Welcome to Canadian Punjabi Post
Follow us on

19

January 2021
ਕੈਨੇਡਾ

30 ਨਵੰਬਰ ਨੂੰ ਆਰਥਿਕ ਤੇ ਵਿੱਤੀ ਅਪਡੇਟ ਮੁਹੱਈਆ ਕਰਾਵੇਗੀ ਫੈਡਰਲ ਸਰਕਾਰ

November 24, 2020 05:33 AM

ਓਟਵਾ, 23 ਨਵੰਬਰ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ 30 ਨਵੰਬਰ ਨੂੰ ਅਰਥਚਾਰੇ ਦੀ ਸਥਿਤੀ ਨਾਲ ਸਬੰਧਤ ਬਿਆਨ ਜਾਰੀ ਕੀਤਾ ਜਾਵੇਗਾ| ਕੋਵਿਡ-19 ਮਹਾਂਮਾਰੀ ਦੌਰਾਨ ਫੈਡਰਲ ਸਰਕਾਰ ਦੀ ਕੀ ਸਥਿਤੀ ਹੈ ਇਸ ਦੀ ਸੋਧੀ ਹੋਈ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ|
ਸੋਮਵਾਰ ਨੁੰ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਐਲਾਨ ਕੀਤਾ ਕਿ ਅਗਲੇ ਸੋਮਵਾਰ ਪਾਰਲੀਆਮੈਂਟੇਰੀਅਨਜ਼ ਤੇ ਕੈਨੇਡੀਅਨਾਂ ਨੂੰ ਕੈਨੇਡਾ ਦੇ ਖਰਚਿਆਂ ਤੇ ਘਾਟੇ ਬਾਰੇ ਸਾਰੀ ਤਸਵੀਰ ਤੋਂ ਜਾਣੂ ਕਰਵਾਇਆ ਜਾਵੇਗਾ| ਹਾਊਸ ਆਫ ਕਾਮਨਜ਼ ਵਿੱਚ ਗੱਲ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਅਸੀਂ ਇਸ ਮਹਾਂਮਾਰੀ ਵਿੱਚ ਮਜ਼ਬੂਤ ਵਿੱਤੀ ਸਥਿਤੀ ਨਾਲ ਦਾਖਲ ਹੋਏ ਸਾਂ ਤੇ ਇਸੇ ਕਾਰਨ ਹੀ ਮਹਾਂਮਾਰੀ ਦੌਰਾਨ ਅਸੀਂ ਕੈਨੇਡੀਅਨਾਂ ਨੂੰ ਵਿੱਤੋਂ ਬਾਹਰ ਹੋ ਕੇ ਮਦਦ ਕਰਨ ਵਿੱਚ ਸਮਰੱਥ ਹੋ ਸਕੇ| ਉਨ੍ਹਾਂ ਆਖਿਆ ਕਿ ਸਾਡੀ ਯੋਜਨਾ ਇਸ ਮਹਾਂਮਾਰੀ ਵਿੱਚ ਅਜੇ ਕੈਨੇਡੀਅਨਾਂ ਦੀ ਹੋਰ ਮਦਦ ਕਰਨ ਦੀ ਹੈ ਤੇ ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਕੋਵਿਡ-19 ਤੋਂ ਬਾਅਦ ਅਰਥਚਾਰਾ ਤੇਜ਼ੀ ਨਾਲ ਵਧੇ ਫੁੱਲੇ ਤੇ ਪੱਕੇ ਪੈਰੀਂ ਅੱਗੇ ਵਧੇ|
ਸਰਕਾਰ ਵੱਲੋਂ ਪਹਿਲਾਂ ਇਹ ਬਿਆਨ ਸਤੰਬਰ ਵਿੱਚ ਰਾਜ ਭਾਸ਼ਣ ਦੇ ਨਾਲ ਦੇਣ ਦਾ ਵਾਅਦਾ ਕੀਤਾ ਗਿਆ ਸੀ| ਇਸ ਬਿਆਨ ਵਿੱਚ ਕੋਵਿਡ-19 ਦੌਰਾਨ ਕੈਨੇਡੀਅਨਾਂ ਦੀ ਕੀਤੀ ਗਈ ਮਦਦ ਦਾ ਲੇਖਾ ਜੋਖਾ ਹੋਵੇਗਾ| ਇਸ ਖਰਚੇ ਨੂੰ ਜੰਗ ਦੌਰਾਨ ਹੋਣ ਵਾਲੇ ਖਰਚੇ ਦੇ ਬਰਾਬਰ ਦੱਸਿਆ ਜਾ ਰਿਹਾ ਹੈ| ਦੇਸ਼ ਵਿੱਚ ਸੈਕਿੰਡ ਵੇਵ ਆ ਜਾਣ ਤੇ ਦੁਬਾਰਾ ਤੋਂ ਲੱਗ ਰਹੇ ਲਾਕਡਾਊਨ ਕਾਰਨ ਇਸ ਖਰਚੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ| ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਇਸ ਬਿਆਨ ਨੂੰ ਕਿੰਨੀ ਤਫਸੀਲ ਨਾਲ ਤਿਆਰ ਕੀਤਾ ਗਿਆ ਹੈ ਪਰ ਇਹ ਪੂਰਾ ਬਜਟ ਨਹੀਂ ਹੋਵੇਗਾ|

