Welcome to Canadian Punjabi Post
Follow us on

27

January 2021
ਬ੍ਰੈਕਿੰਗ ਖ਼ਬਰਾਂ :
ਕਿਸਾਨ ਅੰਦੋਲਨਕਾਰੀਆਂ ਵਿੱਚੋਂ ਕੁੱਝ ਨੇ ਲਾਲ ਕਿੱਲ੍ਹੇ ਉੱਤੇ ਜਾ ਕੇ ਝੰਡੇ ਫਹਿਰਾਏਬੈਂਸ ਉੱਤੇ ਗੰਭੀਰ ਦੋਸ਼ ਲਾਉਣ ਵਾਲੇ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਵਿੱਚੋਂ ਕੀਤਾ ਗਿਆ ਬਾਹਰਟਰੈਵਲਰਜ਼ ਲਈ ਪਾਬੰਦੀਆਂ ਹੋਰ ਸਖ਼ਤ ਕਰਨ ਦਾ ਫਰੀਲੈਂਡ ਨੇ ਦਿੱਤਾ ਸੰਕੇਤਰਾਮ ਰਹੀਮ ਦਾ ਚੇਲਿਆਂ ਨੂੰ ਦਿਲਾਸਾ: ਜੇਲ੍ਹ ਵਿੱਚੋਂ ਮਾਂ ਅਤੇ ਸਮਰਥਕਾਂ ਨੂੰ ਚਿੱਠੀ ਲਿਖ ਕੇ ਕਿਹਾ: ਜਲਦੀ ਡੇਰੇ ਵਿੱਚ ਆ ਜਾਵਾਂਗਾਰਾਜੋਆਣਾ ਨੂੰ ਫਾਂਸੀ ਦਾ ਫੈਸਲਾ ਕਰਨ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਖਰੀ ਮੌਕਾ ਦਿੱਤਾਕਿਸਾਨ ਜਥੇਬੰਦੀਆਂ ਦਾ ਐਲਾਨ: ਟਰੈਕਟਰ ਪਰੇਡ ਮਗਰੋਂ ਪਹਿਲੀ ਫਰਵਰੀ ਨੂੰ ਪਾਰਲੀਮੈਂਟ ਵੱਲ ਕੂਚ ਵੀ ਕੀਤਾ ਜਾਵੇਗਾਗਵਰਨਰ ਜਨਰਲ ਜੂਲੀ ਪੇਯੈਟ ਨੇ ਦਿੱਤਾ ਅਸਤੀਫਾਆਤਮਘਾਤੀ ਧਮਾਕਿਆਂ ਨਾਲ ਕੰਬਿਆ ਬਗਦਾਦ, 6 ਹਲਾਕ
ਮਨੋਰੰਜਨ

ਆਰਟਿਸਟ ਮਤਲਬੀ ਹੁੰਦਾ ਹੈ : ਦਿਵੇਂਦੂ ਸ਼ਰਮਾ

November 25, 2020 09:11 AM

‘ਮਿਰਜ਼ਾਪੁਰ 2’ ਦੇ ਲਈ ਤਾਰੀਫਾਂ ਖਟ ਰਹੇ ਦਿਵੇਂਦੂ ਸ਼ਰਮਾ ਆਲਟ ਬਾਲਾਜੀ ਅਤੇ ਜੀ 5 ਉਤੇ ਹਾਲ ਹੀ ਵਿੱਚ ਰਿਲੀਜ਼ ਹੋਈ ਵੈੱਬ ਸੀਰੀਜ਼ ‘ਬਿੱਛੂ ਕਾ ਖੇਲ’ ਵਿੱਚ ਲੇਖਕ ਦੀ ਭੂਮਿਕਾ ਵਿੱਚ ਆ ਰਹੇ ਹਨ। ਇਸ ਪਿੱਛੋਂ ਉਨ੍ਹਾਂ ਦੀ ‘ਮੇਰੇ ਦੇਸ਼ ਕੀ ਧਰਤੀ’ ਸਿਨੇਮਾਘਰਾਂ ਵਿੱਚ ਰਿਲੀਜ਼ ਲਈ ਤਿਆਰ ਹੈ। ਪੇਸ਼ ਇਸੇ ਬਾਰੇ ਉਸ ਨਾਲ ਹੋਈ ਮੁਲਾਕਾਤ ਦੇ ਅੰਸ਼ :
* ‘ਬਿੱਛੂ ਕਾ ਖੇਲ’ ਵਿੱਚ ਵੀ ‘ਮਿਰਜ਼ਾਪੁਰ’ ਦੇ ਮੁੰਨਾ ਤਿ੍ਰਪਾਠੀ ਦੇ ਕਿਰਦਾਰ ਦੀ ਝਲਕ ਦਿੱਸੀ। ਕੀ ਇਸ ਮਿਜਾਜ ਦੇ ਕਿਰਦਾਰ ਜ਼ਿਆਦਾ ਆਕਰਸ਼ਿਤ ਕਰ ਰਹੇ ਹਨ?
