Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਭਾਰਤ

ਕੋਰੋਨਾ ਨਾਲ ਜੰਗ ਆਕਸਫੋਰਡ ਦੀ ਐਸਟ੍ਰਾ ਜ਼ੈਨੇਕਾ ਵੈਕਸੀਨ ਸ਼ੱਕ ਹੇਠ ਆਈ

November 27, 2020 07:50 AM

* ਮੈਨਿਊਫੈਕਚਰਿੰਗ ਦੇ ਸ਼ੁਰੂ ਵਿੱਚ ਗਲ਼ਤੀ ਮੰਨਣੀ ਪੈ ਗਈ

ਨਵੀਂ ਦਿੱਲੀ, 26 ਨਵੰਬਰ, (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਦੁਨੀਆ ਭਰ ਵਿੱਚਲਗਾਤਾਰ ਜੰਗ ਜਾਰੀ ਹੈ। ਇਸਦੇ ਬਚਾਅ ਲਈ ਕਈ ਦੇਸ਼ਾਂ ਵਿੱਚ ਚੱਲ ਰਹੇ ਵੈਕਸੀਨ ਦੇ ਟਰਾਇਲ ਆਖ਼ਰੀ ਪੜਾਅ ਵਿੱਚ ਹਨ। ਪਹਿਲਾਂ ਇਸ ਸਾਲ ਦੇ ਅੰਤ ਤਕ ਵੈਕਸੀਨ ਆਉਣ ਦੀ ਆਸ ਕੀਤੀ ਜਾਂਦੀ ਸੀ, ਪਰ ਅਗਲੇ ਸਾਲ ਭਾਵ 2021 ਦੀ ਪਹਿਲੀ ਅਤੇ ਦੂਸਰੀ ਤਿਮਾਹੀ ਤਕ ਇਸਦੇ ਆਉਣ ਅੱਗੇ ਸਵਾਲੀਆ ਨਿਸ਼ਾਨ ਖੜੇ ਹੋਣ ਲੱਗ ਪਏ ਹਨ।
ਐਸਟ੍ਰਾ ਜ਼ੈਨੇਕਾ (ੳਸਟਰਅਢੲਨੲਚਅ) ਅਤੇ ਆਕਸਫੋਰਡ ਯੂਨੀਵਰਸਿਟੀ ਨੇ ਇਸ ਬੁੱਧਵਾਰ ਨੂੰ ਆਪਣੀ ਵੈਕਸੀਨ ਦੇ ਵਿਕਸਿਤ ਹੋਣ ਵਿੱਚ ਹੋਈ ਗਲ਼ਤੀ ਮੰਨ ਲਈ ਤੇ ਇਸ ਦੇ ਨਾਲ ਹੀ ਇਸ ਉੱਤੇ ਸਵਾਲ ਉੱਠਣੇ ਲੱਗ ਪਏ ਹਨ। ਇਸ ਵਿੱਚ ਹੈਰਾਨੀ ਵਾਲੀ ਗੱਲ ਇਹ ਨਿਕਲੀ ਕਿ ਵਾਲੰਟੀਅਰਜ਼ ਦੇ ਜਿਸ ਗਰੁੱਪ ਨੂੰ ਵੈਕਸੀਨ ਦੀ ਘੱਟ ਡੋਜ਼ ਮਿਲੀ, ਉਹ ਇਸ ਦੇ ਦੋ ਪੂਰੇ ਡੋਜ਼ ਲੈਣ ਵਾਲੇ ਗਰੁੱਪ ਦੇ ਮੁਕਾਬਲੇ ਵੱਧ ਸੁਰੱਖਿਅਤ ਪਾਏ ਗਏ। ਐਸਟ੍ਰੇਜ਼ੈਨੇਕਾ ਨੇ ਕਿਹਾ ਕਿ ਜਿਨ੍ਹਾਂ ਨੂੰ ਘੱਟ ਡੋਜ਼ ਦਿੱਤੀ ਗਈ, ਉਸ ਗਰੁੱਪ ਵਿੱਚ ਇਹ 90 ਫ਼ੀਸਦੀ ਅਸਰਦਾਰ ਰਹੀ, ਪਰ ਜਿਸ ਗਰੁੱਪ ਵਿੱਚ ਇਸ ਦੇ ਦੋ ਫੁੱਲ ਡੋਜ਼ ਦਿੱਤੇ ਗਏ, ਓਥੇ 62 ਫ਼ੀਸਦੀ ਅਸਰਦਾਰ ਰਹੀ ਹੈ। ਦਵਾਈ ਨਿਰਮਾਤਾ ਦੇ ਦੱਸਣ ਮੁਤਾਬਕਕੁੱਲ ਮਿਲਾ ਕੇ ਕੋਰੋਨਾ ਦੇ ਇਨਫੈਕਸ਼ਨ ਨੂੰ ਰੋਕਣ ਵਿੱਚ ਇਹ ਵੈਕਸੀਨ 70 ਫ਼ੀਸਦੀ ਅਸਰਦਾਰ ਹੋਈ ਹੈ।
ਵਰਨਣ ਯੋਗ ਹੈ ਕਿ ਐਸਟ੍ਰਾਜ਼ੈਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਨੇ ਬੀਤੇ ਬੁੱਧਵਾਰ ਵੈਕਸੀਨ ਬਣਾਉਣ ਦੇ ਦੌਰਾਨ ਨਿਕਲੀ ਆਪਣੀ ਗਲ਼ਤੀ ਨੂੰ ਸਵੀਕਾਰ ਕੀਤਾ ਹੈ, ਜਿਸ ਨਾਲਟੈੱਸਟ ਦੌਰਾਨ ਵੈਕਸੀਨ ਬਾਰੇ ਸਵਾਲ ਉੱਠਣ ਲੱਗ ਪਏ ਹਨ। ਪਿੱਛੇ ਜਿਹੇ ਆਕਸਫੋਰਡ ਯੂਨੀਵਰਸਿਟੀ ਤੇ ਇਸ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਵੈਕਸੀਨ ਦੇ ਦੋ ਸ਼ਾਟ ਕੋਰੋਨਾ ਵਾਇਰਸ ਤੋਂ ਬਚਾਅ ਵਿੱਚ 90 ਫ਼ੀਸਦੀ ਅਸਰਦਾਰ ਰਹੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