Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਪੰਜਾਬ

ਕਰਾਈਮ ਪੋਰਟਲ ਵੇਖ ਕੇ ਦੋਹਰਾ ਕਤਲ ਕੀਤਾ ਗਿਆ ਸੀ

November 27, 2020 02:28 AM

ਹੁਸ਼ਿਆਰਪੁਰ, 26 ਨਵੰਬਰ (ਪੋਸਟ ਬਿਊਰੋ)- ਐਡਵੋਕੇਟ ਸੀਆ ਖੁੱਲਰ ਅਤੇ ਉਨ੍ਹਾਂ ਦੇ ਸੀਨੀਅਰ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਦੇ ਦੋਹਰੇ ਕਤਲ ਕਾਂਡ ਦੀ ਘਟਨਾ ਦਿਲ ਕੰਬਾਉਣ ਵਾਲੀ ਹੈ। ਪੁਲਸ ਜਾਂਚ `ਚ ਇਹ ਗੱਲ ਸਾਹਮਣੇ ਆਈ ਹੈ ਕਿ ਸੀਆ ਖੁੱਲਰ ਦਾ ਪਹਿਲੇ ਪਤੀ ਤੋਂ ਤਲਾਕ ਪਿੱਛੋਂ ਦੂਜਾ ਵਿਆਹ ਸੀ। ਕਰੀਬ ਦੋ ਸਾਲ ਪਹਿਲਾਂ ਸੀਆ ਖੁੱਲਰ ਦੀ ਫੇਸਬੁਕ `ਤੇ ਨੋਇਡਾ ਦੇ ਆਸ਼ੀਸ਼ ਕੁਸ਼ਵਾਹਾ ਨਾਲ ਦੋਸਤੀ ਹੋਈ ਸੀ ਤੇ ਚੈਟਿੰਗ ਪਿੱਛੋਂ ਫੇਸਬੁੱਕ ਦੀ ਦੋਸਤੀ ਪ੍ਰੇਮ ਵਿੱਚ ਤਬਦੀਲ ਗਈ। ਉਸ ਤੋਂ ਬਾਅਦ ਇਕੱਠੇ ਜੀਣ-ਮਰਨ ਦਾ ਵਾਅਦਾ ਕਰ ਕੇ ਦੋਵਾਂ ਨੇ ਵਿਆਹ ਕਰਵਾ ਲਿਆ।
ਸੀਆ ਖੁੱਲਰ ਕਿਰਾਏ ਦੇ ਮਕਾਨ ਵਿੱਚ ਹੁਸ਼ਿਆਰਪੁਰ ਰਹਿਣ ਲੱਗ ਪਈ, ਜਿੱਥੇ ਉਸ ਦਾ ਪਤੀ ਆਸ਼ੀਸ਼ ਕਦੇ-ਕਦੇ ਆਉਂਦਾ ਸੀ। ਸੀਆ ਆਪਣਾ ਘਰ ਲੈਣਾ ਚਾਹੁੰਦੀ ਸੀ। ਜਦੋਂ ਉਹ ਆਸ਼ੀਸ਼ ਨੂੰ ਘਰ ਖਰੀਦਣ ਲਈ ਕਹਿੰਦੀ ਤਾਂ ਉਹ ਟਾਲ ਜਾਂਦਾ ਸੀ। ਇਸੇ ਕਾਰਨ ਦੋਵਾਂ `ਚ ਕਲੇਸ਼ ਹੋਣ ਲੱਗਾ। ਜਦੋਂ ਦੋਵਾਂ ਦਾ ਝਗੜਾ ਹੁੰਦਾ ਤਾਂ ਵਕੀਲ ਭਗਵੰਤ ਕਿਸ਼ੋਰ ਗੁਪਤਾ ਉਨ੍ਹਾਂ ਵਿੱਚ ਦਖਲ ਦਿੰਦੇ, ਜੋ ਆਸ਼ੀਸ਼ ਨੂੰ ਪਸੰਦ ਨਹੀਂ ਸੀ। ਉਹ ਪ੍ਰੇਸ਼ਾਨ ਰਹਿਣ ਲੱਗਾ। ਇਸ ਹਾਲਾਤ ਤੋਂ ਛੁਟਕਾਰੇ ਲਈ ਉਸ ਨੇ ਸੀਆ ਤੇ ਗੁਪਤਾ ਦੀ ਮੌਤ ਦਾ ਪਲਾਨ ਤਿਆਰ ਕੀਤਾ। ਦੋਵਾਂ ਦਾ ਕਤਲ ਕਰ ਕੇ ਖੁਦ ਨੂੰ ਬਚਾਉਣ ਲਈ ਆਸ਼ੀਸ਼ ਨੇ ‘ਕਰਾਈਮ ਪੋਰਟਲ` ਵੇਖਿਆ ਸੀ। ਪੁਲਸ ਦੇ ਹੱਥੇ ਚੜ੍ਹੇ ਆਸ਼ੀਸ਼ ਦੇ ਨੌਕਰ ਕਪਿਲ ਨੇ ਇਹ ਖੁਲਾਸਾ ਕੀਤਾ। ‘ਕਰਾਈਮ ਪੋਰਟਲ` ਦਾ ਸੀਨ ਵੇਖ ਕੇ ਉਸ ਨੂੰ ਦੋਹਰੇ ਕਤਲ ਨੂੰ ਹਾਦਸੇ ਦਾ ਰੂਪ ਦੇਣ ਦਾ ਆਈਡੀਆ ਮਿਲਿਆ।
