Welcome to Canadian Punjabi Post
Follow us on

27

January 2021
ਬ੍ਰੈਕਿੰਗ ਖ਼ਬਰਾਂ :
ਕਿਸਾਨ ਅੰਦੋਲਨਕਾਰੀਆਂ ਵਿੱਚੋਂ ਕੁੱਝ ਨੇ ਲਾਲ ਕਿੱਲ੍ਹੇ ਉੱਤੇ ਜਾ ਕੇ ਝੰਡੇ ਫਹਿਰਾਏਬੈਂਸ ਉੱਤੇ ਗੰਭੀਰ ਦੋਸ਼ ਲਾਉਣ ਵਾਲੇ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਵਿੱਚੋਂ ਕੀਤਾ ਗਿਆ ਬਾਹਰਟਰੈਵਲਰਜ਼ ਲਈ ਪਾਬੰਦੀਆਂ ਹੋਰ ਸਖ਼ਤ ਕਰਨ ਦਾ ਫਰੀਲੈਂਡ ਨੇ ਦਿੱਤਾ ਸੰਕੇਤਰਾਮ ਰਹੀਮ ਦਾ ਚੇਲਿਆਂ ਨੂੰ ਦਿਲਾਸਾ: ਜੇਲ੍ਹ ਵਿੱਚੋਂ ਮਾਂ ਅਤੇ ਸਮਰਥਕਾਂ ਨੂੰ ਚਿੱਠੀ ਲਿਖ ਕੇ ਕਿਹਾ: ਜਲਦੀ ਡੇਰੇ ਵਿੱਚ ਆ ਜਾਵਾਂਗਾਰਾਜੋਆਣਾ ਨੂੰ ਫਾਂਸੀ ਦਾ ਫੈਸਲਾ ਕਰਨ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਖਰੀ ਮੌਕਾ ਦਿੱਤਾਕਿਸਾਨ ਜਥੇਬੰਦੀਆਂ ਦਾ ਐਲਾਨ: ਟਰੈਕਟਰ ਪਰੇਡ ਮਗਰੋਂ ਪਹਿਲੀ ਫਰਵਰੀ ਨੂੰ ਪਾਰਲੀਮੈਂਟ ਵੱਲ ਕੂਚ ਵੀ ਕੀਤਾ ਜਾਵੇਗਾਗਵਰਨਰ ਜਨਰਲ ਜੂਲੀ ਪੇਯੈਟ ਨੇ ਦਿੱਤਾ ਅਸਤੀਫਾਆਤਮਘਾਤੀ ਧਮਾਕਿਆਂ ਨਾਲ ਕੰਬਿਆ ਬਗਦਾਦ, 6 ਹਲਾਕ
ਮਨੋਰੰਜਨ

ਛਲਾਂਗ ਮਾਰ ਕੇ ਅੱਗੇ ਵਧ ਜਾਓ: ਰਾਜ ਕੁਮਾਰ ਰਾਓ

November 25, 2020 09:10 AM

ਇਹ ਦੀਵਾਲੀ ਰਾਜ ਕੁਮਾਰ ਰਾਓ ਲਈ ਖਾਸ ਰਹੀ। ਉਨ੍ਹਾਂ ਦੀਆਂ ਦੋ ਫਿਲਮਾਂ ‘ਲੁੱਡੋ’ ਅਤੇ ‘ਛਲਾਂਗ’ ਵੱਖ-ਵੱਖ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਹੋਈਆਂ ਹਨ। ਲਗਾਤਾਰ ਸਫਲਤਾ ਮਾਣ ਰਹੇ ਰਾਜ ਕੁਮਾਰ ਰਾਓ ਤੋਂ ਅਗਲੀਆਂ ਯੋਜਨਾਵਾਂ, ਫਿਲਮਾਂ ਅਤੇ ਹੋਰਨਾਂ ਮੁੱਦਿਆਂ 'ਤੇ ਗੱਲਬਾਤ ਹੋਈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਹੰਸਲ ਮਹਿਤਾ ਦੇ ਨਾਲ ‘ਛਲਾਂਗ’ ਤੁਹਾਡੀ ਪੰਜਵੀਂ ਫਿਲਮ ਹੈ। ਉਨ੍ਹਾਂ ਦੇ ਨਾਲ ਪਹਿਲੀ ਮੁਲਾਕਾਤ ਕਿਵੇਂ ਦੀ ਸੀ?
