Welcome to Canadian Punjabi Post
Follow us on

15

July 2025
 
ਟੋਰਾਂਟੋ/ਜੀਟੀਏ

ਕੈਨੇਡਾ ਰੈਵੀਨਿਊ ਏਜੰਸੀ ਨੇ ਕੈਨੇਡਾ ਐਮਰਜੈਂਸੀ ਕਿਰਾਇਆ ਸਬਸਿਡੀ (ਸੀਈਆਰਐਸ) ਲਈ ਅਰਜ਼ੀਆਂ ਖੋਲ੍ਹੀਆਂ

November 26, 2020 07:42 AM

* "ਨਵੇਂ ਸੀਈਆਰਐਸਏ ਪ੍ਰੋਗਰਾਮ ਤਹਿਤ ਨਾਲ ਕੋਵਿਡ -19 ਦੁਆਰਾ ਪ੍ਰਭਾਵਤ ਯੋਗਤਾ ਪੂਰੀ ਕਰਨ ਵਾਲੀਆਂ ਸੰਸਥਾਵਾਂ ਨੂੰ ਸਿੱਧੀ ਅਤੇ ਟਾਰਗੇਟਡ ਕਿਰਾਇਆ ਸਹਾਇਤਾ ਮਿਲੇਗੀ" - ਸੋਨੀਆ ਸਿੱਧੂ


ਬਰੈਂਪਟਨ - ਕੈਨੇਡਾ ਰੈਵੀਨਿਊ ਏਜੰਸੀ ਨੇ ਕੈਨੇਡਾ ਐਮਰਜੈਂਸੀ ਕਿਰਾਇਆ ਸਬਸਿਡੀ (ਸੀਈਆਰਐਸ) ਲਈ ਅਰਜ਼ੀਆਂ ਖੋਲ੍ਹ ਦਿੱਤੀਆਂ ਹਨ। ਕਾਰੋਬਾਰ ਹੁਣ 27 ਸਤੰਬਰ ਤੋਂ 24 ਅਕਤੂਬਰ 2020 ਤੱਕ ਦੀ ਸਬਸਿਡੀ ਲਈ ਸਿੱਧੇ ਤੌਰ 'ਤੇ ਕਨੇਡਾ ਰੈਵੀਨਿਊ ਏਜੰਸੀ (ਸੀਆਰਏ) ਮਾਈ ਬਿਜ਼ਨਸ ਅਕਾਉਂਟ, ਜਾਂ ਇੱਕ ਗ੍ਰਾਹਕ ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ। ਦੂਜੀ ਸੀਈਆਰਐਸ ਮਿਆਦ (25 ਅਕਤੂਬਰ ਤੋਂ 21 ਨਵੰਬਰ, 2020) ਲਈ ਅਰਜ਼ੀਆਂ 30 ਨਵੰਬਰ ਨੂੰ ਖੁੱਲ੍ਹਣਗੀਆਂ।
ਕੋਵਿਡ-19 ਦੌਰਾਨ ਕਾਰੋਬਾਰਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਲਈ ਕੈਨੇਡਾ ਫੇੱਡਰਲ ਲਿਬਰਲ ਸਰਕਾਰ ਨੇ ਖਰਚੇ ਦਾ ਭੁਗਤਾਨ ਕਰਨ ਤੋਂ ਪਹਿਲਾਂ ਬਿਨੈਕਾਰਾਂ ਨੂੰ ਉਨ੍ਹਾਂ ਦੀ ਸੀਈਆਰ ਅਰਜ਼ੀ ਵਿੱਚ ਹੋਰ ਯੋਗ ਖਰਚੇ ਸ਼ਾਮਲ ਕਰਨ ਦੀ ਆਗਿਆ ਦੇਣ ਦਾ ਪ੍ਰਸਤਾਵ ਦਿੱਤਾ ਹੈ। ਇਸਦਾ ਅਰਥ ਇਹ ਹੈ ਕਿ ਸੰਸਥਾਵਾਂ ਆਪਣੇ ਦਾਅਵੇ ਦੀ ਮਿਆਦ ਦੇ ਸੰਬੰਧ ਵਿੱਚ ਪਹਿਲਾਂ ਤੋਂ ਅਦਾ ਕੀਤਾ ਗਿਆ ਕਿਰਾਇਆ ਅਤੇ ਹੋਰ ਯੋਗ ਰਕਮਾਂ ਦੇ ਨਾਲ-ਨਾਲ ਉਹ ਰਕਮ ਵੀ ਸ਼ਾਮਲ ਕਰ ਸਕਦੀਆਂ ਹਨ ਜੋ ਉਹਨਾਂ ਦੀਆਂ ਅਰਜ਼ੀਆਂ ਦਾਖਲ ਕਰਨ ਵੇਲੇ ਦਾਅਵੇ ਦੀ ਮਿਆਦ ਲਈ ਭੁਗਤਾਨ ਯੋਗ ਸਨ।
ਸੀਆਰਏ ਨੇ ਇੱਕ ਸੀਈਆਰਐਸ ਆਨਲਾਈਨ ਕੈਲਕੁਲੇਟਰ ਅਤੇ ਐਪਲੀਕੇਸ਼ਨ ਫਾਰਮ ਲਾਂਚ ਕੀਤਾ ਹੈ ਜੋ ਕਿ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਦੇ ਲਗਭਗ ਸਮਾਨ ਰੂਪ ਵਿੱਚ ਡਿਜ਼ਾਇਨ ਕੀਤਾ ਗਿਆ ਹੈ। ਕੈਲਕੁਲੇਟਰ ਬਿਨੈਕਾਰਾਂ ਨੂੰ ਉਹਨਾਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਧਾਰ 'ਤੇ, ਦਾਅਵਾ ਕਰਨ ਯੋਗ ਰਕਮ ਸਬੰਧੀ ਜਾਣਕਾਰੀ ਦਵੇਗਾ। ਸੀਈਆਰਐਸ ਵੈਬ ਪੇਜਾਂ 'ਤੇ ਯੋਗਤਾ ਦੀਆਂ ਜ਼ਰੂਰਤਾਂ, ਭੁਗਤਾਨ ਦੀ ਮਿਆਦ, ਅਤੇ ਸਬਸਿਡੀ ਸਬੰਧੀ ਬਾਰੇ ਵਿਸਤ੍ਰਿਤ ਜਾਣਕਾਰੀ ਸ਼ਾਮਲ ਹੈ।
ਇਸ ਸਬੰਧੀ ਗੱਲ ਕਰਦਿਆਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ, “ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ, ਕੈਨੇਡਾ ਫੈੱਡਰਲ ਲਿਬਰਲ ਸਰਕਾਰ ਨੇ ਕਾਰੋਬਾਰਾਂ ਅਤੇ ਕਾਮਿਆਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪ੍ਰੋਗਰਾਮ ਤਹਿਤ ਕਾਰੋਬਾਰਾਂ, ਚੈਰਿਟੀਜ਼ ਅਤੇ ਗੈਰ-ਮੁਨਾਫਿਆਂ ਨੂੰ ਆਰਥਿਕ ਮਦਦ ਪ੍ਰਦਾਨ ਕਰ ਰਹੀ ਹੈ, ਜੋ ਉਨ੍ਹਾਂ ਨੂੰ ਕੋਵਿਡ -19 ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਸਹਾਇਤਾ ਕਰੇਗੀ। ਸੀਈਆਰਐਸ ਇਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਦਿੱਤਾ ਗਿਆ ਸੱਤਵਾਂ ਪ੍ਰੋਗਰਾਮ ਹੈ, ਅਤੇ ਇਸ ਤਹਿਤ ਕਾਰੋਬਾਰਾਂ, ਐਨ.ਜੀ.ਓਜ਼ ਅਤੇ ਹੋਰ ਯੋਗ ਸੰਸਥਾਵਾਂ ਨੂੰ ਲੋੜੀਂਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਇਸ ਨਵੇਂ ਸੀਈਆਰਐਸ ਪ੍ਰੋਗਰਾਮ ਤਹਿਤ ਨਾਲ ਕੋਵਿਡ -19 ਦੁਆਰਾ ਪ੍ਰਭਾਵਤ ਯੋਗਤਾ ਪੂਰੀ ਕਰਨ ਵਾਲੀਆਂ ਸੰਸਥਾਵਾਂ ਨੂੰ ਸਿੱਧੀ ਅਤੇ ਟਾਰਗੇਟਡ ਕਿਰਾਇਆ ਸਹਾਇਤਾ ਮਿਲੇਗੀ ਅਤੇ ਇਸ ਲਈ ਉਨ੍ਹਾਂ ਦੇ ਮਕਾਨ ਮਾਲਕਾਂ ਦੁਆਰਾ ਸਹਾਇਤਾ ਦਾ ਦਾਅਵਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।"

