Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਲਿਬਰਲਾਂ ਦੀ ਅਣਗਹਿਲੀ ਕਾਰਨ ਕੈਨੇਡੀਅਨਾਂ ਨੂੰ ਕੋਵਿਡ-19 ਵੈਕਸੀਨ ਲਈ ਕਰਨਾ ਹੋਵੇਗਾ ਇੰਤਜ਼ਾਰ!

November 26, 2020 08:37 AM

ਵੈਨਕੂਵਰ, 25 ਨਵੰਬਰ (ਪੋਸਟ ਬਿਊਰੋ) : ਐਨਡੀਪੀ ਦੇ ਹੈਲਥ ਕ੍ਰਿਟਿਕ ਡੌਨ ਡੇਵਿਸ ਨੇ ਆਖਿਆ ਕਿ ਕੱਲ੍ਹ ਪ੍ਰਧਾਨ ਮੰਤਰੀ ਵੱਲੋਂ ਜਨਤਕ ਤੌਰ ਉੱਤੇ ਇਹ ਕਬੂਲ ਕੀਤਾ ਗਿਆ ਹੈ ਕਿ ਕੋਵਿਡ-19 ਵੈਕਸੀਨ ਹਾਸਲ ਕਰਨ ਵਿੱਚ ਕੈਨੇਡਾ ਹੋਰਨਾਂ ਮੁਲਕਾਂ ਦੇ ਮੁਕਾਬਲੇ ਪਿੱਛੇ ਰਹਿ ਜਾਵੇਗਾ। ਪ੍ਰਧਾਨ ਮੰਤਰੀ ਨੇ ਇਹ ਵੀ ਆਖਿਆ ਕਿ ਘਰੇਲੂ ਉਤਪਾਦਨ ਦੀ ਘਾਟ ਕਾਰਨ ਅਜਿਹਾ ਹੋਣ ਦੀ ਸੰਭਾਵਨਾ ਜਿ਼ਆਦਾ ਹੈ।
ਡੇਵਿਸ ਨੇ ਆਖਿਆ ਕਿ ਕਈ ਮਹੀਨਿਆਂ ਤੱਕ ਵੈਕਸੀਨ ਦੀ ਖਰੀਦ ਬਾਰੇ ਆਪਣੀ ਯੋਜਨਾ ਬਾਰੇ ਖੁਲਾਸਾ ਕਰਨ ਤੋਂ ਲਿਬਰਲ ਸਰਕਾਰ ਇਨਕਾਰ ਕਰਦੀ ਆਈ ਹੈ ਤੇ ਹੁਣ ਉਨ੍ਹਾਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਕੈਨੇਡੀਅਨਾਂ ਲਈ ਚੰਗੀ ਡੀਲ ਸਕਿਓਰ ਕਰਨ ਵਿੱਚ ਅਸਫਲ ਹੋ ਗਈ ਹੈ। ਪਰ ਇਹ ਕੈਨੇਡੀਅਨਾਂ ਲਈ ਬਹੁਤ ਵੱਡਾ ਝਟਕਾ ਹੈ ਕਿ ਸਾਨੂੰ ਵੈਕਸੀਨ ਹਾਸਲ ਕਰਨ ਲਈ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਜਿ਼ਆਦਾ ਸਮਾਂ ਲੱਗੇਗਾ। ਇਹ ਜਾਣਦਿਆਂ ਹੋਇਆਂ ਕਿ ਦੇਸ਼ ਭਰ ਵਿੱਚ ਲੋਕ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਸੇਫ ਰੱਖਣ ਲਈ ਕਿੰਨੀਆਂ ਵੱਡੀਆਂ ਕੁਰਬਾਨੀਆਂ ਕਰ ਰਹੇ ਹਨ ਤੇ ਸਾਰੇ ਕੈਨੇਡੀਅਨ ਵੈਕਸੀਨ ਦਾ ਕਿੰਨੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਹੁਣ ਪ੍ਰਧਾਨ ਮੰਤਰੀ ਨੇ ਬੜੇ ਸਧਾਰਨ ਢੰਗ ਨਾਲ ਆਖ ਦਿੱਤਾ ਹੈ ਕਿ ਸਾਨੂੰ ਵੈਕਸੀਨ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਲੇਟ ਮਿਲੇਗੀ। ਪਰ ਕੈਨੇਡੀਅਨ ਇਸ ਸਥਿਤੀ ਲਈ ਕਿਸੇ ਤਰ੍ਹਾਂ ਦੇ ਬਹਾਨੇ ਨਹੀਂ ਸੁਣਨਗੇ ਤੇ ਪ੍ਰਧਾਨ ਮੰਤਰੀ ਨੂੰ ਕਈ ਸਵਾਲਾਂ ਦੇ ਜਵਾਬ ਦੇਣੇ ਪੈਣਗੇ।
