Welcome to Canadian Punjabi Post
Follow us on

24

January 2021
ਪੰਜਾਬ

26 ਨਵੰਬਰ ਨੂੰ ਹਰ ਪੰਜਾਬੀ ਸ਼ਾਂਤਮਈ ਰਹਿ ਕੇ ਸੜਕਾਂ ਤੇ ਨਿਕਲੇ : ਰਾਜੇਵਾਲ

November 23, 2020 04:21 PM

* ਹੁਣ ਮੋਦੀ ਸਰਕਾਰ ਲੋਕਾਂ ਦੇ ਹੜ੍ਹ ਨੂੰ ਰੋਕ ਨਹੀਂ ਸਕੇਗੀ 


ਚੰਡੀਗੜ੍ਹ, 23 ਨਵੰਬਰ (ਪੋਸਟ ਬਿਊਰੋ): ਕਿਸਾਨ ਅੰਦੋਲਨ ਦੇ 26/ 27 ਨਵੰਬਰ ਦੇ ਦਿੱਲੀ ਚੱਲੋ ਪ੍ਰੋਗਰਾਮ ਲਈ ਸਾਰੇ ਪੰਜਾਬ ਵਿੱਚੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਕਿਸਾਨਾਂ ਵਿੱਚ ਅਥਾਹ ਜੋਸ਼ ਹੈ ਅਤੇ ਉਹ ਹਰ ਪਿੰਡ ਵਿੱਚ ਲਗਾਤਾਰ ਚੱਲਣ ਵਾਲੇ ਇਸ ਧਰਨੇ ਲਈ ਰਾਸ਼ਨ, ਲੱਕੜਾਂ ਅਤੇ ਲੰਗਰ ਦਾ ਹੋਰ ਸਮਾਨ ਅਤੇ ਰਾਤਾਂ ਠਹਿਰਨ ਲਈ ਤੰਬੂਆਂ ਆਦਿ ਦੇ ਪ੍ਰਬੰਧ ਵਿੱਚ ਰੁਝੇ ਹੋਏ ਹਨ। ਇਹ ਗੱਲ ਅੱਜ ਇੱਥੋਂ ਜਾਰੀ ਕੀਤੇ ਇੱਕ ਪ੍ਰੈੱਸ ਬਿਆਨ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਹੀ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਚੱਲੋ ਅੰਦੋਲਨ ਦੁਨੀਆਂ ਵਿੱਚ ਨਵਾਂ ਇਤਿਹਾਸ ਰਚੇਗਾ।
ਰਾਜੇਵਾਲ ਨੇ ਮੋਦੀ ਸਰਕਾਰ ਦੇ ਅੜੀਅਲ ਅਤੇ ਕਿਸਾਨ ਵਿਰੋਧੀ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਇੱਕ ਇੱਕ ਕਰਕੇ ਦੇਸ਼ ਦੇ ਹਰ ਅਦਾਰੇ ਨੂੰ ਅਮੀਰ ਘਰਣਿਆਂ ਨੂੰ ਵੇਚੀ ਜਾ ਰਹੀ ਹੈ। ਕੁਝ ਵਪਾਰਕ ਘਰਾਣੇ ਮੋਦੀ ਸਰਕਾਰ ਦੀ ਮਿਲੀ ਭੁਗਤ ਨਾਲ ਬੈਂਕਾਂ ਦਾ ਲੱਖਾਂ ਕਰੋੜ ਲੁੱਟ ਕੇ ਰਫੂ ਚੱਕਰ ਹੋ ਗਏ ਹਨ। ਸਾਰੀ ਸਥਿਤੀ ਨੂੰ ਘੋਖਣ ਤੋਂ ਹਰ ਸੂਝਵਾਨ ਸ਼ਹਿਰੀ ਨੂੰ ਇਹ ਚਿੰਤਾ ਹੋ ਰਹੀ ਹੈ ਕਿ ਕਿਤੇ ਮੋਦੀ ਜੀ ਅਤੇ ਉਨ੍ਹਾਂ ਦਾ ਟੋਲਾ ਦੇਸ਼ ਨੂੰ ਕੁਝ ਕਾਰਪੋਰੇਟ ਘਰਾਣਿਆਂ ਦਾ ਗੁਲਾਮ ਨਾ ਬਣਾ ਦੇਵੇ। ਦੇਸ਼ ਵਿੱਚੋਂ ਲੋਕਰਾਜੀ ਸਿਸਟਮ ਖਤਮ ਕੀਤਾ ਜਾ ਰਿਹਾ ਹੈ। ਹਕੂਮਤ ਤਾਨਾਸ਼ਾਹ ਹੋ ਗਈ ਹੈ। ਡਿਫੈਂਸ, ਤੇਲ ਖੇਤਰ, ਕੋਲਾ ਖੇਤਰ, ਰੇਲਵੇ, ਹਵਾਈ ਅੱਡੇ, ਸੰਚਾਰ ਸਾਧਨ ਆਦਿ ਸਭ ਕੁਝ ਅੰਬਾਨੀਆਂ, ਅਡਾਨੀਆਂ ਨੂੰ ਵੇਚ ਦਿੱਤਾ ਗਿਆ ਹੈ। ਦੇਸ਼ ਦੇ ਵਧੀਆ ਚੱਲਣ ਵਾਲੇ ਅਦਾਰੇ ਸਰਕਾਰ ਲੁੱਟ ਕਾਰਨ ਘਾਟੇ ਵਿੱਚ ਜਾ ਰਹੇ ਹਨ। ਰਾਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਹੁਣ ਅਜਿਹੇ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਬਿਜਲੀ ਖੇਤਰ ਅਤੇ ਆਈ. ਟੀ. ਸਭ ਕੁਝ ਕਾਰਪੋਰੇਟ ਘਰਾਣਿਆਂ ਨੂੰ ਵੇਚਿਆ ਜਾ ਰਿਹਾ ਹੈ।
ਰਾਜੇਵਾਲ ਨੇ ਕਿਹਾ ਕਿ ਦੇਸ਼ ਦਾ ਸਭ ਤੋਂ ਵੱਡਾ ਖੇਤੀ ਖੇਤਰ ਵੀ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਯੋਜਨਾ ਨੇਪਰੇ ਚਾੜਨ ਲਈ ਤਿੰਨ ਕਾਲੇ ਕਾਨੂੰਨ ਧੱਕੇਸ਼ਾਹੀ ਨਾਲ ਪਾਰਲੀਮੈਂਟ ਵਿੱਚੋਂ ਪਾਸ ਕਰਵਾ ਲਏ ਗਏ ਹਨ। ਇਨ੍ਹਾਂ ਦੇ ਵਿਰੋਧ ਵਿੱਚ ਪਿਛਲੇ ਛੇ ਮਹੀਨੇ ਤੋਂ ਲਾਜਵਾਬ ਸ਼ਾਂਤਮਈ ਅੰਦੋਲਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ 26 ਨਵੰਬਰ ਨੂੰ ਪੰਜਾਬ, ਹਰਿਆਣਾ, ਯੂ. ਪੀ., ਰਾਜਸਥਾਨ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਕਿਸਾਨ ਦਿੱਲੀ ਆਪਣੀ ਗੱਲ ਕਹਿਣ ਲਈ ਲੱਖਾਂ ਦੀ ਗਿਣਤੀ ਵਿੱਚ ਕੂਚ ਕਰਨਗੇ, ਕਿਉਂਕਿ ਸਾਰੇ ਦੇਸ਼ ਵਿੱਚ ਰੇਲਾਂ ਬਹੁਤ ਘੱਟ ਚਲਾਈਆਂ ਜਾ ਰਹੀਆਂ ਹਨ, ਇਸ ਲਈ ਹਰ ਰਾਜ ਦੇ ਕਿਸਾਨਾਂ ਨੇ ਆਪੋ ਆਪਣੇ ਰਾਜ ਵਿੱਚ 26/27 ਨਵੰਬਰ ਨੂੰ ਰੋਸ ਦੇ ਪ੍ਰੋਗਰਾਮ ਉਲੀਕ ਲਏ ਹਨ।
ਰਾਜੇਵਾਲ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਆਓ ਆਪਣੇ ਅਤੇ ਦੇਸ਼ ਦੇ ਭਵਿੱਖ ਨੂੰ ਬਚਾਉਣ ਲਈ 26 ਨਵੰਬਰ ਨੂੰ ਹਰ ਪੰਜਾਬੀ ਸੜਕਾਂ ਉਤੇ ਆ ਜਾਵੇ। ਉਨ੍ਹਾਂ ਕਿਹਾ ਕਿ ਅਗਲੇ ਪ੍ਰੋਗਰਾਮ ਵਿੱਚ ਪੰਜਾਬ ਦੇ ਹਰ ਵਿਧਾਇਕ ਅਤੇ ਐਮ. ਪੀ. ਨੂੰ ਕਿਹਾ ਜਾਵੇਗਾ ਕਿ ਉਹ ਵੀ ਵੱਡੇ ਜਥੇ ਲੈ ਕੇ ਦਿੱਲੀ ਵੱਲ ਕੂਚ ਕਰਨ। ਮੋਦੀ ਸਰਕਾਰ ਲੋਕਾਂ ਦੇ ਇਸ ਹੜ੍ਹ ਨੂੰ ਰੋਕ ਨਹੀਂ ਸਕੇਗੀ।

