Welcome to Canadian Punjabi Post
Follow us on

26

January 2021
ਪੰਜਾਬ

ਬੈਂਕ ਦੀ ਕੈਸ਼ ਕ੍ਰੈਡਿਟ ਲਿਮਿਟ ਵਧਾਉਣ ਲਈ 1600 ਕਰੋੜ ਰੁਪਏ ਦੀ ਫਰਜ਼ੀ ਬਿਲਿੰਗ

November 29, 2020 01:55 AM

* ਸਪਿਨਿੰਗ ਮਿਲ ਦਾ ਡਾਇਰੈਕਟਰ ਗ੍ਰਿਫਤਾਰ

ਲੁਧਿਆਣਾ, 28 ਨਵੰਬਰ (ਪੋਸਟ ਬਿਊਰੋ)- ਡਾਇਰੈਕਟੋਰੇਟ ਜਨਰਲ ਆਫ ਜੀ ਐਸ ਟੀ ਇੰਟੈਲੀਜੈਂਸ (ਡੀ ਜੀ ਜੀ ਆਈ) ਲੁਧਿਆਣਾ ਨੇ ਮਾਨਸਾ ਦੇ ਇੱਕ ਸਪਿਨਿੰਗ ਮਿਲ ਦੇ ਡਾਇਰੈਕਟਰ ਨੂੰ ਗ੍ਰਿਫਤਾਰ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਡੀ ਜੀ ਪੀ ਆਈ ਲੁਧਿਆਣਾ ਜ਼ੋਨਲ ਯੂਨਿਟ ਦੇ ਏ ਡੀ ਜੀ ਅਰਵਿੰਦ ਮਾਧਵਨ ਦੀ ਅਗਵਾਈ ਵਿੱਚ ਵਿਭਾਗ ਦੀ ਟੀਮ ਨੇ ਇਹ ਕਾਰਵਾਈ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਮਿਲ ਡਾਇਰੈਕਟਰ ਨੂੰ ਕੋਰਟ ਵਿੱਚ ਪੇਸ਼ ਕਰ ਕੇ ਉਸ ਨੂੰ 14 ਦਿਨ ਦੇ ਜੁਡੀਸ਼ਲ ਰਿਮਾਂਡ ਉੱਤੇਜੇਲ੍ਹ ਭੇਜ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਕੰਪਨੀ ਦੀ ਬੈਂਕ ਦੀ ਕੈਸ਼ ਕ੍ਰੈਡਿਟ ਲਿਮਿਟ ਵਧਾਉਣ ਲਈ ਇਸ ਮਿਲ ਵੱਲੋਂ 1600 ਕਰੋੜ ਰੁਪਏ ਦੇ ਬਿੱਲ ਆਪਣੀਆਂ ਦੂਸਰੀਆਂ ਕੰਪਨੀਆਂ ਤੋਂਕੋਈ ਮਾਲ ਖਰੀਦਣ ਬਿਨਾਂ ਜਾਰੀ ਕਰ ਦਿੱਤੇ, ਜਿਸ ਵਿੱਚ ਜੀ ਐਸ ਟੀ ਦੀ ਰਕਮ ਲਗਭਗ ਅੱਸੀ ਕਰੋੜ ਰੁਪਏ ਬਣਦੀ ਹੈ।ਵਿਭਾਗ ਦੀ ਜਾਂਚ ਵਿੱਚ ਭੇਦ ਖੁੱਲ੍ਹਣ ਦੇ ਬਾਅਦ ਮਿੱਲ ਦੇ ਡਾਇਰੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਾ ਕਿ ਫਰਾਡ ਕਰਨ ਵਿੱਚ ਉਸ ਕੰਪਨੀ ਨੇ ਕਾਟਨ ਯਾਰਨ ਦੇ 1600 ਕਰੋੜ ਰੁਪਏ ਦੇ ਬਿੱਲ ਕੱਟੇ ਸਨ, ਜਿਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਾਲ ਖਰੀਦਿਆ ਜਾਂ ਵੇਚਿਆ ਨਹੀਂ ਗਿਆ ਸੀ। ਕੰਪਨੀ ਵੱਲੋਂ ਇਨ੍ਹਾਂ ਫਰਜ਼ੀ ਬਿੱਲਾਂ ਦੇ ਓਹਲੇ ਹੇਠ ਬੈਂਕਾਂ ਤੋਂ ਕਰੋੜਾਂ ਰੁਪਏ ਦੇ ਕਰਜ਼ੇ ਲਏ ਜਾਣ ਦਾ ਸ਼ੱਕ ਵੀ ਪ੍ਰਗਟ ਕੀਤਾ ਜਾ ਰਿਹਾ ਹੈ। ਏ ਡੀ ਜੀ ਅਰਵਿੰਦ ਮਾਧਵਨ ਦੇ ਅਨੁਸਾਰ ਡੀ ਜੀ ਜੀ ਆਈ ਅਤੇ ਜੀ ਐਸ ਟੀ ਅਧਿਕਾਰੀਆਂ ਵੱਲੋਂ ਅਜਿਹੇ ਫਰਜ਼ੀਵਾੜੇ ਦੇ ਖਿਲਾਫ ਮੁਹਿੰਮ ਵਿੱਚ ਅਜਿਹੇ ਕਈ ਕੇਸ ਸਾਹਮਣੇ ਆਉਣ ਦੀ ਸੰਭਾਵਨਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਮੋਦੀ ਆਰਥਿਕ ਬਹਾਲੀ ਲਈ ਬਾਇਡਨ ਯੋਜਨਾ ਨੂੰ ਅਪਣਾਵੇ : ਮਨਪ੍ਰੀਤ ਬਾਦਲ
ਮੁੱਖ ਮੰਤਰੀ ਵੱਲੋਂ ਗਣਤੰਤਰ ਦਿਵਸ ਮੌਕੇ ਕਿਸਾਨਾਂ ਨੂੰ ਟਰੈਕਟਰ ਰੈਲੀ ਦੌਰਾਨ ਸ਼ਾਂਤੀ ਕਾਇਮ ਰੱਖਣ ਦੀ ਅਪੀਲ
ਰਾਜ ਪੱਧਰੀ ਕੌਮੀ ਵੋਟਰ ਦਿਵਸ ਮਨਾਇਆ
ਸੁਖਬੀਰ ਬਾਦਲ ਨੇ ਕਿਹਾ: ਮਾਰਚ ਦੌਰਾਨ ਅਮਨ ਤੇ ਭਾਈਚਾਰਕ ਸਾਂਝ ਦਾ ਮਾਹੌਲ ਸਾਡੇ ਕਿਸਾਨਾਂ ਲਈ ਮਹਾਨ ਜਿੱਤ ਦਾ ਰਾਹ ਪੱਧਰਾ ਕਰੇਗਾ
ਪੈਟਰੋਲ ਪੰਪ ਬੰਦ ਕੀਤੇ ਜਾਣ ਸਬੰਧੀ ਸ਼ੋਸ਼ਲ ਮੀਡੀਆ ਪੋਸਟ ਕੋਰੀ ਅਫ਼ਵਾਹ
ਕੈਪਟਨ ਨੇ ਵਰਚੂਅਲ ਤੌਰ ’ਤੇ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪਾਰਕ ਦਾ ਰੱਖਿਆ ਨੀਂਹ ਪੱਥਰ
ਥਾਣੇਦਾਰ ਨੂੰ ਕੁੱਟ ਕੇ 20 ਹਜ਼ਾਰ ਖੋਹੇ
ਸਾਬਕਾ ਅਕਾਲੀ ਸਰਪੰਚ ਅਫੀਮ, ਭੁੱਕੀ ਤੇ ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫਤਾਰ
ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸ਼ਗਨ ਦੀ ਰਾਸ਼ੀ 51 ਹਜ਼ਾਰ ਰੁਪਏ ਕਰਨ ਦਾ ਐਲਾਨ
ਅਮਰਿੰਦਰ ਸਿੰਘ ਦਾ ਐਲਾਨ ਸੰਘਰਸ਼ ਵਿੱਚ ਮਾਰੇ ਗਏ ਹਰ ਕਿਸਾਨ ਦੇ ਵਾਰਸਾਂ ਨੂੰ ਪੰਜ ਲੱਖ ਰੁਪਏ ਤੇ ਨੌਕਰੀ ਮਿਲੇਗੀ