Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਛੁੱਟੀਆਂ ਵਿੱਚ ਇੱਕਠ ਕਰਨ ਬਾਰੇ ਦਿਸ਼ਾ ਨਿਰਦੇਸ਼ ਅੱਜ ਜਾਰੀ ਕਰ ਸਕਦੀ ਹੈ ਓਨਟਾਰੀਓ ਸਰਕਾਰ

November 25, 2020 09:26 PM

ਓਨਟਾਰੀਓ, 25 ਨਵੰਬਰ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਦਰਮਿਆਨ ਸਰਦ ਰੁੱਤ ਦੀਆ ਛੁੱਟੀਆਂ ਵਿੱਚ ਲੋਕਾਂ ਨੂੰ ਇੱਕਠ ਕਰਨ ਦੀ ਇਜਾਜ਼ਤ ਹੋਵੇਗੀ ਜਾਂ ਨਹੀਂ ਇਸ ਬਾਰੇ ਦਿਸ਼ਾ ਨਿਰਦੇਸ਼ ਓਨਟਾਰੀਓ ਸਰਕਾਰ ਵੱਲੋਂ ਅੱਜ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ|
ਪ੍ਰੋਵਿੰਸ ਦੇ ਨਵੇਂ ਪ੍ਰਬੰਧਾਂ ਤਹਿਤ ਟੋਰਾਂਟੋ ਤੇ ਪੀਲ ਰੀਜਨ ਵਿੱਚ ਮੁੜ ਲਾਕਡਾਊਨ ਲਾਇਆ ਗਿਆ ਹੈ| ਇਹ ਪਾਬੰਦੀਆਂ ਕ੍ਰਿਸਮਿਸ ਵਾਲੇ ਹਫਤੇ ਤੱਕ ਜਾਰੀ ਰਹਿਣਗੀਆਂ| ਲਾਕਡਾਊਨ ਤਹਿਤ ਪਬਲਿਕ ਹੈਲਥ ਮਾਪਦੰਡਾਂ ਵਿੱਚ ਇੰਡੋਰ ਇੱਕਠਾਂ ਉੱਤੇ ਪਾਬੰਦੀ ਹੁੰਦੀ ਹੈ ਅਤੇ ਸਾਰੇ ਰੈਸਟੋਰੈਂਟਸ ਵੀ ਬੰਦ ਕਰ ਦਿੱਤੇ ਜਾਂਦੇ ਹਨ ਸਿਰਫ ਉਨ੍ਹਾਂ ਤੋਂ ਟੇਕਆਊਟ ਤੇ ਡਲਿਵਰੀ ਹੀ ਹੋ ਸਕਦੀ ਹੈ|
ਇਸ ਹਫਤੇ ਦੇ ਸ਼ੁਰੂ ਵਿੱਚ ਪ੍ਰੋਵਿੰਸ ਦੇ ਉੱਘੇ ਡਾਕਟਰ ਨੇ ਆਖਿਆ ਸੀ ਕਿ ਅਗਲੇ 28 ਦਿਨਾਂ ਵਿੱਚ ਇਸ ਇਲਾਕੇ ਵਿੱਚ ਹਾਲਾਤ ਬਦਲਣ ਦੀ ਸੰਭਾਵਨਾ ਘੱਟ ਹੀ ਹੈ| ਇਸ ਲਈ ਇਨ੍ਹਾਂ ਨੂੰ ਲਾਕਡਾਊਨ ਤੋਂ ਇੱਕ ਪੱਧਰ ਘੱਟ ਰੈੱਡ ਜੋæਨ ਵਿੱਚ ਸ਼ਾਇਦ ਹੀ ਲਿਆਂਦਾ ਜਾ ਸਕੇ| ਪੰਜ ਹੋਰ ਰੀਜਨ ਜਿਵੇਂ ਕਿ ਹੈਮਿਲਟਨ, ਦਰਹਾਮ, ਹਾਲਟਨ, ਯੌਰਕ ਤੇ ਵਾਟਰਲੂ ਇਸ ਸਮੇਂ ਰੈੱਡ ਜੋæਨ ਵਿੱਚ ਹਨ| ਇਨ੍ਹਾਂ ਇਲਾਕਿਆਂ ਵਿੱਚ ਪੰਜ ਲੋਕਾਂ ਦੇ ਇੰਡੋਰ ਤੇ 25 ਲੋਕਾਂ ਦੇ ਆਊਟਡੋਰ ਇੱਕਠੇ ਹੋਣ ਦੀ ਇਜਾਜ਼ਤ ਹੈ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