 

Have something to say? Post your comment
ਹੋਰ ਪੰਜਾਬ ਖ਼ਬਰਾਂ
ਅਮਰਿੰਦਰ ਸਿੰਘ ਦਾ ਐਲਾਨ ਸੰਘਰਸ਼ ਵਿੱਚ ਮਾਰੇ ਗਏ ਹਰ ਕਿਸਾਨ ਦੇ ਵਾਰਸਾਂ ਨੂੰ ਪੰਜ ਲੱਖ ਰੁਪਏ ਤੇ ਨੌਕਰੀ ਮਿਲੇਗੀ
ਰਜ਼ੀਆ ਸੁਲਤਾਨਾ ਵੱਲੋਂ ਜਲ ਸਪਲਾਈ ਦੇ ਸਾਰੇ ਪ੍ਰੋਜੈਕਟ ਸਮਾਂਬੱਧ ਪੂਰੇ ਕਰਨ ਦੇ ਨਿਰਦੇਸ਼
ਮੁੱਖ ਮੰਤਰੀ ਵੱਲੋਂ ਪੀ.ਆਈ.ਡੀ.ਬੀ. ਨੂੰ ਸਾਰੇ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼; ਮੁੱਖ ਸਕੱਤਰ ਨੂੰ ਅੰਮ੍ਰਿਤਸਰ ਪ੍ਰੋਟੋਕੋਲ ਅਫਸਰ ਲਈ ਤਜਵੀਜ਼ ’ਤੇ ਕੰਮ ਕਰਨ ਲਈ ਆਖਿਆ
ਗਣਤੰਤਰ ਦਿਵਸ ਮੌਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਰੂਪਮਾਨ ਕਰੇਗੀ ਪੰਜਾਬ ਦੀ ਝਾਕੀ
ਸੁਪਰੀਮ ਕੋਰਟ ਦੇ ਫੈਸਲੇ ਦੀ ਪਾਲਣਾ ਨਾ ਕਰਨ ਉੱਤੇ ਹਾਈ ਕੋਰਟ ਨੂੰ ਨਾਰਾਜ਼ਗੀ
ਡੇਰਾਬੱਸੀ ਵਿੱਚ ਮੁਰਗੀਆਂ ਵਿੱਚ ਬਰਡ ਫਲੂ ਫੈਲਣ ਦੀ ਪੁਸ਼ਟੀ
ਕਿਸਾਨੀ ਸੰਘਰਸ਼ ਦਾ ਮੁੱਦਾ ਗੁਜਰਾਤ ਦੇ ਉਪ ਮੁੱਖ ਮੰਤਰੀ ਸਮੇਤ 4 ਭਾਜਪਾ ਆਗੂਆਂ ਨੂੰ ਕਾਨੂੰਨੀ ਨੋਟਿਸ ਨਿਕਲਿਆ
'ਆਪ' ਨੇ ਜਸਟਿਸ ਜੋਰਾ ਸਿੰਘ (ਰਿਟਾ.) ਸੂਬਾ ਲੀਗਲ ਸੈੱਲ ਦੇ ਪ੍ਰਧਾਨ ਅਤੇ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ 35 ਸਥਾਨਾਂ 'ਤੇ 320 ਉਮੀਦਵਾਰਾਂ ਦਾ ਐਲਾਨ
ਯੂਥ ਅਕਾਲੀ ਦਲ ਨੇ ਪੰਜਾਬ ਭਰ ’ਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਪੁਤਲੇ ਫੂਕੇ