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਂ ਅਤੇ ਦਾਦੀ ਦੇ ਕਤਲ ਦੇ ਦੋਸ਼ ਵਿੱਚ ਲੋੜੀਂਦਾ ਵਿਅਕਤੀ ਗ੍ਰਿਫ਼ਤਾਰ ਹਾਈਵੇਅ 'ਤੇ ਪੱਥਰ ਸੁੱਟਣ ਦੀਆਂ ਕਈ ਘਟਨਾਵਾਂ ਸਬੰਧੀ ਗਵਾਹਾਂ ਦੀ ਭਾਲ ਕਰ ਰਹੀ ਪੁਲਿਸ 3 ਸ਼ੱਕੀਆਂ ਵੱਲੋਂ ਡਾਊਨਟਾਊਨ ਟੋਰਾਂਟੋ ਦੇ ਘਰ ਵਿਚੋਂ ਸਮਾਨ ਕੀਤਾ ਗਿਆ ਚੋਰੀ ਸੈਂਡਲਵੁੱਡ ਹਾਈਟਸ ਸੀਨੀਅਰ ਕਲੱਬ ਨੇ ਕੈਨੇਡਾ ਡੇ ਮੇਲਾ ਮਨਾਇਆ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਦਾ ਕੀਤਾ ਦੌਰਾ ਡਾਊਨਟਾਊਨ ਗੋਲੀਬਾਰੀ ਵਿੱਚ ਮ੍ਰਿਤਕ ਔਰਤ ਦੀ ਹੋਈ ਪਛਾਣ ਅਜੈਕਸ ਵਿਚ ਘਰ `ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਟੋਰਾਂਟੋ ਦੀ ਲਾਪਤਾ ਔਰਤ ਦੀ ਹਾਈਵੇਅ ਨੇੜੇ ਮਿਲੀ ਲਾਸ਼, ਇੱਕ ਵਿਅਕਤੀ 'ਤੇ ਲੱਗਾ ਕਤਲ ਦਾ ਦੋਸ਼ ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਮਨਾਇਆ ਕੈਨੇਡਾ ਡੇਅ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