Welcome to Canadian Punjabi Post
Follow us on

28

November 2020
ਟੋਰਾਂਟੋ/ਜੀਟੀਏ

ਫੋਰਡ ਸਰਕਾਰ ਨੇ ਕੋਵਿਡ-19 ਦੇ ਸਬੰਧ ਵਿੱਚ ਸੁæਰੂ ਕੀਤੀ ਜਾਗਰੂਕਤਾ ਮੁਹਿੰਮ

November 20, 2020 07:20 AM

ਓਨਟਾਰੀਓ, 19 ਨਵੰਬਰ (ਪੋਸਟ ਬਿਊਰੋ) : ਕੰਮ ਵਾਲੀ ਥਾਂ ਉੱਤੇ ਕੋਵਿਡ-19 ਦੇ ਪਸਾਰ ਨੂੰ ਫੈਲਣ ਤੋਂ ਰੋਕਣ ਲਈ ਕੁੱਝ ਕਾਰੋਬਾਰਾਂ ਨੂੰ ਸਿੱਖਿਅਤ ਤੇ ਜਾਗਰੂਕ ਕਰਨ ਲਈ ਫੋਰਡ ਸਰਕਾਰ ਵੱਲੋਂ ਪ੍ਰੋਵਿੰਸ ਭਰ ਵਿੱਚ ਵਿਸ਼ੇਸ਼ ਐਨਫੋਰਸਮੈਂਟ ਕੈਂਪੇਨ ਚਲਾਈਆਂ ਜਾਣਗੀਆਂ|
ਵੀਰਵਾਰ ਨੂੰ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਓਨਟਾਰੀਓ ਦੇ ਬਹੁਤੇ ਬਿਜ਼ਨਸਿਜ਼ ਵੱਲੋਂ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ| ਇਸ ਦਾ ਮੁਆਇਨਾ ਕਰਨ ਲਈ ਫੋਰਡ ਸਰਕਾਰ ਦੇ ਅਧਿਕਾਰੀਆਂ ਵੱਲੋਂ 1000 ਕੰਮ ਵਾਲੀਆਂ ਥਾਵਾਂ ਦਾ ਦੌਰਾ ਕੀਤਾ ਜਾ ਚੁੱਕਿਆ ਹੈ| ਫੋਰਡ ਨੇ ਸਵੀਕਾਰ ਕੀਤਾ ਕਿ ਬਹੁਤੇ ਬਿਜ਼ਨਸਮੈਨ ਤੇ ਆਪਰੇਟਰਜ਼ ਦਾ ਇਨ੍ਹਾਂ ਨਿਯਮਾਂ ਪ੍ਰਤੀ ਰਵੱਈਆ ਸਕਾਰਾਤਮਕ ਹੈ| ਫੋਰਡ ਨੇ ਆਖਿਆ ਕਿ ਨਿਯਮ ਤੋੜਨ ਵਾਲਿਆਂ ਨਾਲ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ ਤੇ ਇਸ ਲਈ ਸਖ਼ਤੀ ਕੀਤੀ ਜਾਣੀ ਜ਼ਰੂਰੀ ਹੈ|
ਜਿਹੜੇ ਨਿਯਮਾਂ ਦੀ ਉਲੰਘਣਾ ਜਾਣਬੁੱਝ ਕੇ ਕਰਦੇ ਹਨ ਉਨ੍ਹਾਂ ਖਿਲਾਫ ਕਾਰਵਾਈ ਕਰਨ ਵਿੱਚ ਸਾਨੂੰ ਵੀ ਹਿਚਕਿਚਾਹਟ ਨਹੀਂ ਹੋਵੇਗੀ| ਅਸੀਂ ਅਜਿਹੇ ਕਾਰੋਬਾਰੀ ਅਦਾਰਿਆਂ ਨੂੰ ਬੰਦ ਕਰਨ ਵਿੱਚ ਦੇਰ ਨਹੀਂ ਲਾਵਾਂਗੇ| ਇੱਥੇ ਦੱਸਣਾ ਬਣਦਾ ਹੈ ਕਿ ਕਈ ਤੈਅਸ਼ੁਦਾ ਲੋਕੇਸ਼ਨਜ਼ ਉੱਤੇ ਕੈਂਪੇਨ ਚਲਾਈ ਜਾ ਰਹੀ ਹੈ| ਇਸ ਦੌਰਾਨ ਵੱਖ ਵੱਖ ਮੰਤਰਾਲਿਆਂ ਦੇ 200 ਦੇ ਨੇੜੇ ਤੇੜੇ ਪ੍ਰੋਵਿੰਸ਼ੀਅਲ ਅਫੈਂਸਿਜ਼ ਆਫੀਸਰਜ਼ ਦੀ ਟੀਮ ਵੱਲੋਂ ਕੰਮ ਕੀਤਾ ਜਾ ਰਿਹਾ ਹੈ|
ਇੱਥੇ ਦੱਸਣਾ ਬਣਦਾ ਹੈ ਕਿ ਨਿਯਮਾ ਦੀ ਉਲੰਘਣਾਂ ਕਰਨ ਵਾਲੇ ਵਿਅਕਤੀਆਂ ਨੂੰ 750 ਡਾਲਰ ਤੋਂ ਲੈ ਕੇ 100,000 ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਜਦਕਿ ਕਿਸੇ ਕਾਰਪੋਰੇਸ਼ਨ ਨੂੰ ਅਜਿਹਾ ਕਰਨ ਦੀ ਸੂਰਤ ਵਿੱਚ 10 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ|

