Welcome to Canadian Punjabi Post
Follow us on

10

May 2021
ਬ੍ਰੈਕਿੰਗ ਖ਼ਬਰਾਂ :
ਬਿੱਲ ਤੇ ਮੈਲਿੰਡਾ ਗੇਟਸ ਲੈ ਰਹੇ ਹਨ ਤਲਾਕਮਈ ਦੇ ਅੰਤ ਤੱਕ ਓਨਟਾਰੀਓ ਵਿੱਚ 18 ਪਲੱਸ ਦੇ ਲੋਕ ਕੋਵਿਡ-19 ਵੈਕਸੀਨੇਸ਼ਨ ਲਈ ਹੋਣਗੇ ਯੋਗ!ਅੱਜ ਤੋਂ ਕੋਵਿਡ-19 ਵੈਕਸੀਨ ਬੁੱਕ ਕਰਵਾ ਸਕਣਗੇ ਓਨਟਾਰੀਓ ਦੇ ਚਾਈਲਡ ਕੇਅਰ ਵਰਕਰਜ਼ਇੱਕ ਵਾਰੀ ਫਿਰ ਭਰੋਸੇ ਦਾ ਵੋਟ ਜਿੱਤੇ ਲਿਬਰਲਮੁੱਖ ਮੰਤਰੀ 1 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਸੰਗਤਾਂ ਨਾਲ ਵਰਚੁਅਲ ਤੌਰ ’ਤੇ ਅਰਦਾਸ ’ਚ ਸ਼ਾਮਲ ਹੋਣਗੇਚਾਈਲਡ ਬੈਨੇਫਿਟ ਤਹਿਤ ਅੱਜ ਤੋਂ ਮਾਪਿਆਂ ਨੂੰ ਹਾਸਲ ਹੋਣੀ ਸ਼ੁਰੂ ਹੋਵੇਗੀ ਸਿੱਧੀ ਆਰਥਿਕ ਮਦਦਵੈਂਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ਨੇ ਦੱਸਿਆ ਉਸ ਨੂੰ ਆਪਣੇ 2 ਬੱਚਿਆਂ ਦਾ ਪਿਤਾਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ 30 ਦਿਨ ਲਈ ਕੈਨੇਡਾ ਨੇ ਲਾਈ ਰੋਕ
ਕੈਨੇਡਾ

ਮਾਂਟਰੀਅਲ ਦੀ ਮਹਿਲਾ ਦਾ ਕਿਊਬਾ ਵਿੱਚ ਹੋਇਆ ਕਤਲ

November 20, 2020 06:58 AM

ਮਾਂਟਰੀਅਲ, 19 ਨਵੰਬਰ (ਪੋਸਟ ਬਿਊਰੋ) : ਪਿਛਲੇ ਸ਼ੁੱਕਰਵਾਰ ਕਿਊਬਾ ਵਿੱਚ ਛੁੱਟੀਆਂ ਮਨਾਉਣ ਗਈ ਮਾਂਟਰੀਅਲ ਦੀ ਮਹਿਲਾ ਅਗਲੇ ਹੀ ਦਿਨ ਲਾਪਤਾ ਹੋ ਗਈ| ਪਰ ਬਾਅਦ ਵਿੱਚ ਵੈਰਾਡੈਰੋ ਦੇ ਰਿਜ਼ਾਰਟ ਟਾਊਨ ਦੇ ਬੀਚ ਉੱਤੇ ਉਸ ਦੀ ਲਾਸ਼ ਮਿਲੀ| ਇਹ ਵੀ ਪਤਾ ਲੱਗਿਆ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ|
52 ਸਾਲਾ ਐਂਟੌਇਨੈੱਟ ਟਰੈਬੁਲਸੀ ਬੀਚ ਦੀ ਰੇਤਾ ਵਿੱਚ ਇੱਕ ਮੀਟਰ ਦੱਬੀ ਪਾਈ ਗਈ ਤੇ ਉਸ ਦੇ ਸ਼ਰੀਰ ਉੱਤੇ ਹਿੰਸਾ ਦੇ ਨਿਸ਼ਾਨ ਵੀ ਸਾਫ ਨਜ਼ਰ ਆ ਰਹੇ ਸਨ| ਕਿਊਬਾ ਦੇ ਅਧਿਕਾਰੀਆਂ ਨੂੰ ਚਾਰ ਬੱਚਿਆਂ ਦੀ ਮਾਂ ਦੀ ਲਾਸ਼ ਮੰਗਲਵਾਰ ਦੁਪਹਿਰੇ ਮਿਲੀ| ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਬੁੱਧਵਾਰ ਨੂੰ ਇਸ ਖਬਰ ਦੀ ਪੁਸ਼ਟੀ ਕੀਤੀ ਗਈ| ਵਿਭਾਗ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਰਿਵਾਰ ਨੂੰ ਕਾਊਂਸਲਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਤੇ ਇਸ ਸਬੰਧ ਵਿੱਚ ਹੋਰ ਜਾਣਕਾਰੀ ਹਾਸਲ ਕਰਨ ਲਈ ਲੋਕਲ ਅਧਿਕਾਰੀਆਂ ਨਾਲ ਵੀ ਪੂਰਾ ਰਾਬਤਾ ਰੱਖਿਆ ਜਾ ਰਿਹਾ ਹੈ|
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਟਰੈਬੁਲਸੀ, ਜੋ ਕਿ ਸੈਕਰੇਕੋਇਰ ਹਸਪਤਾਲ ਦੇ ਮੇਨਟੇਨੈਂਸ ਵਿਭਾਗ ਵਿੱਚ ਕੰਮ ਕਰਦੀ ਸੀ, ਬੀਤੇ ਸੁੱæਕਰਵਾਰ ਕਿਊਬਾ ਗਈ ਸੀ| ਮਹਾਂਮਾਰੀ ਕਾਰਨ ਵਾਧੂ ਕੰਮ ਕਰਨ ਤੋਂ ਬਾਅਦ ਉਹ ਦੋ ਹਫਤਿਆਂ ਲਈ ਛੁੱਟੀਆਂ ਕੱਟਣ ਵਾਸਤੇ ਉੱਥੇ ਗਈ ਸੀ| ਸ਼ਨਿੱਚਰਵਾਰ ਸਵੇਰੇ ਬੀਚ ਉੱਤੇ ਖਿੱਚੀਆਂ ਆਪਣੀਆਂ ਤਸਵੀਰਾਂ ਵੀ ਉਸ ਵੱਲੋਂ ਪੋਸਟ ਕੀਤੀਆਂ ਗਈਆਂ| ਪਰ ਸ਼ਨਿੱਚਰਵਾਰ ਦੁਪਹਿਰ ਨੂੰ ਹੀ ਕਿਊਬਾ ਵਿਚਲੀ ਉਸ ਦੀ ਦੋਸਤ ਨੇ ਉਸ ਦੇ ਲਾਪਤਾ ਹੋਣ ਦੀ ਖਬਰ ਦਿੱਤੀ|
ਮਾਂਟਰੀਅਲ ਸਥਿਤ ਉਸ ਦੇ ਕਜ਼ਨ ਸੈਮੀ ਸੌਸਾ ਨੇ ਆਖਿਆ ਕਿ ਉਹ ਕਿਊਬਨ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਜਿਹਾ ਹੋ ਨਹੀਂ ਪਾ ਰਿਹਾ| ਹੁਣ ਪਰਿਵਾਰ ਟਰੈਬੁਲਸੀ ਦੀ ਦੇਹ ਨੂੰ ਮਾਂਟਰੀਅਲ ਲਿਆਉਣ ਲਈ ਯਤਨ ਕਰ ਰਿਹਾ ਹੈ| 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਵੈਕਸੀਨਜ਼ ਦੀ ਪੇਟੈਂਟ ਪ੍ਰੋਟੈਕਸ਼ਨਜ਼ ਤਿਆਗਣ ਲਈ ਡਬਲਿਊ ਟੀ ਓ ਵੱਲੋਂ ਕਰਵਾਈ ਜਾਣ ਵਾਲੀ ਗੱਲਬਾਤ ਵਿੱਚ ਹਿੱਸਾ ਲਵੇਗਾ ਕੈਨੇਡਾ
ਘੱਟ ਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਲਈ ਕੈਨੇਡਾ ਵੱਲੋਂ ਦਿੱਤੀ ਜਾ ਰਹੀ ਹੈ 375 ਮਿਲੀਅਨ ਡਾਲਰ ਦੀ ਹੋਰ ਮਦਦ
ਨਵੇਂ ਯੋਗ ਉਮਰ ਵਰਗ ਸਮੇਤ ਸਾਰਿਆਂ ਨੂੰ ਵੈਕਸੀਨ ਦੀਆਂ ਡੋਜ਼ਾਂ ਦੇਣ ਲਈ ਕੈਨੇਡਾ ਤਿਆਰ : ਫੋਰਟਿਨ
ਡਿਫੈਂਸ ਕਮੇਟੀ ਸਾਹਮਣੇ ਗਵਾਹੀ ਲਈ ਤਿਆਰ ਹੈ ਟਰੂਡੋ ਦੀ ਚੀਫ ਆਫ ਸਟਾਫ
ਈ ਆਈ ਨਾਲ ਲੈਸ ਮੈਟਰਨਿਟੀ ਲੀਵ ਦੇ ਰਾਹ ਵਿੱਚ ਆਉਣ ਵਾਲੇ ਅੜਿੱਕੇ ਖਤਮ ਕਰਨ ਲਈ ਵਿਰੋਧੀ ਧਿਰਾਂ ਨੇ ਲਿਬਰਲਾਂ ਉੱਤੇ ਪਾਇਆ ਦਬਾਅ
12 ਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਦਿੱਤੀ ਜਾ ਸਕੇਗੀ ਫਾਈਜ਼ਰ ਵੈਕਸੀਨ : ਹੈਲਥ ਕੈਨੇਡਾ
ਐਸਟ੍ਰਾਜ਼ੈਨੇਕਾ ਵੈਕਸੀਨ ਲਾਏ ਜਾਣ ਤੋਂ ਬਾਅਦ ਅਲਬਰਟਾ ਵਿੱਚ ਇੱਕ ਮਹਿਲਾ ਦੀ ਹੋਈ ਮੌਤ
ਜਲਦ ਹੀ ਦੇਸ਼ ਤੋਂ ਬਾਹਰ ਟਰੈਵਲ ਕਰ ਸਕਣਗੇ ਕੈਨੇਡੀਅਨ : ਟਰੂਡੋ
ਲਾਕਡਾਊਨ ਵਿੱਚ ਮੁਜ਼ਾਹਰੇ ਕਰਨ ਦਾ ਪਵੇਗਾ ਉਲਟ ਅਸਰ : ਟਰੂਡੋ
30 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ ਜੌਹਨਸਨ ਐਂਡ ਜੌਹਨਸਨ ਵੈਕਸੀਨ