- ‘ਬਿੱਛੂ ਕਾ ਖੇਲ’ ਵਿੱਚ ਮੇਰਾ ਕਿਰਦਾਰ ਦਿਮਾਗ ਤੋਂ ਸੋਚਦਾ ਹੈ, ਜਦ ਕਿ ‘ਮਿਰਜ਼ਾਪੁਰ’ ਦਾ ਮੁੰਨਾ ਦਿਲ ਤੋਂ ਸੋਚਦਾ ਹੈ। ਦੋਵਾਂ ਵਿੱਚ ਬਹੁਤ ਫਰਕ ਹੈ। ਦੋਵਾਂ ਵਿੱਚ ਸਮਾਨਤਾ ਸਿਰਫ ਪੂਰਵਾਂਚਲ ਪਿਛੋਕੜ ਦੀ ਹੈ। ਤਿੰਨ-ਚਾਰ ਸਾਲ ਪਹਿਲਾਂ ਦਿੱਲੀ ਦੇ ਪਿਛੋਕੜ 'ਤੇ ਕਈ ਕਹਾਣੀਆਂ ਬਣਦੀਆਂ ਸਨ, ਉਸ ਤੋਂ ਪਹਿਲਾਂ ਮੁੰਬਈ ਪਿਛੋਕੜ 'ਤੇ ਬਣੀਆਂ ਅਤੇ ਅੱਜ ਲੋਕਾਂ ਨੂੰ ਉੱਤਰ ਪ੍ਰਦੇਸ਼ ਦੀਆਂ ਕਹਾਣੀਆਂ ਵਿੱਚ ਕਾਫੀ ਦਿਲਚਸਪੀ ਹੈ। ਉਤਰ ਪ੍ਰਦੇਸ਼ ਵਿੱਚ ਸਭਿਆਚਾਰਕ ਅਤੇ ਸਮਾਜਕ ਵਿਵਿਧਤਾ ਜ਼ਿਆਦਾ ਹੋਣ ਕਾਰਨ ਉਥੋਂ ਅਲੱਗ-ਅਲੱਗ ਕਹਾਣੀਆਂ ਆਉਂਦੀਆਂ ਹਨ। ਅਜੇ ਉਥੋਂ ਦੀਆਂ ਕਈ ਕਹਾਣੀਆਂ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਬਾਕੀ ਹੈ।
* ਬਨਾਰਸ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਲਗਾਅ ਰਿਹਾ?
