Welcome to Canadian Punjabi Post
Follow us on

26

January 2021
ਕੈਨੇਡਾ

ਓਨਟਾਰੀਓ ਵਿੱਚ ਡੇਅਲਾਈਟ ਸੇਵਿੰਗ ਟਾਈਮ ਖ਼ਤਮ ਕਰਨ ਲਈ ਬਿੱਲ ਪਾਸ

November 26, 2020 11:08 PM

ਓਨਟਾਰੀਓ, 26 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਵਿੱਚ ਡੇਅਲਾਈਟ ਸੇਵਿੰਗ ਟਾਈਮ ਨੂੰ ਖ਼ਤਮ ਕਰਨ ਲਈ ਲਿਆਂਦਾ ਗਿਆ ਪ੍ਰਾਈਵੇਟ ਮੈਂਬਰਜ਼ ਬਿੱਲ ਵਿਧਾਨ ਸਭਾ ਵਿੱਚ ਤੀਜੀ ਰੀਡਿੰਗ ਵਿੱਚ ਪਾਸ ਕਰ ਦਿੱਤਾ ਗਿਆ।
ਓਟਵਾ ਵੈਸਟ-ਨੇਪੀਅਨ ਤੋਂ ਐਮਪੀਪੀ ਜੈਰੇਮੀ ਰੌਬਰਟਸ ਵੱਲੋਂ ਅਕਤੂਬਰ ਵਿੱਚ ਇੱਕ ਬਿੱਲ ਲਿਆਂਦਾ ਗਿਆ ਸੀ ਜਿਸ ਵਿੱਚ ਘੜੀਆਂ ਦਾ ਸਮਾਂ ਸਾਲ ਵਿੱਚ ਦੋ ਵਾਰੀ ਬਦਲਣ ਦੀ ਕਵਾਇਦ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਸੀ। ਵੀਰਵਾਰ ਨੂੰ ਬਿੱਲ 214- ਦ ਟਾਈਮ ਅਮੈਂਡਮੈਂਟ ਐਕਟ- ਨੂੰ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਬਿੱਲ ਨੂੰ ਹੁਣ ਸ਼ਾਹੀ ਮਨਜ਼ੂਰੀ ਲਈ ਲੈਫਟੀਨੈਂਟ ਗਵਰਨਰ ਕੋਲ ਭੇਜਿਆ ਜਾਵੇਗਾ।
ਇੱਥੇ ਦੱਸਣਾ ਬਣਦਾ ਹੈ ਕਿ ਇਹ ਬਿੱਲ ਉਸ ਸਮੇਂ ਹੀ ਲਾਗੂ ਕੀਤਾ ਜਾਵੇਗਾ ਜਦੋਂ ਗੁਆਂਢੀ ਪ੍ਰੋਵਿੰਸ ਕਿਊਬਿਕ ਤੇ ਅਮਰੀਕਾ ਦੇ ਨਿਊ ਯੌਰਕ ਸਟੇਟ ਵੱਲੋਂ ਇਸੇ ਤਰ੍ਹਾਂ ਦਾ ਕਾਨੂੰਨ ਲਿਆਂਦਾ ਜਾਵੇਗਾ। ਪਰ ਅਜੇ ਤੱਕ ਨਾ ਹੀ ਕਿਊਬਿਕ ਤੇ ਨਿਊ ਯੌਰਕ ਸਟੇਟ ਵੱਲੋਂ ਇਸ ਤਰ੍ਹਾਂ ਦੇ ਕਿਸੇ ਬਿੱਲ ਨੁੰ ਪੇਸ਼ ਕੀਤਾ ਗਿਆ ਹੈ। ਰੌਬਰਟਸ ਨੇ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਇਸ ਬਿੱਲ ਨਾਲ ਇਸ ਨਵੇਂ ਰੁਝਾਣ ਦਾ ਮੁੱਢ ਤਾਂ ਜ਼ਰੂਰ ਬੱਝੇਗਾ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫਾਈਜ਼ਰ ਵੈਕਸੀਨ ਦੀਆਂ 79 ਹਜ਼ਾਰ ਡੋਜ਼ਾਂ ਫਰਵਰੀ ਦੇ ਪਹਿਲੇ ਹਫਤੇ ਤੱਕ ਪਹੁੰਚਣ ਦੀ ਸੰਭਾਵਨਾ :ਫੋਰਟਿਨ
ਬਾਇਡਨ ਨੇ ਕੀਅਸਟੋਨ ਐਕਸਐਲ ਦੇ ਪਰਮਿਟ ਨੂੰ ਕੀਤਾ ਰੱਦ ਕੈਨੇਡਾ ਦੇ ਤੇਲ ਸੈਕਟਰ ਨੂੰ ਲੱਗਿਆ ਵੱਡਾ ਝਟਕਾ
ਡੈਰਿਨ ਰਿਜ਼ੀ ਬਣੀ ਮਿਸੀਸਾਗਾ ਦੀ ਪਰਮਾਨੈਂਟ ਫਾਇਰ ਚੀਫ
ਵਿਦੇਸ਼ ਦਾ ਦੌਰਾ ਕਰਨ ਵਾਲੀ ਵੈਕਸੀਨ ਟਾਸਕ ਫੋਰਸ ਦੀ ਮੈਂਬਰ ਨੇ ਦਿੱਤਾ ਅਸਤੀਫਾ
ਫਾਈਜ਼ਰ ਵੱਲੋਂ ਵੈਕਸੀਨ ਦੀ ਖੇਪ ਪਹੁੰਚਾਉਣ ਵਿੱਚ ਕੀਤੀ ਜਾਣ ਵਾਲੀ ਦੇਰ ਨਾਲ ਦੇਸ਼ ਨੂੰ ਹੋਵੇਗਾ ਨੁਕਸਾਨ
ਬਿਨਾਂ ਨੋਟਿਸ ਦੇ ਟਰੈਵਲ ਸਬੰਧੀ ਨਵੀਂਆਂ ਪਾਬੰਦੀਆਂ ਲਾ ਸਕਦੀ ਹੈ ਫੈਡਰਲ ਸਰਕਾਰ : ਟਰੂਡੋ
ਪਾਰਟੀ ਤੋਂ ਕੱਢੇ ਜਾਣ ਉੱਤੇ ਚੁੱਪ ਕਰਕੇ ਨਹੀਂ ਬੈਠਣਗੇ ਸਲੋਨ
ਠੰਢ ਵਿੱਚ ਜੰਮ ਜਾਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ
ਬੋਇੰਗ ਮੈਕਸ 737 ਨੂੰ ਕੈਨੇਡਾ ਵਿੱਚ ਸਰਵਿਸ ਲਈ ਮਿਲੀ ਮਨਜੂ਼ਰੀ
ਓਟੂਲ ਨੇ ਓਨਟਾਰੀਓ ਤੋਂ ਐਮਪੀ ਸਲੋਨ ਨੂੰ ਟੋਰੀ ਕਾਕਸ ਤੋਂ ਕੀਤਾ ਬਾਹਰ