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਰੈੱਡ ਕੰਟਰੋਲ ਜ਼ੋਨ ਤਹਿਤ ਆਉਣ ਵਾਲੇ ਸਕੂਲ ਬੋਰਡਜ਼ ਨੂੰ 13æ6 ਮਿਲੀਅਨ ਡਾਲਰ ਦੇਵੇਗੀ ਫੋਰਡ ਸਰਕਾਰ
ਕਈ ਗੱਡੀਆਂ ਦੀ ਟੱਕਰ ਵਿੱਚ 3 ਜ਼ਖ਼ਮੀ
ਲਿੰਡਸੇ ਨੇੜੇ ਵਾਪਰੇ ਹਾਦਸੇ ਵਿੱਚ ਬੱਚੇ ਦੀ ਹੋਈ ਮੌਤ, ਦੋ ਜ਼ਖ਼ਮੀ
ਮਿਸੀਸਾਗਾ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਤਿੰਨ ਵਿਅਕਤੀ ਜ਼ਖ਼ਮੀ
ਤੀਜੇ ਦਿਨ ਰੈਸਟੋਰੈਂਟ ਨੂੰ ਖੋਲ੍ਹਣ ਦੀ ਜਿੱ਼ਦ ਉੱਤੇ ਅੜੇ ਐਡਮਸਨ ਬਾਰਬੀਕਿਊ ਦੇ ਪੁਲਿਸ ਨੇ ਬਦਲੇ ਤਾਲੇ
ਸਾਊਥ ਏਸ਼ੀਅਨ ਕਮਿਊਨਿਟੀਜ਼ ਦਰਮਿਆਨ ਕੋਵਿਡ-19 ਦੇ ਪਸਾਰ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਟਾਸਕ ਫੋਰਸ ਕਾਇਮ
ਹਿੰਦੂ ਹੈਰੀਟੇਜ ਮੰਥ ਦੇ ਜਸ਼ਨਾਂ ਤਹਿਤ ਖਾਸ ਵਰਚੂਅਲ ਈਵੈਂਟ 29 ਨੂੰ
ਕੈਨੇਡਾ ਰੈਵੀਨਿਊ ਏਜੰਸੀ ਨੇ ਕੈਨੇਡਾ ਐਮਰਜੈਂਸੀ ਕਿਰਾਇਆ ਸਬਸਿਡੀ (ਸੀਈਆਰਐਸ) ਲਈ ਅਰਜ਼ੀਆਂ ਖੋਲ੍ਹੀਆਂ
ਲੰਡਨ ਹਸਪਤਾਲ ਨੇ ਐਲਾਨੀ ਆਊਟਬ੍ਰੇਕ, ਕੋਵਿਡ-19 ਦੇ 41 ਕੇਸਾਂ ਦੀ ਕੀਤੀ ਪੁਸ਼ਟੀ
ਛੁੱਟੀਆਂ ਵਿੱਚ ਇੱਕਠ ਕਰਨ ਬਾਰੇ ਦਿਸ਼ਾ ਨਿਰਦੇਸ਼ ਅੱਜ ਜਾਰੀ ਕਰ ਸਕਦੀ ਹੈ ਓਨਟਾਰੀਓ ਸਰਕਾਰ