- ਇਸ ਸ਼ੋਅ ਦੇ ਕਾਰਨ ਤੀਸਰੀ ਵਾਰ ਮੈਨੂੰ ਕੰਮ ਲਈ ਬਨਾਰਸ ਜਾਣ ਦਾ ਮੌਕਾ ਮਿਲਿਆ। ਮੈਨੂੰ ਇਹ ਲੱਗਦਾ ਹੀ ਨਹੀਂ ਕਿ ਕਿਸੇ ਗੈਰ ਸ਼ਹਿਰ ਵਿੱਚ ਆਇਆ ਹਾਂ। ਉਥੇ ਅਪਣਾਪਨ ਲੱਗਦਾ ਹੈ। ਮੈਂ ਉਥੋਂ ਦੀ ਬੋਲੀ ਵੀ ਚੰਗੀ ਤਰ੍ਹਾਂ ਸਮਝਣ ਲੱਗਾ ਹਾਂ। ਉਥੋਂ ਦੇ ਲਾਜਵਾਬ ਖਾਣੇ ਦੇ ਨਾਲ-ਨਾਲ ਲੋਕ ਵੀ ਆਪਣੇ ਆਪ ਵਿੱਚ ਮਸਤ-ਮਲੰਗ ਹੋ ਕੇ ਰਹਿੰਦੇ ਹਨ।
* ਡਿਜੀਟਲ ਦੀ ਵਜ੍ਹਾ ਨਾਲ ਪ੍ਰੋਜੈਕਟ ਚੁਣਨ ਨੂੰ ਲੈ ਕੇ ਖੁਦ ਵਿੱਚ ਕੀ ਕੁਝ ਬਦਲਾਅ ਕੀਤੇ ਹਨ?
- ਮੈਂ ਕਦੇ ਵੀ ਬਹੁਤ ਜ਼ਿਆਦਾ ਫਿਲਮਾਂ ਕਰਨ ਵਿੱਚ ਯਕੀਨ ਨਹੀਂ ਰੱਖਦਾ। ਜਦ ਮੇਰੇ ਕੋਲ ਕਰਨ ਲਈ ਕੁਝ ਨਹੀਂ ਹੁੰਦਾ ਤਾਂ ਮੈਂ ਬ੍ਰੇਕ ਲੈ ਲੈਂਦਾ ਹਾਂ। ਜੇ ਮੈਂ ਹੀ ਕਿਸੇ ਪ੍ਰੋਜੈਕਟ ਨੂੰ ਲੈ ਕੇ ਉਤਸ਼ਾਹਤ ਮਹਿਸੂਸ ਨਹੀਂ ਕਰਾਂਗਾ, ਤਾਂ ਦਰਸ਼ਕਾਂ ਤੋਂ ਉਹ ਆਸ ਕਿਵੇਂ ਰੱਖ ਸਕਾਂਗਾ। ਕਿਰਦਾਰ ਤੇ ਕਹਾਣੀ ਤੋਂ ਪਹਿਲਾਂ ਮੇਰਾ ਉਸ ਕੰਮ ਪ੍ਰਤੀ ਪ੍ਰੇਰਿਤ ਹੋਣਾ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ‘ਬਿੱਛੂ ਕਾ ਖੇਲ' ਵਰਗੀ ਵੈਬ ਸੀਰੀਜ਼ ਅਤੇ ‘ਮੇਰੇ ਦੇਸ਼ ਕੀ ਧਰਤੀ' ਵਰਗੀਆਂ ਫਿਲਮਾਂ ਕਰ ਰਿਹਾ ਹਾਂ।
* ‘ਮੇਰੇ ਦੇਸ਼ ਕੀ ਧਰਤੀ’ ਦੇ ਬਾਰੇ ਦੱਸੋ?
-ਫਿਲਹਾਲ ਜ਼ਿਆਦਾ ਨਹੀਂ ਦਸ ਸਕਦਾ, ਪਰ ਇਸ ਫਿਲਮ ਵਿੱਚ ਮੈਂ ਇੰਜੀਨੀਅਰ ਦਾ ਕਿਰਦਾਰ ਨਿਭਾ ਰਿਹਾ ਹਾਂ, ਜੋ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਦੀ ਮਦਦ ਕਰਦਾ ਹੈ। ਉਨ੍ਹਾਂ ਨੂੰ ਖੇਤੀ ਵਿੱਚ ਨਵੀਂ ਤਕਨੀਕ ਦਾ ਇਸਤੇਮਾਲ ਕਰ ਕੇ ਆਤਮ ਨਿਰਭਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।
* ਕਿਸੇ ਕਿਰਦਾਰ ਦੇ ਲਈ ਤਿਆਰੀ ਕਰਨ ਦੀ ਪ੍ਰਕਿਰਿਆ ਕੀ ਰਹਿੰਦੀ ਹੈ?