- ਸਾਡੀ ਪਹਿਲੀ ਮੁਲਾਕਾਤ ‘ਸ਼ਾਹਿਦ’ ਦੇ ਸਮੇਂ ਹੋਈ ਸੀ। ਮੈਂ ਉਨ੍ਹਾਂ ਦੇ ਦਫਤਰ ਗਿਆ ਸੀ। ਉਸ ਮੁਲਾਕਾਤ ਦੌਰਾਨ ਕੁਝ ਚੀਜ਼ਾਂ ਅਜਿਹੀਆਂ ਹੋਈਆਂ, ਜਿਨ੍ਹਾਂ ਕਾਰਨ ਸਾਡਾ ਆਪਸੀ ਲਗਾਓ ਹੋ ਗਿਆ। ਉਸੇ ਸਮੇਂ ਅਹਿਸਾਸ ਹੋ ਗਿਆ ਕਿ ਅਸੀਂ ਇਕੱਠੇ ਕੰਮ ਕਰਾਂਗੇ ਅਤੇ ਕਾਫੀ ਕੰਮ ਕਰਾਂਗੇ। ਮੈਨੂੰ ਪਹਿਲਾਂ ਲਵ ਰੰਜਨ ਨੇ ‘ਛਲਾਂਗ’ ਦੀ ਕਹਾਣੀ ਸੁਣਾਈ ਸੀ, ਬਾਅਦ ਵਿੱਚ ਹੰਸਲ ਮਹਿਤਾ ਨਾਲ ਗੱਲ ਹੋਈ ਅਤੇ ਉਹ ਵੀ ਇਸ ਨਾਲ ਜੁੜ ਗਏ। ਫਿਰ ਸੋਨਾ 'ਤੇ ਸੁਹਾਗਾ ਵਾਲੀ ਗੱਲ ਹੋ ਗਈ। ਅਸੀਂ ਸਭ ਨੇ ਇੱਕ ਪਰਵਾਰ ਵਾਂਗ ਇਸ ਫਿਲਮ ਨੂੰ ਬਣਾਇਆ ਹੈ। ਸ਼ੁਰੂਆਤ ਵਿੱਚ ਇਸ ਫਿਲਮ ਦਾ ਵਰਕਿੰਗ ਟਾਈਟਲ ਤੁਰਰਮ ਖਾਨ ਸੀ, ਪਰ ਅਸੀਂ ਸਪੋਰਟਸ ਨਾਲ ਜੁੜੇ ਟਾਈਟਲ ਦੀ ਤਲਾਸ਼ ਵਿੱਚ ਸੀ, ਜੋ ਥੋੜ੍ਹਾ ਪ੍ਰੇਰਨਾ ਦਾਇਕ ਹੋਵੇ। ਅਖੀਰ ਸਾਨੂੰ ‘ਛਲਾਂਗ' ਸ਼ਬਦ ਮਿਲਿਆ, ਜੋ ਫਿਲਮ ਦੇ ਨਾਲ ਬਿਲਕੁਲ ਸਹੀ ਬੈਠਦਾ ਹੈ।
* ਜੀਵਨ ਵਿੱਚ ਖੇਡਾਂ ਨੂੰ ਕਿੰਨਾ ਜ਼ਰੂਰੀ ਮੰਨਦੇ ਹੋ?
