Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਡਿਸਟਿਲਰੀ ਡਿਸਟ੍ਰਿਕਟਸ ਨੇ ਆਊਟਡੋਰ ਲਈ ਮਾਸਕ ਕੀਤੇ ਲਾਜ਼ਮੀ

November 20, 2020 06:56 AM

ਟੋਰਾਂਟੋ, 19 ਨਵੰਬਰ (ਪੋਸਟ ਬਿਊਰੋ) : ਟੋਰਾਂਟੋ ਦੇ ਡਿਸਟਿਲਰੀ ਡਿਸਟ੍ਰਿਕਟ ਵੱਲੋਂ ਆਪਣੀਆਂ ਅਪਡੇਟ ਕੀਤੀਆਂ ਗਈਆਂ ਕੋਵਿਡ-19 ਪ੍ਰੋਟੋਕਾਲਜ਼ ਦਾ ਵੀਰਵਾਰ ਨੂੰ ਐਲਾਨ ਕੀਤਾ ਗਿਆ| ਇਸ ਦੌਰਾਨ ਆਖਿਆ ਗਿਆ ਕਿ ਹੁਣ ਹਰ ਕਿਸੇ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ, ਫਿਰ ਭਾਵੇਂ ਲੋਕ ਆਊਟਡੋਰ ਹੀ ਰਹਿਣ|

ਇੱਕ ਪ੍ਰੈੱਸ ਰਲੀਜ਼ ਵਿੱਚ ਡਿਸਟਿਲਰੀ ਡਿਸਟ੍ਰਿਕਟ ਨੇ ਆਖਿਆ ਕਿ ਆਊਟਡੋਰ ਡਿਸਟ੍ਰਿਕਟ ਵਿੱਚ ਆਉਣ ਵਾਲੇ ਵਿਜ਼ਿਟਰਜ਼ ਨੂੰ ਵੀ ਮਾਸਕ ਪਾਉਣਾ ਹੋਵੇਗਾ ਜਦੋਂ ਤੱਕ ਉਹ ਕਿਸੇ ਟੇਬਲ ਉੱਤੇ ਬੈਠ ਕੇ ਕੁੱਝ ਖਾ ਪੀ ਨਹੀਂ ਰਹੇ ਹੋਣਗੇ| ਬੁਲਾਰੇ ਨੇ ਦੱਸਿਆ ਕਿ ਅਹਿਤਿਆਤਨ ਤੇ ਸੇਫ ਮਾਹੌਲ ਬਣਾਉਣ ਲਈ ਦ ਡਿਸਟਿਲਰੀ ਹਿਸਟੌਰਿਕ ਡਿਸਟ੍ਰਿਕਟ ਵੱਲੋਂ ਆਪਣੇ ਸਾਰੇ ਮਹਿਮਾਨਾਂ, ਸ਼ਾਪਰਜ਼ ਤੇ ਵੈਂਡਰਜ਼ ਨੂੰ ਇਸ ਏਰੀਆ ਵਿੱਚ ਹਰ ਸਮੇਂ ਮਾਸਕ ਪਾ ਕੇ ਰੱਖਣ ਦੀ ਹਦਾਇਤ ਕੀਤੀ ਗਈ ਹੈ|

ਇਸ ਸਬੰਧ ਵਿੱਚ ਸਾਰੀ ਪ੍ਰਾਪਰਟੀ ਉੱਤੇ ਫਿਜ਼ੀਕਲ ਤੇ ਡਿਜੀਟਲ ਸਾਈਨ ਵੀ ਲਾਏ ਗਏ ਹਨ| ਸਤੰਬਰ ਦੇ ਅੰਤ ਵਿੱਚ ਡਿਸਟਿਲਰੀ ਡਿਸਟ੍ਰਿਕਟ ਦੀ ਸਾਲਾਨਾ ਕ੍ਰਿਸਮਸ ