Welcome to Canadian Punjabi Post
Follow us on

24

January 2021
ਪੰਜਾਬ

ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦਾ ਜ਼ਿੰਮਾ ਲੈਣ ਵਾਲਾ ਫੇਸਬੁੱਕ ਅਕਾਊਂਟ ਵਿਦੇਸ਼ ਤੋਂ ਚੱਲਦੈ

November 23, 2020 02:48 PM

ਬਠਿੰਡਾ, 22 ਨਵੰਬਰ, (ਪੋਸਟ ਬਿਊਰੋ)- ਪੰਜ ਸਾਲ ਪਹਿਲਾਂ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਕਾਂਡ ਦੇ ਦੋਸ਼ਾਂ ਵਿੱਚ ਫਸੇ ਭਗਤਾ ਭਾਈਕਾ ਦੇ ਡੇਰਾ ਪ੍ਰੇਮੀ ਜਤਿੰਦਰਬੀਰ ਅਰੋੜਾ ਉਰਫ਼ ਜਿੰਮੀ ਦੇ ਪਿਤਾ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਇੱਕ ਗੈਂਗਸਟਰ ਵੱਲੋਂ ਲੈਣ ਲਈ ਜਿਸ ਫੇਸਬੁੱਕ ਅਕਾਊਂਟ ਦੀ ਵਰਤੋਂ ਕੀਤੀ ਗਈ ਹੈ, ਉਹਅਕਾਊਂਟ ਵਿਦੇਸ਼ ਵਿੱਚੋਂ ਚਲਾਇਆ ਜਾਂਦਾ ਪਤਾ ਲੱਗਣ ਉੱਤੇ ਪੁਲਸ ਦੀ ਸਰਗਰਮੀ ਵਧ ਗਈ ਹੈ।
ਪਤਾ ਲੱਗਾ ਹੈ ਕਿ ਡੇਰਾ ਪ੍ਰੇਮੀ ਦੇ ਕਤਲ ਦੀ ਜਿ਼ਮੇਵਾਰੀ ਲੈਣ ਵਾਲੇ ਫੇਸਬੁਕ ਅਕਾਊਂਟ ਬਾਰੇ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਨੇ ਜਦੋਂ ਉਸ ਅਕਾਉਂਟ ਦੀ ਪੂਰੀ ਜਾਣਕਾਰੀ ਲੱਭੀ ਤਾਂ ਇਹ ਫੇਸਬੁੱਕ ਅਕਾਊਂਟ ਮਨੀਲਾ ਤੋਂ ਅਪਡੇਟ ਹੋ ਰਿਹਾ ਸੀ। ਇਸ ਨਾਲ ਕੇਸ ਵਿੱਚ ਨਵਾਂ ਮੋੜ ਆਉਣ ਦੀ ਗੁੰਜਾਇਸ਼ ਪੈਦਾ ਹੋ ਗਈ ਹੈ।
ਵਰਨਣ ਯੋਗ ਹੈ ਕਿ ਬਠਿੰਡਾ ਜਿ਼ਲਾ ਪੁਲਿਸ ਇਸ ਕੇਸ ਵਿੱਚ ਜਿ਼ਮੇਵਾਰੀ ਲੈਣ ਵਾਲੇ ਗੈਂਗਸਟਰ ਸੁੱਖਾ ਗਿੱਲ ਲੰਮੇ ਪਿੰਡ ਦੀ ਭਾਲ ਵਿੱਚ ਲੱਗੀ ਹੋਈ ਹੈ ਅਤੇ ਉਸ ਦੀਆਂ ਕੁਝ ਟੀਮਾਂ ਨੇ ਅੱਜ ਗੈਂਗਸਟਰ ਸੁੱਖਾ ਗਿੱਲ ਦੇ ਪਿੰਡ ਲੰਮੇ ਜੱਟਪੁਰੇ ਛਾਪਾ ਵੀ ਮਾਰਿਆ ਸੀ। ਪੁਲਿਸ ਨੇ ਅੱਧੀ ਦਰਜਨ ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਇਸ ਕਤਲ ਦੀ ਪੁੱਛਗਿੱਛ ਕੀਤੀ ਹੈ ਅਤੇ ਇਹ ਗੱਲ ਵੀ ਚੱਲਦੀ ਹੈ ਕਿ ਇਹ ਕਤਲ ਫਿਰੌਤੀ ਦੇ ਕੇ ਕਰਵਾਇਆ ਨਾ ਗਿਆ ਹੋਵੇ।
