ਚੰਡੀਗੜ੍ਹ, 26 ਨਵੰਬਰ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਪ੍ਰਗਟਾਈ ਹੈ ਕਿ ਉਹ ਅਤੇ ਨਵਜੋਤ ਸਿੰਘ ਸਿੱਧੂ ਕੱਲ੍ਹ ਦੀ ਮੀਟਿੰਗ ਵਾਂਗ ਅਜਿਹੀਆਂ ਹੋਰ ਮੀਟਿੰਗਾਂ ਵੀ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੁੱਧਵਾਰ ਦੁਪਹਿਰ ਦੇ ਖਾਣੇ ਉਤੇ ਇਕ ਘੰਟਾ ਹੋਈ ਮੀਟਿੰਗ ਦੌਰਾਨ ਦੋਵੇਂ ਜਣੇ ਖੁਸ਼ੀ ਦੇ ਰੌਂਅ ਵਿੱਚ ਸਨ ਤੇ ਇਹ ਮੀਟਿੰਗ ਉਨਾਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਉਨਾਂ ਨਾਲ ਮਿਲਣ ਦੀ ਦਿਲਚਸਪੀ ਜ਼ਾਹਰ ਕਰਨ ਤੋਂ ਬਾਅਦ ਸੱਦੀ ਸੀ। ਉਨਾਂ ਕਿਹਾ, ‘ਮੈਂ ਇਸ ਬੈਠਕਤੋਂ ਸੰਤੁਸ਼ਟ ਖੁਸ਼ ਸੀ ਅਤੇ ਇਸੇ ਤਰਾਂ ਸਿੱਧੂ ਵੀ ਖੁਸ਼ ਸੀ। ਉਸ ਵੇਲੇਦੋਵਾਂ ਵਿਚਾਲੇ ਹੋਏ ਗੰਭੀਰ ਵਿਚਾਰ ਵਟਾਂਦਰੇ ਬਾਰੇ ਮੀਡੀਆ ਵੱਲੋਂ ਲਾਈਆਂ ਜਾਂਦੀਆਂ ਅਟਕਲਾਂ ਨੂੰ ਰੱਦ ਕਰ ਕੇ ਮੁੱਖ ਮੰਤਰੀ ਨੇ ਕਿਹਾ, ‘ਅਸੀਂ ਇਸ ਮੌਕੇ ਪੰਜਾਬ, ਭਾਰਤ ਜਾਂ ਵਿਸ਼ਵ ਬਾਰੇ ਕੋਈ ਯੋਜਨਾ ਨਹੀਂ ਬਣਾਈ।` ਉਨ੍ਹਾਂ ਕਿਹਾ, ‘ਅਸੀਂ ਸਿਰਫ ਕੁਝ ਸਾਧਾਰਨ ਗੱਲਾਂ ਕੀਤੀਆਂ, ਜਿਸ ਵਿੱਚ ਸਿੱਧੂ ਨੇ ਆਪਣੇ ਕ੍ਰਿਕਟ ਬਾਰੇ ਬਹੁਤ ਸਾਰੇ ਤਜ਼ਰਬੇ ਸਾਂਝੇ ਕੀਤੇ।`ਮੁੱਖ ਮੰਤਰੀ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਮੀਡੀਆ ਰਾਈ ਦਾ ਪਹਾੜ ਬਣਾ ਦਿੰਦਾ ਹੈ। ਇਸ ਲੰਚ-ਮੀਟਿੰਗ ਦੀ ਮੁੱਖ ਮੰਤਰੀ ਵੱਲੋਂ ਮੇਜ਼ਬਾਨੀ ਕਰਨ ਉੱਤੇਬਾਦਲ ਅਕਾਲੀ ਦਲ ਦੀ ਟਿੱਪਣੀਬਾਰੇਉਨ੍ਹਾ ਕਿਹਾ ਕਿ ਦੁਪਹਿਰ ਦੇ ਖਾਣੇ ਉਤੇ ਉਨਾਂ ਦੇ ਸਾਬਕਾ ਕੈਬਨਿਟ ਸਾਥੀ ਨੇ ਉਬਲੀਆਂ ਸਬਜ਼ੀਆਂ ਖਾਧੀਆਂ ਅਤੇ ਉਨਾਂ ਨੇ ਖੁਦ ਦਹੀਂ ਨਾਲ ਮਿੱਸੀ ਰੋਟੀ ਖਾਧੀ ਹੈ। ਉਨਾਂ ਟਿੱਪਣੀ ਕੀਤੀ, ‘ਕੀ ਇਹ ਅਕਾਲੀਆਂ ਨੂੰ ਦਾਅਵਤ ਵਰਗਾ ਲੱਗਦਾ ਹੈ?`