ਭੀੜ ਵਾਲੀ ਬੱਸ ਵਿੱਚ ਇੱਕ ਕੁੜੀ ਨੂੰ ਜ਼ੋਰ ਨਾਲ ਧੱਕਾ ਲੱਗਾ। ਕੁੜੀ ਖਿੱਝ ਗਈ ਅਤੇ ਪਿੱਛੇ ਖੜੇ ਮੁੰਡੇ ਨੂੰ ਉੱਚੀ ਆਵਾਜ਼ ਵਿੱਚ ਬੋਲੀ, ‘‘ਕੀ ਤੂੰ ਜਾਨਵਰ ਏਂ?”
ਮੁੰਡੇ ਨੇ ਰੋਮਾਂਟਿਕ ਅੰਦਾਜ਼ ਵਿੱਚ ਜਵਾਬ ਦਿੱਤਾ, ‘‘ਜਾਨ ਤਾਂ ਤੂੰ ਏਂ, ਮੈਂ ਤਾਂ ਬੱਸ ਤੇਰਾ ਵਰ ਹਾਂ।”
*********
ਮਹਿੰਦਰ, ‘‘ਜਲਦੀ ਨਾਲ ਆਮਲੇਟ ਲੈ ਕੇ ਆ।”
ਵੇਟਰ, ‘‘ਕਿਹੜਾ ਲਿਆਵਾਂ? ਸਪੇਨੀਆ, ਫਰੈਂਚ ਜਾਂ ਇਟੈਲੀਅਨ?”
ਮਹਿੰਦਰ, ‘‘ਕੋਈ ਵੀ ਲੈ ਆ। ਮੈਂ ਉਸ ਨੂੰ ਖਾਣਾ ਹੈ, ਉਸ ਨਾਲ ਗੱਲਾਂ ਨਹੀਂ ਕਰਨੀਆਂ।”
*********
ਰਾਕੇਸ਼, ‘‘ਮੈਂ ਅੱਜ 10 ਈ-ਮੇਲਜ਼ ਭੇਜਣ ਵਾਲਾ ਹਾਂ?”
ਰਿੰਕੂ, ‘‘ਠੀਕ ਹੈ, ਮੈਂ ਉਨ੍ਹਾਂ ਨੂੰ ਪੋਸਟ ਬਾਕਸ ਵਿੱਚ ਆ ਆਵਾਂਗਾ।”