Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਯੌਰਕ ਰੀਜਨ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਕੋਵਿਡ-19 ਆਊਟਬ੍ਰੇਕ ਦੀ ਹੋਈ ਪੁਸ਼ਟੀ

November 20, 2020 07:12 AM

ਕਿੰਗ ਟਾਊਨਸ਼ਿਪ, ਓਨਟਾਰੀਓ, 19 ਨਵੰਬਰ (ਪੋਸਟ ਬਿਊਰੋ) : ਕਿੰਗ ਟਾਊਨਸ਼ਿਪ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਕੋਵਿਡ-19 ਦੇ ਨੌਂ ਮਾਮਲਿਆਂ ਦੀ ਪੁਸ਼ਟੀ ਹੋਣ ਤੇ ਸੱਤ ਹੋਰ ਸੰਭਾਵੀ ਪਾਜ਼ੀਟਿਵ ਕੇਸਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਯੌਰਕ ਰੀਜਨ ਵੱਲੋਂ ਇਸ ਨੂੰ ਆਊਟਬ੍ਰੇਕ ਐਲਾਨ ਦਿੱਤਾ ਗਿਆ ਹੈ|
ਇਸ ਤੋਂ ਪਹਿਲਾਂ ਵੀ ਰੀਜਨ ਵਿੱਚ ਦੋ ਵੱਖ ਵੱਖ ਸਮਾਰੋਹਾਂ ਵਿੱਚ ਕੋਵਿਡ-19 ਦੇ 17 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਊਟਬ੍ਰੇਕਸ ਐਲਾਨੀਆਂ ਗਈਆਂ ਸਨ| ਯੌਰਕ ਰੀਜਨ ਦੀ ਪਬਲਿਕ ਹੈਲਥ ਯੂਨਿਟ ਨੇ ਆਖਿਆ ਕਿ ਕਿੰਗ ਟਾਊਨਸ਼ਿਪ ਦੇ ਇਸ ਵਿਆਹ ਸਮਾਰੋਹ ਵਿੱਚ ਕੁੱਝ ਲੋਕਾਂ ਨੇ ਕੋਵਿਡ-19 ਪਾਜ਼ੀਟਿਵ ਹੋਣ ਦੇ ਬਾਵਜੂਦ ਹਿੱਸਾ ਲਿਆ| ਹੈਲਥ ਯੂਨਿਟ ਨੇ ਦੱਸਿਆ ਕਿ ਇਹ ਵਿਆਹ ਸਮਾਰੋਹ ਨਾਲ ਸਬੰਧਤ ਈਵੈਂਟਸ 6 ਤੇ 7 ਨਵੰਬਰ ਨੂੰ ਪ੍ਰਾਈਵੇਟ ਰੈਜ਼ੀਡੈਂਸ ਉੱਤੇ ਹੋਏ|
ਇਹ ਵੀ ਆਖਿਆ ਗਿਆ ਕਿ ਇਸ ਵਿਆਹ ਸਮਾਰੋਹ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਵਾਇਰਸ ਹੋਣ ਦਾ ਖਤਰਾ ਜ਼ਿਆਦਾ ਹੈ| ਵਿਭਾਗ ਨੇ ਦੱਸਿਆ ਕਿ ਵਿਆਹ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੀ ਪਛਾਣ ਯੌਰਕ, ਪੀਲ ਤੇ ਟੋਰਾਂਟੋ ਵਾਸੀਆਂ ਵਜੋਂ ਹੋਈ ਹੈ| 

 
Have something to say? Post your comment