Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਲਾਈਫ ਸਟਾਈਲ

ਬਿਊਟੀ ਟਿਪਸ : ਦਹੀਂ ਤੋਂ ਸਕਿਨ ਨੂੰ ਮਿਲਦੇ ਹਨ ਇਹ ਵੱਡੇ ਫਾਇਦੇ

November 25, 2020 09:19 AM

ਅਕਸਰ ਸਕਿਨ ਦੀ ਕੇਅਰ ਕਰਨ ਲਈ ਅਸੀਂ ਸਾਰੇ ਘਰੇਲੂ ਨੁਸਖੇ ਇਸਤੇਮਾਲ ਕਰਦੇ ਹਾਂ। ਘਰੇਲੂ ਨੁਸਖਿਆਂ ਨੂੰ ਅਪਣਾਉਣ ਦਾ ਲਾਭ ਇਹ ਹੈ ਕਿ ਇਹ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਤੋਂ ਮੁਕਤ ਹੁੰਦੇ ਹਨ। ਇਨ੍ਹਾਂ ਨੁਸਖਿਆਂ ਨਾਲ ਤੁਹਾਡੀ ਸਕਿਨ ਨੂੰ ਭਾਵੇਂ ਹੌਲੀ-ਹੌਲੀ ਲਾਭ ਪ੍ਰਾਪਤ ਹੋਵੇ, ਪਰ ਇਸ ਨਾਲ ਤੁਹਾਡੀ ਸਕਿਨ ਨੈਚੁਰਲੀ ਬੇਹੱਦ ਬਿਊਟੀਫੁੱਲ ਲੱਗਦੀ ਹੈ। ਆਮ ਤੌਰ 'ਤੇ ਘਰੇਲੂ ਨੁਸਖਿਆਂ ਵਿੱਚ ਅਸੀਂ ਉਂਝ ਕਈ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ, ਪਰ ਦਹੀਂ ਦਾ ਆਪਣਾ ਇੱਕ ਅਲੱਗ ਹੀ ਮਹੱਤਵ ਹੈ। ਇਸ ਦੇ ਇਸਤੇਮਾਲ ਨਾਲ ਨੂੰ ਤੁਹਾਨੂੰ ਸਿਰ ਤੋਂ ਲੈ ਕੇ ਪੈਰ ਤੱਕ ਸਿਰਫ ਲਾਭ ਹੀ ਹੁੰਦਾ ਹੈ, ਜਿਸ ਦੇ ਬਾਰੇ ਵਿੱਚ ਅਸੀਂ ਤੁਹਾਨੂੰ ਦੱਸ ਰਹੇ ਹਾਂ :
ਰੰਗ ਕਰਨ ਬਰਾਈਟਨ-ਸਕਿਨ ਕੇਅਰ ਮਾਹਰ ਦੱਸਦੇ ਹਨ ਕਿ ਪ੍ਰਦੂਸ਼ਣ ਅਲਟਰਾ ਵਾਇਲਟ ਕਿਰਨਾਂ ਅਤੇ ਗੰਦਗੀ ਦੇ ਕਾਰਨ ਸਕਿਨ ਡੱਲ ਤੇ ਬੇਜਾਨ ਨਜ਼ਰ ਆਉਂਦੀ ਹੈ। ਅਜਿਹੇ ਵਿੱਚ ਦਹੀਂ ਦਾ ਇਸਤੇਮਾਲ ਕਰਨ ਨਾਲ ਤੁਹਾਡੀ ਸਕਿਨ ਇੱਕ ਵਾਰ ਫਿਰ ਤੋਂ ਬਰਾਈਟਨ ਹੁੰਦੀ ਹੈ। ਦਰਅਸਲ ਦਹੀਂ ਵਿੱਚ ਲੈਕਟਿਕ ਐਸਿਡ ਸਕਿਨ ਨੂੰ ਹਲਕੇ ਰੂਪ ਤੋਂ ਐਕਸਫੋਲੀਏਟ ਕਰਦਾ ਹੈ ਅਤੇ ਮ੍ਰਿਤ ਕੋਸ਼ਿਕਾਵਾਂ ਦੀ ਪਰਤ ਨੂੰ ਹਟਾਉਂਦਾ ਹੈ। ਜਿਸ ਕਾਰਨ ਸਕਿਨ ਚਮਕਦਾਰ ਬਣਦੀ ਹੈ। ਹਾਲਾਂਕਿ ਇਸ ਨੂੰ ਹਫਤੇ ਵਿੱਚ ਦੋ ਵਾਰ ਤੋਂ ਜ਼ਿਆਦਾ ਇਸਤੇਮਾਲ ਨਾ ਕਰੋ।