ਇਸ ਦੌਰਾਨ ਖਬਰ ਮਿਲੀ ਹੈ ਕਿ ਇਸ ਕਤਲ ਕੇਸ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਸੁੱਖਾ ਗਿੱਲ ਵਾਸੀ ਲੰਮੇ ਜੱਟਪੁਰਾ ਤਹਿਸੀਲ ਜਗਰਾਉਂ ਨੇ ਤੇਈ ਨਵੰਬਰ ਨੂੰ ਵਿਦੇਸ਼ ਜਾਣਾ ਸੀ, ਪਰ ਓਦੋਂ ਪਹਿਲਾਂ ਉਸ ਦੇ ਵਿਰੋਧੀਆਂ ਨੇ ਬੁਰੀ ਤਰ੍ਹਾਂ ਕੀਤੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੀ ਸੀ। ਇਸ ਪਿੱਛੋਂਸੁਖਪ੍ਰੀਤ ਸਿੰਘ ਸੁੱਖਾ ਗਿੱਲਨੇ ਆਪਣੀ ਫੇਸਬੁੱਕ ਆਈਡੀ ਉੱਤੇ ਪਾਈ ਵੀਡੀਓ ਵਿੱਚ ਇੱਕ ਨੌਜਵਾਨ ਨੂੰ ਮਾਰਨ ਦੀ ਧਮਕੀ ਦਿੱਤੀ ਅਤੇ ਵੀਡੀਓ ਵਿੱਚ ਕਿਹਾ ਕਿ ਆਪਣੇ ਪਿਤਾ ਦੇ ਕਹੇ ਉਸ ਨੇ ਵਿਦੇਸ਼ ਚਲੇ ਜਾਣਾ ਸੀ, ਪਰ ਵਿਰੋਧੀਆਂ ਨੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ ਹੈ, ਜਿਸ ਕਾਰਨ ਉਸ ਨੇ ਵਿਦੇਸ਼ ਜਾਣਾ ਛੱਡ ਦਿੱਤਾ ਹੈ।
ਡੇਰਾ ਸੱਚਾ ਸੌਦਾ ਦੇ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਾ ਗੈਂਗਸਟਰ ਸੁੱਖਾ ਗਿੱਲ ਜਗਰਾਉਂ ਤਹਿਸੀਲ ਦੇ ਲੰਮੇ ਪਿੰਡ ਦੇ ਸਾਧਾਰਨ ਕਿਸਾਨ ਪਰਿਵਾਰ ਵਾਲੇ ਸਾਬਕਾ ਫੌਜੀ ਭੁਪਿੰਦਰ ਸਿੰਘ ਦਾ ਪੁੱਤਰ ਹੈ। ਆਪਣੇ ਪਿੰਡ ਅਤੇ ਨੇੜਲੇ ਖੇਤਰ ਦੇ ਕੁਝ ਨੌਜਵਾਨਾਂ ਨਾਲ ਝਗੜੇਤੋਂ ਬਾਅਦ ਉਹ ਜੇਲ੍ਹ ਗਿਆ ਤਾਂ ਉਸਦੀ ਮੁਲਾਕਾਤ ਓਥੇ ਕੁਝ ਗਰਮ-ਖਿਆਲੀਆਂ ਨਾਲ ਹੋਈ ਸੀ, ਜਿਸ ਤੋਂ ਬਾਅਦ ਉਹ ਪੂਰੇ ਸਿੱਖੀ ਬਾਣੇ ਵਿੱਚ ਆ ਗਿਆ। ਉਸ ਨੇ 23 ਨਵੰਬਰ ਨੂੰ ਵਿਦੇਸ਼ ਚਲੇ ਜਾਣਾ ਸੀ, ਪਰ ਇਸ ਤੋਂ ਪਹਿਲਾਂ ਉਸ ਦੇ ਵਿਰੋਧੀਆਂ ਨੇ ਉਸ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ, ਜਿਸ ਪਿੱਛੋਂਉਸ ਨੇ ਵਿਦੇਸ਼ ਜਾਣਾ ਭੁਲਾ ਕੇ ਆਪਣੇ ਵਿਰੋਧੀ ਵਿਅਕਤੀ ਦੇ ਘਰ ਉੱਤੇ ਫਾਇਰਿੰਗ ਕੀਤੀ। ਉਸ ਨੇ ਵਾਇਰਲ ਕੀਤੀ ਆਪਣੀ ਵੀਡੀਓ ਵਿੱਚ ਇਕ ਵਿਅਕਤੀ ਦਾ ਨਾਮ ਲੈ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਇਸ ਤੋਂ ਕੁਝ ਸਮਾਂ ਪਹਿਲਾਂ ਮੋਗਾ ਵਿੱਚ ਇਕ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ ਵੀ ਸੁੱਖਾ ਗਿੱਲ ਨੇ ਲਈ ਸੀ ਤੇ ਇਸ ਪਿੱਛੋਂ ਉਸ ਨੇ ਭਗਤਾ ਭਾਈਕਾ ਵਿੱਚ ਡੇਰਾ ਪ੍ਰੇਮੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਜਤਿੰਦਰਵੀਰ ਅਰੋੜਾ ਉਰਫ਼ ਜਿੰਮੀ ਦੇ ਪਿਤਾ ਦੀ ਹੱਤਿਆ ਦੀ ਜ਼ਿੰਮੇਵਾਰੀ ਵੀ ਲੈ ਲਈ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅਮਰਿੰਦਰ ਸਿੰਘ ਦਾ ਐਲਾਨ ਸੰਘਰਸ਼ ਵਿੱਚ ਮਾਰੇ ਗਏ ਹਰ ਕਿਸਾਨ ਦੇ ਵਾਰਸਾਂ ਨੂੰ ਪੰਜ ਲੱਖ ਰੁਪਏ ਤੇ ਨੌਕਰੀ ਮਿਲੇਗੀ
ਰਜ਼ੀਆ ਸੁਲਤਾਨਾ ਵੱਲੋਂ ਜਲ ਸਪਲਾਈ ਦੇ ਸਾਰੇ ਪ੍ਰੋਜੈਕਟ ਸਮਾਂਬੱਧ ਪੂਰੇ ਕਰਨ ਦੇ ਨਿਰਦੇਸ਼
ਮੁੱਖ ਮੰਤਰੀ ਵੱਲੋਂ ਪੀ.ਆਈ.ਡੀ.ਬੀ. ਨੂੰ ਸਾਰੇ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼; ਮੁੱਖ ਸਕੱਤਰ ਨੂੰ ਅੰਮ੍ਰਿਤਸਰ ਪ੍ਰੋਟੋਕੋਲ ਅਫਸਰ ਲਈ ਤਜਵੀਜ਼ ’ਤੇ ਕੰਮ ਕਰਨ ਲਈ ਆਖਿਆ
ਗਣਤੰਤਰ ਦਿਵਸ ਮੌਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਰੂਪਮਾਨ ਕਰੇਗੀ ਪੰਜਾਬ ਦੀ ਝਾਕੀ
ਸੁਪਰੀਮ ਕੋਰਟ ਦੇ ਫੈਸਲੇ ਦੀ ਪਾਲਣਾ ਨਾ ਕਰਨ ਉੱਤੇ ਹਾਈ ਕੋਰਟ ਨੂੰ ਨਾਰਾਜ਼ਗੀ
ਡੇਰਾਬੱਸੀ ਵਿੱਚ ਮੁਰਗੀਆਂ ਵਿੱਚ ਬਰਡ ਫਲੂ ਫੈਲਣ ਦੀ ਪੁਸ਼ਟੀ
ਕਿਸਾਨੀ ਸੰਘਰਸ਼ ਦਾ ਮੁੱਦਾ ਗੁਜਰਾਤ ਦੇ ਉਪ ਮੁੱਖ ਮੰਤਰੀ ਸਮੇਤ 4 ਭਾਜਪਾ ਆਗੂਆਂ ਨੂੰ ਕਾਨੂੰਨੀ ਨੋਟਿਸ ਨਿਕਲਿਆ
'ਆਪ' ਨੇ ਜਸਟਿਸ ਜੋਰਾ ਸਿੰਘ (ਰਿਟਾ.) ਸੂਬਾ ਲੀਗਲ ਸੈੱਲ ਦੇ ਪ੍ਰਧਾਨ ਅਤੇ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ 35 ਸਥਾਨਾਂ 'ਤੇ 320 ਉਮੀਦਵਾਰਾਂ ਦਾ ਐਲਾਨ
ਯੂਥ ਅਕਾਲੀ ਦਲ ਨੇ ਪੰਜਾਬ ਭਰ ’ਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਪੁਤਲੇ ਫੂਕੇ