-ਮੈਂ ਆਪਣੇ ਹਰ ਕਿਰਦਾਰ ਦੀ ਬਹੁਤ ਤਿਆਰੀ ਕਰਦਾ ਹਾਂ। ਮੈਂ ਇਹ ਯਕੀਨ ਨਹੀਂ ਕਰਦਾ ਕਿ ਸੈਟ 'ਤੇ ਜਾਵਾਂਗੇ ਅਤੇ ਉਥੇ ਦੇਖ ਲਵਾਂਗੇ। ਮੈਨੂੰ ਕਿਰਦਾਰ ਅਤੇ ਕਹਾਣੀ ਦੇ ਬਾਰੇ ਸਭ ਪਤਾ ਹੋਣਾ ਚਾਹੀਦਾ ਹੈ। ਮੈਂ ਸ਼ਾਰਟਕੱਟ ਵਿੱਚ ਯਕੀਨ ਨਹੀਂ ਰੱਖਦਾ। ਮੈਨੂੰ ਲੱਗਦਾ ਹੈ ਕਿ ਬੂੰਦ-ਬੂੰਦ ਨਾਲ ਸਾਗਰ ਬਣਦਾ ਹੈ, ਪਰ ਉਹ ਇੱਕ-ਇੱਕ ਬੂੰਦ ਸੱਚਾਈ ਦੀ ਹੋਣੀ ਚਾਹੀਦੀ ਹੈ। ਫਿਲਮ ਮੇਕਿੰਗ ਵਿੱਚ ਟੀਮ ਦੇ ਸਾਰੇ ਪਹੀਏ ਇਕੱਠੇ ਚੱਲਣ ਤਾਂ ਕੰਮ ਰਫਤਾਰ ਫੜਦਾ ਹੈ। ਮੈਂ ਆਪਣੀ ਪੂਰੀ ਮਿਹਨਤ ਕਰਦਾ ਹਾਂ। ਆਰਟਿਸਟ ਨੂੰ ਰਿਜ਼ਲਟ ਨਹੀਂ, ਬਲਕਿ ਪ੍ਰਕਿਰਿਆ ਦੇ ਬਾਰੇ ਸੋਚਣਾ ਚਾਹੀਦਾ ਹੈ।
* ਤੁਹਾਡੇ ਫੈਂਸ ‘ਮਿਰਜ਼ਾਪੁਰ’ ਦੇ ਤੀਸਰੇ ਭਾਗ ਵਿੱਚ ਤੁਹਾਡੇ ਕਿਰਦਾਰ ਨੂੰ ਦੋਬਾਰਾ ਦੇਖਣਾ ਚਾਹੰੁਦੇ ਹਨ। ਇਸ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਹੈ?
- ਇਸ ਤੋਂ ਵੱਧ ਇੱਕ ਆਰਟਿਸਟ ਭਲਾ ਕੀ ਚਾਹੇਗਾ ਕਿ ਆਰਟਿਸਟ ਮਤਲਬੀ ਇਨਸਾਨ ਹੁੰਦਾ ਹੈ। ਅਸੀਂ ਸਭ ਆਪਣੀ ਖਸ਼ੀ ਦੇ ਲਈ ਕਰਦੇ ਹਾਂ। ਜੇ ਇਸ ਵਿੱਚ ਦਰਸ਼ਕਾਂ ਦਾ ਸਾਥ ਮਿਲ ਜਾਏ, ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ। ‘ਮਿਰਜ਼ਾਪੁਰ’ ਦੇ ਤੀਸਰੇ ਸੀਜਨ ਵਿੱਚ ਭਾਵੇਂ ਹੀ ਮੈਂ ਰਹਾਂ ਜਾਂ ਨਾ ਰਹਾਂ, ਪਰ ਦਰਸ਼ਕਾਂ ਦੇ ਦਿਲੋ-ਦਿਮਾਗ ਵਿੱਚ ਜ਼ਰੂਰ ਰਹਿਣ ਵਾਲਾ ਹਾਂ।

Have something to say? Post your comment