ਡੇਵਿਸ ਨੇ ਆਖਿਆ ਕਿ ਅਗਸਤ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਦੇ ਆਫਿਸ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਮਾਂਟਰੀਅਲ ਸਥਿਤ ਨੈਸ਼ਨਲ ਕਾਉਂਸਲ ਦੇ ਮੈਨੂਫੈਕਚਰਿੰਗ ਫੈਸਿਲਿਟੀ ਦੀ ਸਮਰੱਥਾ ਹਰ ਮਹੀਨੇ 250,000 ਡੋਜ਼ਾਂ ਤਿਆਰ ਕਰਨ ਦੀ ਹੈ ਤੇ ਜੇ ਵੈਕਸੀਨ ਦਾ ਉਤਪਾਦਨ ਨਵੰਬਰ 2020 ਵਿੱਚ ਸੁ਼ਰੂ ਕੀਤਾ ਜਾਂਦਾ ਹੈ ਤਾਂ ਅਗਲੇ ਸਾਲ ਤੱਕ ਹਰ ਮਹੀਨੇ ਇੱਥੇ ਵੈਕਸੀਨ ਦਾ ਉਤਪਾਦਨ ਦੋ ਮਿਲੀਅਨ ਡੋਜ਼ਾਂ ਪ੍ਰਤੀ ਮਹੀਨਾ ਤੱਕ ਕੀਤਾ ਜਾ ਸਕੇਗਾ। ਪਰ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਇਸ ਤਾਜ਼ਾ ਟਿੱਪਣੀ ਨਾਲ ਵੈਕਸੀਨ ਦੀ ਵੰਡ ਨੂੰ ਲੈ ਕੇ ਸਰਕਾਰੀ ਯੋਜਨਾ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠਣੇ ਲਾਜ਼ਮੀ ਹਨ।
ਉਨ੍ਹਾਂ ਆਖਿਆ ਕਿ ਬ੍ਰਾਜ਼ੀਲ, ਆਸਟਰੇਲੀਆ, ਜਾਪਾਨ, ਭਾਰਤ ਤੇ ਚੀਨ ਨੇ ਐਸਟਰਾਜੈ਼ਂਨੇਕਾ ਵਰਗੇ ਵੈਕਸੀਨ ਉਤਪਾਦਕਾਂ ਨਾਲ ਗੱਲਬਾਤ ਕਰਕੇ ਘਰੇਲੂ ਪੱਧਰ ਉੱਤੇ ਵੈਕਸੀਨ ਤਿਆਰ ਕਰਨ ਦੇ ਆਪਣੇ ਅਧਿਕਾਰ ਪਹਿਲਾ ਹੀ ਸੁਰੱਖਿਅਤ ਕੀਤੇ ਹੋਏ ਹਨ। ਪਰ ਕੈਨੇਡੀਅਨ ਸਰਕਾਰ ਅਜਿਹਾ ਕਰਨ ਵਿੱਚ ਅਸਫਲ ਰਹੀ ਹੈ। ਇਸ ਦਾ ਖਮਿਆਜਾ ਸਾਡੇ ਹੈਲਥ ਕੇਅਰ ਵਰਕਰਜ਼, ਲਾਂਗ ਟਰਮ ਕੇਅਰ ਵਿੱਚ ਸਾਡੇ ਬਜ਼ੁਰਗਾਂ ਤੇ ਜਾਂ ਫਿਰ ਅਸੈਂਸ਼ੀਅਲ ਵਰਕਰਜ਼, ਕਿੰਨ੍ਹਾਂ ਨੂੰ ਭੁਗਤਣਾ ਹੋਵੇਗਾ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਪੋਲੇ ਮੂੰਹ ਨਾਲ ਇਹ ਨਹੀਂ ਆਖ ਸਕਦੇ ਕਿ ਹੁਣ ਉਹ ਕੀ ਕਰਨ ਤੇ ਇਹ ਆਖ ਕੇ ਵੀ ਪੱਲਾ ਨਹੀਂ ਛੁਡਾ ਸਕਦੇ ਕਿ ਅਜਿਹੇ ਹਾਲਾਤ ਦਾ ਉਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਦੀ ਸਰਕਾਰ ਕੈਨੇਡੀਅਨਾਂ ਨੂੰ ਜਲਦ ਤੋਂ ਜਲਦ ਵੈਕਸੀਨ ਮੁਹੱਈਆ ਕਰਵਾਉਣ ਲਈ ਕੀ ਕਰ ਰਹੀ ਹੈ? ਉਨ੍ਹਾਂ ਨੂੰ ਇਹ ਵੀ ਸਪਸ਼ਟ ਕਰਨਾ ਹੋਵੇਗਾ ਕਿ ਕੀ ਸਰਕਾਰ ਕੈਨੇਡੀਅਨਾਂ ਲਈ ਕੁੱਝ ਕਰ ਵੀ ਰਹੀ ਹੈ ਜਾਂ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਦੇ ਹਿਤਾਂ ਦੀ ਰਾਖੀ ਹੀ ਕਰ ਰਹੀ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