Welcome to Canadian Punjabi Post
Follow us on

19

January 2021
ਅੰਤਰਰਾਸ਼ਟਰੀ

ਜਾਅਲੀ ਫੇਸਬੁੱਕ ਅਕਾਊਂਟ ਨਾਲ ਬਲੈਕਮੇਲ ਕਰਨ ਦੇ ਦੋਸ਼ ਹੇਠ ਫੁੱਟਬਾਲ ਕੋਚ ਗ੍ਰਿਫਤਾਰ

November 25, 2020 07:36 AM

ਗਲਾਸਗੋ, 24 ਨਵੰਬਰ, (ਪੋਸਟ ਬਿਊਰੋ)- ਸੋਸ਼ਲ ਮੀਡੀਆ ਪਲੇਟਫਾਰਮਫੇਸਬੁੱਕ ਦੁਰਵਰਤੋਂਦੇ ਕੇਸ ਅੱਜ ਕੱਲ੍ਹ ਆਮ ਹੀ ਹੋਣ ਲੱਗ ਪਏ ਹਨ। ਬ੍ਰਿਟੇਨ ਵਿੱਚ ਇਸ ਦੀ ਗਲਤ ਵਰਤੋਂ ਦਾ ਇੱਕ ਤਾਜ਼ਾ ਕੇਸ ਪਤਾ ਲੱਗਾ ਹੈ, ਜਿਸ ਦੇ ਨਾਲ ਇੱਕ ਵਿਅਕਤੀ ਨੇ ਜਾਅਲੀ ਅਕਾਊਂਟ ਬਣਾ ਕੇ ਲਗਭੱਗ 5000 ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਹੈ।
ਪਤਾ ਲੱਗਾ ਹੈ ਕਿ ਬ੍ਰਿਟੇਨ ਦੇ ਕਿੰਗਜ਼ ਲਿਨ, ਨਾਰਫੋਕ ਵਿੱਚ ਯੂਥ ਟੀਮ ਦੇ ਫੁੱਟਬਾਲ ਕੋਚ ਡੇਵਿਡ ਵਿਲਸਨ (36) ਨੂੰ ਚਾਰ ਤੋਂ 14 ਸਾਲ ਦੇ ਤੱਕ ਬੱਚਿਆਂ ਨੂੰ ਬਲੈਕਮੇਲ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜੁਰਮ ਕਰਨ ਲਈ ਉਸ ਨੇ ਪਹਿਲਾਂ ਇੱਕ ਕੁੜੀ ਦੇ ਨਕਲੀ ਫੇਸਬੁੱਕ ਅਕਾਊਂਟ ਤੋਂ ਨਾਬਾਲਗ ਨੌਜਵਾਨਾਂ ਨੂੰਇਤਰਾਜ਼ ਯੋਗ ਸਮੱਗਰੀ ਪੋਸਟ ਕੀਤੀ ਅਤੇ ਫਿਰ ਉਨ੍ਹਾਂ ਤੋਂ ਵੀਡੀਓ ਮੰਗ ਕੇ ਬਲੈਕਮੇਲ ਕੀਤਾ ਸੀ। ਡੇਵਿਡ ਵਿਲਸਨ ਨੇ ਇਹ ਜੁਰਮ ਕਰਨ ਲਈ ਇੱਕ ਅਣ-ਅਧਿਕਾਰਿਤ ਫੋਨ ਦੀ ਵਰਤੋਂ ਕੀਤੀ ਸੀ। ਇਪਸਵਿਚ ਕ੍ਰਾਊਨ ਕੋਰਟ ਵਿਚ ਪੇਸ਼ੀ ਦੌਰਾਨਵਿਲਸਨ ਉੱਤੇ 51 ਪੀੜਤ ਬੱਚਿਆਂਨਾਲ ਲਗਭਗ 96 ਵਾਰ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ।
ਬ੍ਰਿਟੇਨ ਦੀ ਨੈਸ਼ਨਲ ਕਰਾਈਮ ਏਜੰਸੀ ਮੁਤਾਬਕ ਇਸ ਦੀ ਅੱਜ ਤੱਕ ਦੀ ਜਾਂਚਦੇ ਦੌਰਾਨ ਇਹ ਘਟੀਆ ਹਰਕਤ ਸਾਬਤਹੁੰਦੀ ਹੈ। ਇਸ ਕੇਸ ਵਿੱਚ 500 ਦੇ ਕਰੀਬ ਮੁੰਡੇ ਉਸ ਨੂੰ ਇਤਰਾਜ਼ਯੋਗ ਸਮੱਗਰੀ ਭੇਜ ਰਹੇ ਹਨ ਅਤੇ ਸੰਸਾਰ ਪੱਧਰ ਉੱਤੇ 5,000 ਤੋਂ ਵੱਧ ਬੱਚਿਆਂ ਦੀ ਸਮੱਗਰੀ ਉਸ ਕੋਲ ਪਹੁੰਚਣ ਦੇ ਸਬੂਤ ਹਨ। ਏਜੰਸੀ ਮੁਤਾਬਕ ਇਸ ਕੇਸਦੇ ਕਾਰਨ ਕਈ ਬੱਚਿਆਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਵਿਲਸਨ ਨੇ ਇਹ ਜੁਰਮ ਮਈ 2016 ਤੇ ਅਪਰੈਲ 2020 ਦੇ ਵਿਚਕਾਰ ਕੀਤੇ ਸਨ। ਜੂਨ ਅਤੇ ਜੁਲਾਈ 2017 ਵਿਚਕਾਰ ਫੇਸਬੁੱਕ ਨੇ 12 ਤੋਂ 15 ਸਾਲ ਤੱਕ ਦੇ ਮੁੰਡਿਆਂ ਦੇ 20 ਅਕਾਊਂਟਸ ਦੀ ਪਛਾਣ ਕੀਤੀ, ਜਿਨ੍ਹਾਂ ਵਿੱਚ ਅਸ਼ਲੀਲ ਤਸਵੀਰਾਂ ਭੇਜੀਆਂ ਗਈਆਂ ਸਨਅਤੇ ਇਹ ਅਕਾਊਂਟ ਇੱਕ 13 ਸਾਲਾ ਕੁੜੀ ਨਾਲ ਸਬੰਧਤਸਨ। ਦੋਸ਼ੀ ਵਿਲਸਨ ਨੂੰ ਸ਼ੁਰੂ ਵਿੱਚ ਅਗਸਤ 2017 ਵਿਚ ਗ੍ਰਿਫ਼ਤਾਰ ਕੀਤਾ ਗਿਆ, ਪਰ ਉਹ ਜ਼ਮਾਨਤ ਉੱਤੇਛੁੱਟ ਗਿਆ ਸੀ। ਐਨ ਸੀ ਏ ਨੇ ਉਸ ਦੇ ਖ਼ਿਲਾਫ਼ ਪ੍ਰਮੁੱਖ ਸਬੂਤ, ਜਿਨ੍ਹਾਂ ਵਿੱਚ ਅਪਰਾਧ ਕਰਨ ਲਈ ਵਰਤੇ ਜਾਂਦੇ ਆਈ ਪੀ ਐਡਰੈਸ ਅਤੇ ਸੋਸ਼ਲ ਮੀਡੀਆ ਦਾ ਜਾਅਲੀ ਆਨਲਾਈਨ ਸਿਸਟਮ (ਜੋ ਉਸ ਦੇ ਘਰ ਵਿੱਚ ਹੀ ਸੀ) ਹੋਣ ਦਾ ਖੁਲਾਸਾ ਕੀਤਾ ਹੈ। ਇਸ ਕੇਸ ਦੀ ਸੁਣਵਾਈ ਨੂੰ 12 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਸਿੱਖ ਟੈਂਪਲ ਕਨੋਗਾ ਪਾਰਕ, ਕੈਲੀਫੋਰਨੀਆਂ ਵਿਚ ਕਿਸਾਨੀ ਸੰਘਰਸ਼ ਦੇ ਸ਼ਹੀਦਾ ਨੂੰ ਦਿੱਤੀ ਸ਼ਰਧਾਂਜਲੀ
ਸਮੀਰਾ ਫਾਜ਼ਿਲੀ ਡਿਪਟੀ ਡਾਇਰੈਕਟਰ ਨੈਸ਼ਨਲ ਇਕਨਾਮਿਕ ਕੌਂਸਲ ਨਿਯੁਕਤ
ਰਿਸ਼ਵਤ ਦੇਣ ਦੇ ਦੋਸ਼ ਹੇਠ ਸੈਮਸੰਗ ਕੰਪਨੀ ਦੇ ਵਾਈਸ ਚੇਅਰਮੈਨ ਨੂੰ ਕੈਦ ਦੀ ਸਜ਼ਾ
ਚੀਨ ਵਿੱਚ 10 ਕਰੋੜ ਲੋਕਾਂ ਨੂੰ ਜ਼ਹਿਰੀਲਾ ਪਾਣੀ ਸਪਲਾਈ ਹੋ ਗਿਆ
ਪਾਕਿਸਤਾਨ ਨੇ ਕੋਰੋਨਾ ਦੇ ਭਾਰਤੀ ਟੀਕੇ ਨੂੰ ਪ੍ਰਵਾਨਗੀ ਦਿੱਤੀ
ਬਾਈਡੇਨ ਦੇ ਪ੍ਰਸ਼ਾਸਨ ਵਿੱਚ 20 ਭਾਰਤੀ-ਅਮਰੀਕੀ ਹੋਣਗੇ
ਪਾਕਿ ਵਿੱਚ ਸਿੱਖ ਟੀ ਵੀ ਐਂਕਰ ਨੂੰ ਧਮਕੀਆਂ ਦਾ ਸ਼੍ਰੋਮਣੀ ਕਮੇਟੀ ਨੇ ਨੋਟਿਸ ਲਿਆ
ਆਪਣੀ ਸੈਨੇਟ ਵਾਲੀ ਸੀਟ ਤੋਂ ਅੱਜ ਅਸਤੀਫਾ ਦੇਵੇਗੀ ਕਮਲਾ ਹੈਰਿਸ
ਚੀਨ ਵਿੱਚ ਹੁਣ ਆਈਸਕ੍ਰੀਮ ਉੱਤੇ ਮਿਲਿਆ ਕਰੋਨਾਵਾਇਰਸ
ਕਰੀਬ 1.8 ਕਰੋੜ ਆਬਾਦੀ ਨਾਲ ਭਾਰਤੀ ਲੋਕ ਸੰਸਾਰ ਦਾ ਸਭ ਤੋਂ ਵੱਡਾ ਪ੍ਰਵਾਸੀ ਗਰੁੱਪ