Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਅੰਤਰਰਾਸ਼ਟਰੀ

ਅਸਲੀ ਔਰਤ ਵਰਗੀ ਦਿੱਸਦੀ ਹੈ ਪਹਿਲੀ ਫੀਮੇਲ ਰੋਬੋਟ ਐਂਕਰ

November 26, 2020 02:12 AM

ਸਿਓਲ, 25 ਨਵੰਬਰ (ਪੋਸਟ ਬਿਊਰੋ)- ਦੱਖਣੀ ਕੋਰੀਆ ਦੇ ਟੈਲੀਵਿਜ਼ਨ ਚੈਨਲ ਐਮ ਬੀ ਐਨ ਉੱਤੇ ਪਿਛਲੇ ਦਿਨੀਂ ਨਿਊਜ਼ ਐਂਕਰ ਦੀ ਜਗ੍ਹਾ ਇੱਕ ਰੋਬੋਟ ਨੇ ਲਈ ਅਤੇ ਇਹ ਰੋਬੋਟ ਇੰਨੀ ਜ਼ਿਆਦਾ ਅਸਲੀ ਸੀ ਕਿ ਜ਼ਿਆਦਾਤਰ ਲੋਕ ਇਹ ਪਛਾਣ ਹੀ ਨਾ ਸਕੇ ਕਿ ਚੈਨਲ `ਤੇ ਖਬਰਾਂ ਪੜ੍ਹਨ ਵਾਲੀ ਐਂਕਰ ਇਨਸਾਨ ਸੀ ਜਾਂ ਰੋਬੋਟ।
ਐਮ ਬੀ ਐਨ ਨੇ ਅਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਮਨੀ ਬ੍ਰੇਨ ਦੇ ਨਾਲ ਮਿਲ ਕੇ ਇਹ ਫੀਮੇਲ ਰੋਬੋਟ ਤਿਆਰ ਕੀਤੀ ਹੈ। ਰੋਬੋਟ ਹੂ-ਬ-ਹੂ ਚੈਨਲ ਦੀ ਨਿਊਜ਼ ਐਂਕਰ ਕਿਮ ਜੂ ਹਾ ਵਰਗੀ ਦਿੱਸਦੀ ਹੈ। ਰੋਬੋਟ ਦਾ ਨਾ ਸਿਰਫ ਚਿਹਰਾ ਅਤੇ ਆਵਾਜ਼ ਕਿਮ ਵਾਂਗੂ ਹੈ, ਬਲਕਿ ਉਸ ਦੇ ਐਕਸਪ੍ਰੈਸ਼ਨ ਵੀ ਕਿਮ ਨਾਲ ਮੇਲ ਖਾਂਦੇ ਹਨ।ਖਬਰਾਂ ਪੜ੍ਹਦੇ ਸਮੇਂ ਕਿਮ ਜੋ ਛੋਟੀਆਂ-ਛੋਟੀਆਂ ਚੀਜ਼ਾਂ ਕਰਦੀ ਹੈ, ਉਹ ਵੀ ਇਸ ਰੋਬੋਟ ਨੇ ਕਾਪੀ ਕੀਤੀਆਂ ਹਨ। ਪਿਛਲੇ ਦਿਨੀਂ ਜਦ ਚੈਨਲ `ਤੇ ਖਬਰਾਂ ਦਾ ਪ੍ਰਸਾਰਨ ਹੋਇਆ ਤਾਂ ਇਸ ਰੋਬੋਟ ਨੂੰ ਅਸਲੀ ਕਿਮ ਦੇ ਨਾਲ ਪੇਸ਼ ਕੀਤਾ ਗਿਆ ਤਾਂ ਕਿ ਦੋਵਾਂ ਦੀ ਆਵਾਜ਼ ਦੀ ਤੁਲਨਾ ਕੀਤੀ ਜਾ ਸਕੇ ਅਤੇ ਤਦ ਲੋਕਾਂ ਨੂੰ ਇਸ ਦੀ ਜਾਣਕਾਰੀ ਹੋਈ।