-ਮੇਰੇ ਖਿਆਲ 'ਚ ਜੀਵਨ ਵਿੱਚ ਪੜ੍ਹਾਈ-ਲਿਖਾਈ ਤਾਂ ਮਹੱਤਵ ਪੂਰਨ ਹੈ, ਪਰ ਉਸ ਦੇ ਨਾਲ ਫਿੱਟ ਰਹਿਣਾ, ਅਨੁਸ਼ਾਸਨ ਵਿੱਚ ਰਹਿਣਾ ਤੇ ਟੀਮਵਰਕ ਕਰਨਾ ਸਾਨੂੰ ਸਪੋਰਟਸ ਹੀ ਸਿਖਾਉਂਦਾ ਹੈ। ਸਾਡੀ ਕੋਸ਼ਿਸ਼ ਰਹੀ ਹੈ ਕਿ ਫਿਲਮ ਵਿੱਚ ਇਨ੍ਹਾਂ ਸਭ ਚੀਜ਼ਾਂ 'ਤੇ ਫੋਕਸ ਰੱਖੋ ਕਿ ਪੜ੍ਹਾਈ ਦੇ ਨਾਲ ਜੀਵਨ ਖੇਡਣਾ-ਕੁੱਦਣਾ ਵੀ ਮਾਇਨੇ ਰੱਖਦਾ ਹੈ।
* ਕੀ ਤੁਹਾਨੂੰ ਲੱਗਦਾ ਹੈ ਕਿ ਹਿੰਦੀ ਸਿਨੇਮਾ ਵਿੱਚ ਹਰਿਆਣਵੀ ਭਾਸ਼ਾ ਅਤੇ ਕਿਰਦਾਰ ਜ਼ਿਆਦਾ ਹਿੱਟ ਹੁੰਦੇ ਹਨ?
- ਮੇਰੇ ਖਿਆਲ ਵਿੱਚ ਜੋ ਚੰਗਾ ਕਿਰਦਾਰ ਹੁੰਦਾ ਹੈ, ਹਿੱਟ ਹੋ ਜਾਂਦਾ ਹੈ। ਹਰਿਆਣਾ ਦਾ ਆਪਣਾ ਅੰਦਾਜ਼ ਹੈ। ‘ਛਲਾਂਗ’ ਦੀ ਕਹਾਣੀ ਹਰਿਆਣਾ ਵਿੱਚ ਸੈਟ ਹੈ। ਇਸ ਦੀ ਦੁਨੀਆ ਅਜਿਹੀ ਹੈ ਜਿਸ ਨੂੰ ਮੈਨੂੰ ਆਪਣੇ ਆਸਪਾਸ ਵੀ ਦੇਖਿਆ ਹੈ। ਮੈਂ ਅਜਿਹੇ ਟੀਚਰਾਂ ਨੂੰ ਜਾਣਦਾ ਹਾਂ। ਇਸ ਦੁਨੀਆ ਤੋਂ ਕਾਫੀ ਜਾਣੂ ਸੀ, ਇਸ ਲਈ ਕਿਰਦਾਰ ਨਿਭਾਉਣ ਵਿੱਚ ਸੌਖ ਹੋਈ।
* ‘ਲੁੱਡੋ’ ਵਿੱਚ ਤੁਸੀਂ ਮਿਮਿਕ੍ਰੀ ਕਰਦੇ ਨਜ਼ਰ ਆ ਰਹੇ ਹੋ, ਇਸ ਤੋਂ ਪਹਿਲਾਂ ਵੀ ਕਦੇ ਮਿਮ੍ਰਿਕੀ ਕੀਤੀ ਹੈ?
- ਬਚਪਨ ਵਿੱਚ ਮੈਂ ਅਲੱਗ-ਅਲੱਗ ਕਲਾਕਾਰਾਂ ਦੀ ਖੂਬ ਮਿਮ੍ਰਿਕੀ ਕਰਦਾ ਸੀ। ਮੈਂ ਸ਼ਾਹਰੁਖ ਖਾਨ, ਮਨੋਜ ਵਾਜਪਾਈ, ਅਮਿਤਾਭ ਬੱਚਨ ਅਤੇ ਮਿਥੁਨ ਚੱਕਰਵਰਤੀ ਦੀ ਠੀਕ-ਠਾਕ ਮਿਮ੍ਰਿਕੀ ਕਰ ਲੈਂਦਾ ਸੀ। ਤਦ ਮੇਰੇ ਅੰਦਰ ਦਾ ਜੋ ਫਿਲਮੀ ਲੜਕਾ ਸੀ, ‘ਲੁੱਡੋ’ ਵਿੱਚ ਮੈਂ ਉਸੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ।
* ਫਿਲਮਾਂ ਦੀ ਚੋਣ ਬਾਰੇ ਤੁਹਾਡਾ ਡ੍ਰਾਈਵਿੰਗ ਫੋਰਸ ਕੀ ਰਿਹਾ ਹੈ?
