Welcome to Canadian Punjabi Post
Follow us on

19

January 2021
ਭਾਰਤ

ਦਿੱਲੀ ਵਿੱਚ ਜੰਤਰ-ਮੰਤਰ ਵੱਲ ਜਾਂਦੇ ਪਰਮਿੰਦਰ ਸਿੰਘ ਢੀਂਡਸਾ ਤੇ ਸੁਖਪਾਲ ਖਹਿਰਾ ਗ੍ਰਿਫਤਾਰ

November 27, 2020 07:47 AM

ਨਵੀਂ ਦਿੱਲੀ, 26 ਨਵੰਬਰ, (ਪੋਸਟ ਬਿਊਰੋ)- ਨਰਿੰਦਰ ਮੋਦੀ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਲੋਂ 26 ਨਵੰਬਰ ਨੂੰ ਦਿੱਲੀ ਨੂੰ ਕੂਚ ਦੌਰਾਨ ਕੁਝ ਕਿਸਾਨ ਅਤੇ ਆਗੂਓਥੇ ਜੰਤਰ-ਮੰਤਰ ਵਿਖੇ ਰੋਸ ਜਤਾਉਣ ਚੱਲ ਪਏ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ।
ਵਰਨਣ ਯੋਗ ਹੈ ਕਿ ਦਿੱਲੀ ਚੱਲੋ ਅੰਦੋਲਨ ਲਈ ਜਾਂਦੇ ਹੋਏ ਕਿਸਾਨ ਜਥਿਆਂ ਦੀਆਂ ਬਹੁਤੀ ਝੜਪਾਂ ਹਰਿਆਣਾ ਦੇ ਨਾਕੇ ਲੰਘਣ ਵੇਲੇ ਸ਼ੰਭੂ ਅਤੇ ਬਹਿਮਣੀਵਾਲਾ ਨਾਕਿਆਂ ਉੱਤੇ ਹੋ ਗਈਆਂ ਸਨ, ਪਰ ਕੁਝ ਲੋਕ ਇਸ ਦੌਰਾਨ ਝਕਾਨੀ ਦੇ ਕੇ ਦਿੱਲੀ ਵਿੱਚ ਪਹੁੰਚ ਗਏ ਸਨ। ਇਨ੍ਹਾਂ ਨੇ ਜਦੋਂ ਜੰਤਰ-ਮੰਤਰ ਵੱਲ ਨੂੰ ਮਾਰਚ ਸ਼ੁਰੂ ਕੀਤਾ ਤਾਂ ਇਸ ਮੌਕੇ ਦਿੱਲੀ ਪੁਲਸ ਨੇ ਪੰਜਾਬ ਦੇ ਵਿਧਾਇਕਾਂ ਪਰਮਿੰਦਰ ਸਿੰਘ ਢੀਂਡਸਾ ਤੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਕਈ ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਬਾਅਦ ਵਿੱਚ ਖਬਰ ਹੈ ਕਿ ਉਨ੍ਹਾਂ ਨੂੰ ਸ਼ਾਮ ਨੂੰ ਛੱਡ ਦਿੱਤਾ ਗਿਆ। ਇਨ੍ਹਾਂ ਵਿੱਚ ਹੀ ਇੱਕ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵੀ ਸ਼ਾਮਲ ਸਨ ਤੇ ਉਨ੍ਹਾਂ ਨੂੰ ਵੀ ਦਿੱਲੀ ਪੁਲਸ ਨੇ ਛੱਡ ਦਿੱਤਾ ਦੱਸਿਆ ਜਾਂਦਾ ਹੈ।
ਓਧਰ ਗਿੱਦੜਬਾਹਾ ਦੇ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅੱਜ ਹਰਿਆਣਾ ਦੀ ਪੁਲਸ ਵੱਲੋਂ ਪੰਜਾਬ-ਹਰਿਆਣਾ ਬਾਰਡਰ ਟੱਪਣ ਵੇਲੇ ਗ੍ਰਿਫਤਾਰ ਕਰ ਲਿਆ ਹੈ। ਰਾਜਾ ਵੜਿੰਗ ਦੀ ਗ੍ਰਿਫਤਾਰੀ ਫਤਿਹਾਬਾਦ ਜਿ਼ਲੇ ਦੇ ਰਤੀਆ ਥਾਣਾ ਦੀ ਹੱਦ ਵਿੱਚ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਦੇ ਫਤਿਹਾਬਾਦ ਜਿ਼ਲੇ ਵਿਚਲੇ ਰਤੀਆ ਦੀ ਬ੍ਰਾਹਮਣਵਾਲਾ ਚੌਕੀ ਉੱਤੇ ਬੈਰੀਕੇਡ ਤੋੜੇ ਜਾਣ ਪਿੱਛੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਸ ਦੇ ਸਾਥੀਆਂ ਨੂੰ ਹਰਿਆਣਾ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਇਸ ਰਸਤੇ ਤੋਂ ਜਾਂਦੇ ਕਿਸਾਨਾਂ ਨੇ ਗੁੱਸੇ ਵਿਚ ਆਣ ਕੇ ਪੁਲਸ ਦੇ ਬੈਰੀਕੇਡ ਤੋੜ ਦਿੱਤੇ ਅਤੇ ਹਰਿਆਣਾ ਅੰਦਰ ਕਿਸਾਨ ਜਾ ਵੜੇ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
ਕਿਸਾਨ ਆਗੂਆਂ ਵੱਲੋਂ ਸਾਰੇ ਪੱਖ ਸੁਣਨ ਪਿੱਛੋਂ ਕਿਸਾਨ ਆਗੂ ਚੜੁੰਨੀ ਦੇ ਵਿਰੁੱਧ ਮਾਮਲਾ ਖਤਮ
ਸੁਪਰੀਮ ਕੋਰਟ ਨੇ ਹੱਥ ਝਾੜੇ ਦਿੱਲੀ ਪੁਲਿਸ ਤੈਅ ਕਰਦੀ ਰਹੇ ਕਿ ਦਿੱਲੀ ਵਿੱਚ ਕਿਸ ਨੂੰ ਵੜਨ ਦੇਣੈ, ਕਿਸ ਨੂੰ ਨਹੀਂ
ਦਿੱਲੀ ਹਾਈ ਕੋਰਟ ਦਾ ਫੈਸਲਾ: ਸੜਕ ਹਾਦਸੇ `ਚ ਔਲਾਦ ਦੀ ਮੌਤ ਉਤੇ ਮਾਤਾ-ਪਿਤਾ ਨੂੰ ਮੁਆਵਜ਼ੇ ਦਾ ਹੱਕ ਹੈ
ਭਾਰਤੀ ਅਰਥਚਾਰੇ ਵਿੱਚ 25 ਫ਼ੀਸਦੀ ਗਿਰਾਵਟ ਆਉਣ ਦਾ ਡਰ
ਇੱਕ ਕਰੋੜ ਰੁਪਏ ਰਿਸ਼ਵਤ ਲੈਣ ਵਾਲਾ ਰੇਲਵੇ ਅਫਸਰ ਕਾਬੂ
ਸਟੈਚੂ ਆਫ ਯੂਨਿਟੀ ਨੂੰ ਅੱਠ ਸ਼ਹਿਰਾਂ ਨਾਲ ਜੋੜਦੀਆਂ ਰੇਲ ਗੱਡੀਆਂ ਨੂੰ ਮੋਦੀ ਵੱਲੋਂ ਹਰੀ ਝੰਡੀ
1984 ਦੇ ਦੰਗਿਆਂ ਦਾ ਮਾਮਲਾ: ਲੰਡਨ ਤੋਂ ਔਰਤ ਨੇ ਫੋਨ ਉਤੇ ਬਿਆਨ ਦਿੱਤਾ, ਭਾਰਤ ਆਉਣ ਤੋਂ ਨਾਂਹ
ਬਦਨਾਮ ਨਿਠਾਰੀ ਕਾਂਡ: ਬਲਾਤਕਾਰ ਤੇ ਕਤਲ ਦੇ ਦੋਸ਼ੀ ਸੁਰਿੰਦਰ ਕੋਲੀ ਨੂੰ ਫਿਰ ਫਾਂਸੀ ਦੀ ਸਜ਼ਾ
ਭਾਰਤ ਵਿੱਚ ਖਿਸਕਦਾ ਬਾਜ਼ਾਰ ਵੇਖ ਕੇ ਵਾਟਸਐਪ ਨੇ ਨੀਤੀ ਬਦਲੀ
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਚੋਣ ਕਮੇਟੀ ਦੇ ਸਾਰੇ ਮੈਂਬਰਾਂ ਦਾ ਅਸਤੀਫਾ