Welcome to Canadian Punjabi Post
Follow us on

26

January 2021
ਕੈਨੇਡਾ

ਦੋ ਖਿਡਾਰੀਆਂ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਹਾਕੀ ਕੈਨੇਡਾ ਨੇ ਵਰਲਡ ਜੂਨੀਅਰ ਸਿਲੈਕਸ਼ਨ ਕੈਂਪ ਕੀਤਾ ਮੁਲਤਵੀ

November 26, 2020 11:06 PM

ਅਲਬਰਟਾ, 26 ਨਵੰਬਰ (ਪੋਸਟ ਬਿਊਰੋ) : ਖਿਡਾਰੀਆਂ ਵਿੱਚੋਂ ਦੋ ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਹਾਕੀ ਕੈਨੇਡਾ ਨੇ ਆਰਜ਼ੀ ਤੌਰ ਉੱਤੇ ਨੈਸ਼ਨਲ ਜੂਨੀਅਰ ਟੀਮ ਸਿਲੈਕਸ਼ਨ ਕੈਂਪ ਆਰਜ਼ੀ ਤੌਰ ਉੱਤੇ ਬੰਦ ਕਰ ਦਿੱਤਾ ਹੈ।
ਕੱਲ੍ਹ ਹਾਕੀ ਕੈਨੇਡਾ ਨੇ ਐਲਾਨ ਕੀਤਾ ਕਿ ਕੈਂਪ ਵਿੱਚ ਹਿੱਸਾ ਲੈ ਰਹੇ ਖਿਡਾਰੀ, ਕੋਚ ਤੇ ਸਟਾਫ ਨੂੰ 14 ਦਿਨਾਂ ਲਈ ਕੁਆਰਨਟੀਨ ਕਰ ਦਿੱਤਾ ਗਿਆ ਹੈ। ਕੈਂਪ ਸਬੰਧੀ ਸਾਰੀਆਂ ਗਤੀਵਿਧੀਆਂ ਉੱਤੇ 6 ਦਸੰਬਰ ਤੱਕ ਰੋਕ ਲਾ ਦਿੱਤੀ ਗਈ ਹੈ। ਹਾਕੀ ਕੈਨੇਡਾ ਵੱਲੋਂ ਟੀਮ ਦੇ ਸਟਾਫ ਮੈਂਬਰ ਦੇ ਪਾਜ਼ੀਟਿਵ ਆਉਣ ਤੋਂ ਤਿੰਨ ਦਿਨ ਬਾਅਦ ਦੋ ਖਿਡਾਰੀਆਂ ਦੇ ਪਾਜ਼ੀਟਿਵ ਆਉਣ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ। ਹਾਕੀ ਕੈਨੇਡਾ ਨੇ ਆਖਿਆ ਕਿ ਉਨ੍ਹਾਂ ਵੱਲੋਂ ਕੈਂਪ ਸਬੰਧੀ ਦਿਨ ਦੀਆਂ ਸਾਰੀਆਂ ਗਤੀਵਿਧੀਆਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ। ਇਸ ਵਿੱਚ ਨਿਰਧਾਰਤ ਇੰਟਰਸਕੁਐਡ ਗੇਮ ਵੀ ਸ਼ਾਮਲ ਸੀ।
ਦੋਵਾਂ ਖਿਡਾਰੀਆਂ ਤੇ ਸਟਾਫ ਨੂੰ ਰੈੱਡ ਡੀਅਰ, ਅਲਬਰਟਾ ਸਥਿਤ ਟੀਮ ਦੇ ਹੋਟਲ ਵਿੱਚ ਹੀ ਕੁਆਰਨਟੀਨ ਕੀਤਾ ਗਿਆ। ਜਿ਼ਕਰਯੋਗ ਹੈ ਕਿ ਐਡਮੰਟਨ ਵਿੱਚ 2021 ਆਈ ਆਈ ਐਚ ਐਫ ਤੋਂ ਪਹਿਲਾਂ ਵਰਲਡ ਜੂਨੀਅਰ ਹਾਕੀ ਚੈਂਪੀਅਨਸਿ਼ਪਸ ਐਡਮੰਟਨ ਵਿੱਚ ਕ੍ਰਿਸਮਸ ਵਾਲੇ ਦਿਨ ਤੋਂ ਸ਼ੁਰੂ ਹੋਣੀਆਂ ਸਨ ਤੇ ਇਸ ਤੋਂ ਪਹਿਲਾਂ ਹੀ ਇਹ ਸਿਲੈਕਸ਼ਨ ਕੈਂਪ ਲਾਇਆ ਗਿਆ ਸੀ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫਾਈਜ਼ਰ ਵੈਕਸੀਨ ਦੀਆਂ 79 ਹਜ਼ਾਰ ਡੋਜ਼ਾਂ ਫਰਵਰੀ ਦੇ ਪਹਿਲੇ ਹਫਤੇ ਤੱਕ ਪਹੁੰਚਣ ਦੀ ਸੰਭਾਵਨਾ :ਫੋਰਟਿਨ
ਬਾਇਡਨ ਨੇ ਕੀਅਸਟੋਨ ਐਕਸਐਲ ਦੇ ਪਰਮਿਟ ਨੂੰ ਕੀਤਾ ਰੱਦ ਕੈਨੇਡਾ ਦੇ ਤੇਲ ਸੈਕਟਰ ਨੂੰ ਲੱਗਿਆ ਵੱਡਾ ਝਟਕਾ
ਡੈਰਿਨ ਰਿਜ਼ੀ ਬਣੀ ਮਿਸੀਸਾਗਾ ਦੀ ਪਰਮਾਨੈਂਟ ਫਾਇਰ ਚੀਫ
ਵਿਦੇਸ਼ ਦਾ ਦੌਰਾ ਕਰਨ ਵਾਲੀ ਵੈਕਸੀਨ ਟਾਸਕ ਫੋਰਸ ਦੀ ਮੈਂਬਰ ਨੇ ਦਿੱਤਾ ਅਸਤੀਫਾ
ਫਾਈਜ਼ਰ ਵੱਲੋਂ ਵੈਕਸੀਨ ਦੀ ਖੇਪ ਪਹੁੰਚਾਉਣ ਵਿੱਚ ਕੀਤੀ ਜਾਣ ਵਾਲੀ ਦੇਰ ਨਾਲ ਦੇਸ਼ ਨੂੰ ਹੋਵੇਗਾ ਨੁਕਸਾਨ
ਬਿਨਾਂ ਨੋਟਿਸ ਦੇ ਟਰੈਵਲ ਸਬੰਧੀ ਨਵੀਂਆਂ ਪਾਬੰਦੀਆਂ ਲਾ ਸਕਦੀ ਹੈ ਫੈਡਰਲ ਸਰਕਾਰ : ਟਰੂਡੋ
ਪਾਰਟੀ ਤੋਂ ਕੱਢੇ ਜਾਣ ਉੱਤੇ ਚੁੱਪ ਕਰਕੇ ਨਹੀਂ ਬੈਠਣਗੇ ਸਲੋਨ
ਠੰਢ ਵਿੱਚ ਜੰਮ ਜਾਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ
ਬੋਇੰਗ ਮੈਕਸ 737 ਨੂੰ ਕੈਨੇਡਾ ਵਿੱਚ ਸਰਵਿਸ ਲਈ ਮਿਲੀ ਮਨਜੂ਼ਰੀ
ਓਟੂਲ ਨੇ ਓਨਟਾਰੀਓ ਤੋਂ ਐਮਪੀ ਸਲੋਨ ਨੂੰ ਟੋਰੀ ਕਾਕਸ ਤੋਂ ਕੀਤਾ ਬਾਹਰ