ਮਿਥੀ ਯੋਜਨਾ ਮੁਤਾਬਕ ਆਸ਼ੀਸ਼ ਦੀਵਾਲੀ ਤੋਂ ਪਹਿਲਾਂਹੁਸ਼ਿਆਰਪੁਰ ਆ ਗਿਆ। ਉਸ ਦੇ ਪਿੱਛੇ ਨੌਕਰ ਅਤੇ ਉਸ ਦਾ ਦੋਸਤ ਸੁਨੀਲ ਵੀ ਆ ਗਏ। ਦੀਵਾਲੀ ਵਾਲੀ ਰਾਤ ਆਸ਼ੀਸ਼ ਨੇ ਯੋਜਨਾ ਮੁਤਾਬਕ ਐਡਵੋਕੇਟ ਗੁਪਤਾ ਨੂੰ ਵੀ ਵਿਕਰਮ ਇਨਕਲੇਵ ਵਾਲੇ ਘਰ ਵਿੱਚ ਸੱਦਿਆ। ਇੱਥੇ ਖਾਣੇ `ਚ ਜ਼ਹਿਰ ਮਿਲਾ ਕੇ ਦੋਵਾਂ ਦੀ ਹੱਤਿਆ ਕਰ ਦਿੱਤ ਅਤੇ ਸਾਥੀਆਂ ਦੀ ਮਦਦ ਨਾਲ ‘ਕਰਾਈਮ ਪੋਰਟਲ` ਵਾਲੇ ਸੀਨ ਮੁਤਾਬਕ ਦੋਵਾਂ ਦੀਆਂ ਲਾਸ਼ਾਂ ਕਾਰ ਵਿੱਚ ਪਾ ਕੇ ਪੁਰਹੀਰਾਂ ਬਾਈਪਾਸ ਲੈ ਗਿਆ। ਓਥੇ ਕਾਰ ਨੂੰ ਰੁੱਖ ਨਾਲ ਟਕਰਾ ਕੇ ਉਸ ਨੂੰ ਅੱਗ ਲਾ ਦਿੱਤੀ ਤੇ ਦੋਹਰੇ ਕਤਲ ਨੂੰ ਹਾਦਸਾ ਦੱਸਿਆ। ਆਸ਼ੀਸ਼ ਨੇ ਪੁਲਸ ਨੂੰ ਦੱਸਿਆ ਕਿ ਉਹ ਸਾਢੇ ਅੱਠ ਵਜੇ ਦੇ ਕਰੀਬ ਹੁਸ਼ਿਆਰਪੁਰ ਤੋਂ ਨੋਇਡਾ ਲਈ ਨਿਕਲ ਗਿਆ ਸੀ, ਪਰ ਰਸਤੇ ਵਿੱਚ ਸੀ ਸੀ ਟੀ ਵੀ ਫੁਟੇਜ ਵੇਖਣ `ਤੇ ਪਤਾ ਲੱਗਾ ਕਿ ਉਹ ਦੇਰ ਰਾਤ ਤੱਕ ਹੁਸ਼ਿਆਰਪੁਰ `ਚ ਸੀ। ਇਸੇ ਤੋਂ ਪੁਲਸ ਨੂੰ ਸ਼ੱਕ ਹੋਇਆ। ਪੁਲਸ ਨੇ ਜਾਂਚ ਨੂੰ ਅੱਗੇ ਵਧਾਇਆ ਤਾਂ ਮਾਮਲੇ ਦੀਆਂ ਪਰਤਾਂ ਖੁੱਲ੍ਹਦੀਆਂ ਗਈਆਂ। ਨੌਕਰ ਕਪਿਲ ਪੁਲਸ ਦੀ ਗ੍ਰਿਫਤ ਵਿੱਚ ਹੈ, ਜਦ ਕਿ ਆਸ਼ੀਸ਼ ਕੁਸ਼ਵਾਹਾ ਤੇ ਉਸ ਦੇ ਦੋਸਤ ਸੁਨੀਲ ਦੀ ਭਾਲ ਜਾਰੀ ਹੈ।ਥਾਣਾ ਮਾਡਲ ਟਾਊਨ ਦੇ ਮੁਖੀ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਹੱਤਿਆ ਦੀ ਗੁੱਥੀ ਸੁਲਝ ਗਈ ਹੈ। ਆਸ਼ੀਸ਼ ਤੇ ਦੂਜੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਕਰਨੈਲ ਸਿੰਘ ਨੇ ਵੀ ਦੱਸਿਆ ਕਿ ਝਗੜੇ ਪਿੱਛੇ ਘਰ ਖਰੀਦਣਾ ਹੀ ਵੱਡਾ ਕਾਰਨ ਸੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ ਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾ ਅਕਾਲੀ ਦਲ ਨੇ ਚੰਡੀਗੜ੍ਹ ਵਿਚ ਕੈਨੇਡਾ ਦਾ ਕੌਂਸਲੇਟ ਦਫਤਰ ਬੰਦ ਹੋਣ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਭੰਡਿਆ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