ਯੂ ਵੀ ਕਿਰਨਾਂ ਤੋਂ ਕਰੇ ਪ੍ਰੋਟੈਕਟ- ਸੁਣਨ ਵਿੱਚ ਤੁਹਾਨੂੰ ਸ਼ਾਇਦ ਅਜੀਬ ਲੱਗੇ, ਪਰ ਦਹੀਂ ਯੂ ਵੀ ਕਿਰਨਾਂ ਤੋਂ ਵੀ ਤੁਹਾਡੀ ਸਕਿਨ ਦੀ ਰੱਖਿਆ ਕਰਦਾ ਹੈ। ਸਕਿਨ ਕੇਅਰ ਐਕਸਪਰਟ ਦੇ ਅਨੁਸਾਰ ਸਕਿਨ 'ਤੇ ਦਹੀਂ ਦੇ ਰੋਜ਼ਾਨਾ ਵਰਤੋਂ ਨਾਲ ਪਰਾਬੈਂਗਣੀ ਕਿਰਨਾਂ ਜਿਵੇਂ ਕਾਲੇ ਧੱਬੇ ਤੇ ਅਸਮਾਨ ਸਕਿਨ ਦੀ ਟੋਨ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਇੱਕ ਸਰਵੇ ਅਨੁਸਾਰ ਦਹੀ ਇੱਕ ਬੈਰੀਅਰ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਸੂਰਜ ਦੀਆਂ ਕਿਰਨਾਂ ਤੋਂ ਬਚਾਉਂਦਾ ਹੈ।
ਐਕਨੇ ਤੋਂ ਛੁਟਕਾਰਾ-ਸਕਿਨ ਕੇਅਰ ਐਕਸਪਰਟ ਦੱਸਦੇ ਹਨ ਕਿ ਪ੍ਰੋਬਾਇਓਟਿਕਸ ਨਾਲ ਭਰਪੂਰ ਹੋਣ ਕਾਰਨ ਇਹ ਐਕਨੇ ਨਾਲ ਲੜਨ ਵਿੱਚ ਮਦਦ ਕਰਦਾ ਹੈ। ਦਹੀਂ ਵਿੱਚ ਪ੍ਰੋਬਾਇਓਟਿਕਸ ਵਿੱਚ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਮਾਰਨ ਦੀ ਸਮਰੱਥਾ ਹੁੰਦੀ ਹੈ, ਜਿਸ ਤੋਂ ਨਵੇਂ ਮੁਹਾਸੇ ਦੇ ਗਠਨ ਨੂੰ ਰੋਕਣ ਦੇ ਨਾਲ-ਨਾਲ ਮੌਜੂਦਾ ਮੁਹਾਸੇ ਦੇ ਆਸਪਾਸ ਦੀ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਜੇ ਤੁਸੀਂ ਇੱਕ ਕਲੀਅਰ ਸਕਿਨ ਚਾਹੁੰਦੇ ਹੋ ਤਾਂ ਅਜਿਹੇ ਵਿੱਚ ਤੁਸੀਂ ਦਹੀਂ ਦਾ ਇਸਤੇਮਾਲ ਆਪਣੀ ਸਕਿਨ 'ਤੇ ਜ਼ਰੂਰ ਕਰੋ।
ਸਕਿਨ ਨੂੰ ਬਣਾਏ ਜਵਾਨ-ਜਦ ਉਮਰ ਵਧਣ ਲੱਗਦੀ ਹੈ ਤਾਂ ਅਜਿਹੇ ਵਿੱਚ ਸਕਿਨ ਆਪਣੀ ਕੁਦਰਤੀ ਕੋਲੇਜਨ ਅਤੇ ਲੋਚ ਗੁਆ ਦਿੰਦਾ ਹੈ, ਜਿਸ ਕਾਰਨ ਰਿੰਕਲਸ ਅਤੇ ਫਾਈਨ ਲਾਈਨਸ ਦੇ ਕਾਰਨ ਸਕਿਨ ਬੁੱਢੀ ਨਜ਼ਰ ਆਉਂਦੀ ਹੈ। ਦਹੀਂ ਵਿੱਚ ਕੋਲੇਜਨ ਪੈਦਾ ਕਰਨ ਵਾਲੇ ਪ੍ਰੋਟੀਨ ਹੁੰਦਾ ਹੈ, ਜੋ ਸਕਿਨ ਦੀ ਸੋਚ ਵਿੱਚ ਸੁਧਾਰ ਕਰਦਾ ਹੈ ਅਤੇ ਉਮਰਵ ਧਣ ਦੇ ਸਮੇਂ ਤੋਂ ਪਹਿਲਾਂ ਦੇ ਲੱਛਣਾਂ ਨੂੰ ਦੂਰ ਕਰਦਾ ਹੈ।

 

 
Have something to say? Post your comment