ਰੋਬੋਟ ਐਂਕਰ ਨੇ ਦੱਸਿਆ, ਮੈਂ ਬਿਲਕੁਲ ਉਸ ਤਰ੍ਹਾਂ ਖਬਰਾਂ ਪੜ੍ਹ ਸਕਦੀ ਹਾਂ ਜਿਵੇਂ ਕਿਮ ਪੜ੍ਹਦੀ ਹੈ। ਮੈਨੂੰ ਕਿਮ ਦੇ ਵੀਡੀਓਜ਼ ਨੂੰ 10 ਘੰਟੇ ਤੱਕ ਚੰਗੀ ਤਰ੍ਹਾਂ ਦੇਖਣ ਦੇ ਬਾਅਦ ਬਣਾਇਆ ਗਿਆ ਹੈ ਤਾਂ ਕਿ ਮੈਂ ਨਾ ਸਿਰਫ ਉਸ ਦੀ ਆਵਾਜ਼ ਬਲਕਿ ਐਕਸਪ੍ਰੈਸ਼ਨ ਵੀ ਸਿੱਖ ਜਾਵਾਂ। ਜਿਸ ਤਰ੍ਹਾਂ ਉਹ ਗੱਲ ਕਰਦੀ ਹੈ, ਤੁਰਦੀ ਹੈ, ਲਿਪਸ ਹਿਲਾਉਂਦੀ ਹੈ ਤੇ ਹੋਰ ਸਭ ਹਰਕਤਾਂ ਕਰਦੀ ਹੈ ਅਤੇ ਮੈਨੂੰ ਤਿਆਰ ਕਰਨ ਵਾਲੇ ਇਸ ਕੰਮ ਵਿੱਚ ਸਫਲ ਰਹੇ ਹਨ। ਤਦ ਤੋਂ ਲੋਕ ਮੈਨੂੰ ਦੇਖ ਕੇ ਯਕੀਨ ਨਹੀਂ ਕਰ ਰਹੇ ਕਿ ਮੈਂ ਕਿਮ ਨਹੀਂ ਬਲਕਿ ਇੱਕ ਰੋਬੋਟ ਹਾਂ।
ਚੈਨਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਇਹ ਰੋਬੋਟ ਇਸ ਲਈ ਤਿਆਰ ਕੀਤਾ ਹੈ ਤਾਂ ਕਿ ਐਮਰਜੈਂਸੀ ਦੇ ਸਮੇਂ ਇਸ ਦੀ ਵਰਤੋਂਕੀਤੀ ਜਾ ਸਕੇ ਕਿਉਂਕਿ ਇਹ ਦਿਨ ਹੋਵੇ ਜਾਂ ਰਾਤ, ਕਦੇ ਵੀ ਕਿਸੇ ਵੀ ਸਮੇਂ ਮੌਜੂਦ ਹੋਵੇਗੀ। ਇਸ ਦੇ ਸਹਿਯੋਗ ਨਾਲ ਕੰਪਨੀ ਦੀ ਲੇਬਰ ਅਤੇ ਪ੍ਰੋਡਕਸ਼ਨ ਕਾਸਟ ਵਿੱਚ ਵੀ ਕਮੀ ਆਏਗੀ। ਸਿਓਲ ਦੀ ਇਵੁਹਾ ਵੂਮੈਨਸ ਯੂਨੀਵਰਸਿਟੀ ਦੇ ਸਕੂਲ ਆਫ ਕਮਿਊਨੀਕੇਸ਼ਨ ਐਂਡ ਮੀਡੀਆ ਦੇ ਪ੍ਰੋਫੈਸਰ ਯੋ ਸਿਉਂਗ ਚੁਲ ਕਹਿੰਦੇ ਹਨ, ਇਹ ਰੋਬੋਟ ਕਦੇ ਵੀ ਇਨਸਾਨੀ ਐਂਕਰਾਂ ਦੀ ਜਗ੍ਹਾ ਨਹੀਂ ਲੈ ਸਕਦੇ,ਕਿਉਂਕਿ ਇਹ ਲੋਕਾਂ ਦੇ ਨਾਲ ਭਾਵਨਾਤਮਕ ਤੌਰ `ਤੇ ਨਹੀਂ ਜੁੜ ਸਕਦੇ ਹਨ। ਇਹ ਮਸ਼ੀਨ ਹਨ ਅਤੇ ਮਸ਼ੀਨ ਹੀ ਰਹਿਣਗੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