- ਮੇਰਾ ਡ੍ਰਾਈਵਿੰਗ ਫੋਰਸ ਮੇਰਾ ਕੰਮ ਰਿਹਾ ਹੈ। ਮੈਂ ਜੋ ਕਰਦਾ ਹਾਂ, ਉਸ ਨਾਲ ਮੈਨੂੰ ਬਹੁਤ ਪਿਆਰ ਹੈ ਅਤੇ ਉਹ ਕਰਦੇ ਹੋਏ ਖੁਸ਼ੀ ਮਿਲਦੀ ਹੈ। ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਹਰ ਵਾਰ ਬਤੌਰ ਐਕਟਰ ਮੈਂ ਖੁਦ ਨੂੰ ਅੱਗੇ ਵਧਾ ਸਕਾਂ ਅਤੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਾਂ। ਇਹੀ ਡ੍ਰਾਈਵਿੰਗ ਫੋਰਸ ਮੈਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ।
* ਇੰਡਸਟਰੀ ਵਿੱਚ ਛਲਾਂਗ ਮਾਰਨਾ ਬਹੁਤ ਮੁਸ਼ਕਲ ਹੁੰਦਾ ਹੈ, ਇਹ ਅਹਿਸਾਸ ਤੁਹਾਨੂੰ ਕਦੋਂ ਹੋਇਆ?
- ਮੁਸ਼ਕਲ ਜ਼ਰੂਰ ਹੈ, ਪਰ ਜੇ ਛਲਾਂਗ ਲਾਉਣ ਲਈ ਤਿਆਰ ਹੋ ਅਤੇ ਮਿਹਨਤ ਕਰਨ ਤੋਂ ਨਹੀਂ ਡਰਦੇ, ਤੁਹਾਡੇ ਕੰਮ ਨੂੰ ਪਸੰਦ ਕਰਦੇ ਹਨ ਤਾਂ ਛਲਾਂਗ ਲਗਾਉਣ ਵਿੱਚ ਸਮਾਂ ਜ਼ਰੂਰ ਲੱਗਦਾ ਹੈ, ਪਰ ਅੱਗੇ ਵਧਣਾ ਮੁਮਕਿਨ ਹੋ ਜਾਂਦਾ ਹੈ।
* ਪ੍ਰਿਅੰਕਾ ਚੋਪੜਾ ਨਾਲ ‘ਦ ਵ੍ਹਾਈਟ ਟਾਈਗਰ’ ਕਰ ਰਹੇ ਹੋ। ਉਨ੍ਹਾਂ ਨਾਲ ਪਹਿਲੀ ਮੁਲਾਕਾਤ ਕਿਹੋ ਜਿਹੀ ਰਹੀ?
- ਗਲੋਬਲ ਆਈਕਨ ਹੋਣ ਦੇ ਬਾਵਜੂਦ ਪ੍ਰਿਅੰਕਾ ਬਹੁਤ ਨਿਮਰ ਹਨ। ਉਹ ਜ਼ਮੀਨ ਨਾਲ ਜੁੜੀ ਹੋਈ ਹੈ। ਅਸੀਂ ‘ਦ ਵ੍ਹਾਈਟ ਟਾਈਗਰ’ ਦੇ ਸੈੱਟ 'ਤੇ ਬਹੁਤ ਮਸਤੀ ਕੀਤੀ। ਸਾਰੇ ਕਿਰਦਾਰਾਂ ਦੇ ਲਈ ਇਹ ਇੱਕ ਮੁਸ਼ਕਲ ਫਿਲਮ ਸੀ, ਫਿਰ ਵੀ ਸੈੱਟ 'ਤੇ ਮਾਹੌਲ ਅਜਿਹਾ ਸੀ ਕਿ ਸਾਰੇ ਇੱਕ ਦੂਸਰੇ ਦੇ ਨਾਲ ਸਹਿਜ ਸਨ।

Have something to say? Post your comment