Welcome to Canadian Punjabi Post
Follow us on

03

July 2025
 
ਟੋਰਾਂਟੋ/ਜੀਟੀਏ

ਮੈਨੀਟੂਲਿਨ ਆਈਲੈਂਡ ਉੱਤੇ ਵਾਪਰੀ ਘਟਨਾ ਵਿੱਚ ਗੋਲੀ ਲੱਗਣ ਕਾਰਨ ਪੁਲਿਸ ਅਧਿਕਾਰੀ ਦੀ ਹੋਈ ਮੌਤ

November 20, 2020 07:26 AM

ਜਵਾਬੀ ਕਾਰਵਾਈ ਵਿੱਚ ਮਸ਼ਕੂਕ ਵੀ ਮਾਰਿਆ ਗਿਆ

ਓਨਟਾਰੀਓ, 19 ਨਵੰਬਰ (ਪੋਸਟ ਬਿਊਰੋ) : ਮੈਨੀਟੂਲਿਨ ਆਈਲੈਂਡ ਉੱਤੇ ਵਾਪਰੀ ਘਟਨਾ ਵਿੱਚ ਓਪੀਪੀ ਦੇ ਸੀਨੀਅਰ ਅਧਿਕਾਰੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਜਦਕਿ ਮਸ਼ਕੂਕ ਨੇ ਵੀ ਹਸਪਤਾਲ ਪਹੁੰਚਣ ਉਪਰੰਤ ਦਮ ਤੋੜ ਦਿੱਤਾ|
ਪੁਲਿਸ ਯੂਨੀਅਨ ਨੇ ਦੱਸਿਆ ਕਿ ਗੋਰ ਬੇਅ ਦੇ ਨੇੜੇ ਈਸਟ ਬਲੱਫ ਦੇ ਪੂਰਬ ਵੱਲ ਟੈਂਥ ਲਾਈਨ ਨੇੜੇ ਇੱਕ ਟਰੇਲਰ ਦੀ ਜਾਂਚ ਕਰਨ ਗਏ ਇੱਕ ਪੁਲਿਸ ਅਧਿਕਾਰੀ ਨੂੰ ਮਸ਼ਕੂਕ ਨੇ ਗੋਲੀ ਮਾਰ ਦਿੱਤੀ| ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (ਐਸ ਆਈ ਯੂ) ਨੇ ਆਖਿਆ ਕਿ ਰਾਤੀਂ 12:30 ਵਜੇ ਪੁਲਿਸ ਅਧਿਕਾਰੀਆਂ ਨ੍ਹੂੰ ਇਹ ਰਿਪੋਰਟ ਕੀਤੀ ਗਈ ਕਿ ਗੋਰ ਬੇਅ ਸਥਿਤ ਸੰਪਤੀ ਉੱਤੇ ਕੋਈ ਅਣਪਛਾਤਾ ਵਿਅਕਤੀ ਘੁੰਮ ਰਿਹਾ ਹੈ| ਇਹ ਰਿਪੋਰਟ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਲਈ ਉੱਥੇ ਪਹੁੰਚੇ|
ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੀ ਉਸ ਅਣਪਛਾਤੇ ਵਿਅਕਤੀ ਨਾਲ ਬਹਿਸ ਹੋਈ| ਇਸ ਬਹਿਸ ਤੋਂ ਬਾਅਦ ਮਸ਼ਕੂਕ ਨੇ ਇੱਕ ਓਪੀਪੀ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ| ਐਸ ਆਈ ਯੂ ਦੀ ਤਰਜ਼ਮਾਨ ਮੋਨਿਕਾ ਹੁਡੌਨ ਨੇ ਦੱਸਿਆ ਕਿ ਇਸ ਦੌਰਾਨ ਜਵਾਬੀ ਕਾਰਵਾਈ ਵਿੱਚ ਮਸ਼ਕੂਕ ਨੂੰ ਵੀ ਗੋਲੀ ਲੱਗੀ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ|
ਇਸ ਘਟਨਾ ਵਿੱਚ ਮਾਰੇ ਗਏ ਪੁਲਿਸ ਅਧਿਕਾਰੀ ਦੀ ਪਛਾਣ 28 ਸਾਲਾ ਵੈਟਰਨ ਤੇ ਪ੍ਰੋਵਿੰਸ਼ੀਅਲ ਕਾਂਸਟੇਬਲ ਮਾਰਕ ਹੋਵਿੰਗ ਵਜੋਂ ਹੋਈ ਹੈ| ਓਪੀਪੀ ਦੇ ਕਮਿਸ਼ਨਰ ਥਾਮਸ ਕਾਰਿਕ ਨੇ ਆਖਿਆ ਕਿ ਆਪਣੀ ਡਿਊਟੀ ਕਰਦਿਆਂ ਹੋਇਆਂ ਸਾਡਾ ਪੁਲਿਸ ਅਧਿਕਾਰੀ ਜਾਨ ਉੱਤੇ ਖੇਡ ਗਿਆ| ਇਸ ਦੁੱਖ ਦੀ ਘੜੀ ਵਿੱਚ ਅਸੀਂ ਉਸ ਦੇ ਪਰਿਵਾਰ, ਦੋਸਤਾਂ ਤੇ ਸਹਿਯੋਗੀਆਂ ਨਾਲ ਖੜ੍ਹੇ ਹਾਂ|
ਇਸ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਹੋਵਿੰਗ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ| ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਇੱਕ ਬਿਆਨ ਜਾਰੀ ਕਰਕੇ ਪਰਿਵਾਰ ਤੇ ਓਪੀਪੀ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ| ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