੁਲਸ ਮੌਕੇ ਉੱਤੇ ਪਹੁੰਚ ਗਈ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਮੋਦੀ ਆਰਥਿਕ ਬਹਾਲੀ ਲਈ ਬਾਇਡਨ ਯੋਜਨਾ ਨੂੰ ਅਪਣਾਵੇ : ਮਨਪ੍ਰੀਤ ਬਾਦਲ
ਮੁੱਖ ਮੰਤਰੀ ਵੱਲੋਂ ਗਣਤੰਤਰ ਦਿਵਸ ਮੌਕੇ ਕਿਸਾਨਾਂ ਨੂੰ ਟਰੈਕਟਰ ਰੈਲੀ ਦੌਰਾਨ ਸ਼ਾਂਤੀ ਕਾਇਮ ਰੱਖਣ ਦੀ ਅਪੀਲ
ਰਾਜ ਪੱਧਰੀ ਕੌਮੀ ਵੋਟਰ ਦਿਵਸ ਮਨਾਇਆ
ਸੁਖਬੀਰ ਬਾਦਲ ਨੇ ਕਿਹਾ: ਮਾਰਚ ਦੌਰਾਨ ਅਮਨ ਤੇ ਭਾਈਚਾਰਕ ਸਾਂਝ ਦਾ ਮਾਹੌਲ ਸਾਡੇ ਕਿਸਾਨਾਂ ਲਈ ਮਹਾਨ ਜਿੱਤ ਦਾ ਰਾਹ ਪੱਧਰਾ ਕਰੇਗਾ
ਪੈਟਰੋਲ ਪੰਪ ਬੰਦ ਕੀਤੇ ਜਾਣ ਸਬੰਧੀ ਸ਼ੋਸ਼ਲ ਮੀਡੀਆ ਪੋਸਟ ਕੋਰੀ ਅਫ਼ਵਾਹ
ਕੈਪਟਨ ਨੇ ਵਰਚੂਅਲ ਤੌਰ ’ਤੇ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪਾਰਕ ਦਾ ਰੱਖਿਆ ਨੀਂਹ ਪੱਥਰ
ਥਾਣੇਦਾਰ ਨੂੰ ਕੁੱਟ ਕੇ 20 ਹਜ਼ਾਰ ਖੋਹੇ
ਸਾਬਕਾ ਅਕਾਲੀ ਸਰਪੰਚ ਅਫੀਮ, ਭੁੱਕੀ ਤੇ ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫਤਾਰ
ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸ਼ਗਨ ਦੀ ਰਾਸ਼ੀ 51 ਹਜ਼ਾਰ ਰੁਪਏ ਕਰਨ ਦਾ ਐਲਾਨ
ਅਮਰਿੰਦਰ ਸਿੰਘ ਦਾ ਐਲਾਨ ਸੰਘਰਸ਼ ਵਿੱਚ ਮਾਰੇ ਗਏ ਹਰ ਕਿਸਾਨ ਦੇ ਵਾਰਸਾਂ ਨੂੰ ਪੰਜ ਲੱਖ ਰੁਪਏ ਤੇ ਨੌਕਰੀ ਮਿਲੇਗੀ