Have something to say? Post your comment
ਹੋਰ ਕੈਨੇਡਾ ਖ਼ਬਰਾਂ
ਬੋਇੰਗ ਮੈਕਸ 737 ਨੂੰ ਕੈਨੇਡਾ ਵਿੱਚ ਸਰਵਿਸ ਲਈ ਮਿਲੀ ਮਨਜੂ਼ਰੀ
ਓਟੂਲ ਨੇ ਓਨਟਾਰੀਓ ਤੋਂ ਐਮਪੀ ਸਲੋਨ ਨੂੰ ਟੋਰੀ ਕਾਕਸ ਤੋਂ ਕੀਤਾ ਬਾਹਰ
ਖਾਲਸਾ ਏਡ ਨੂੰ ਨੋਬਲ ਪੀਸ ਪ੍ਰਾਈਜ਼ ਦੇਣ ਦੀ ਟਿੰਮ ਉੱਪਲ ਨੇ ਕੀਤੀ ਸਿਫਾਰਿਸ਼
ਕੰਜ਼ਰਵੇਟਿਵ ਪਾਰਟੀ ਵਿੱਚ ਸੱਜੇ ਪੱਖੀ ਸੋਚ ਰੱਖਣ ਵਾਲਿਆਂ ਲਈ ਕੋਈ ਥਾਂ ਨਹੀਂ : ਓਟੂਲ
ਕੋਵਿਡ-19 ਟੀਕਾਕਰਣ ਦੇ ਦੂਜੇ ਗੇੜ ਵਿੱਚ ਹਰ ਹਫਤੇ ਡਲਿਵਰ ਕੀਤੀ ਜਾਵੇਗੀ 1 ਮਿਲੀਅਨ ਤੋਂ ਵੀ ਵੱਧ ਡੋਜ਼ : ਫੋਰਟਿਨ
ਐਡਮਿਰਲ ਮੈਕਡੌਨਲਡ ਨੇ ਕੈਨੇਡਾ ਦੇ ਨਵੇਂ ਚੀਫ ਆਫ ਦ ਡਿਫੈਂਸ ਸਟਾਫ ਵਜੋਂ ਚੁੱਕੀ ਸੰਹੁ
ਕੁੱਝ ਹੋਰ ਸਾਲਾਂ ਲਈ ਦੇਸ਼ ਤੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹਨ ਟਰੂਡੋ
ਹੁਆਵੇ ਦੀ ਸੀਐਫਓ ਦੇ ਪਰਿਵਾਰ ਨੂੰ ਕੈਨੇਡਾ ਆਉਣ ਲਈ ਫੈਡਰਲ ਸਰਕਾਰ ਵੱਲੋਂ ਦਿੱਤੀ ਗਈ ਵਿਸ਼ੇਸ਼ ਛੋਟ
ਏਅਰ ਕੈਨੇਡਾ 1700 ਨੌਕਰੀਆਂ ਵਿੱਚ ਕਰੇਗਾ ਕਟੌਤੀ
ਟਰੂਡੋ ਨੇ ਕੈਬਨਿਟ ਵਿੱਚ ਕੀਤਾ ਫੇਰਬਦਲ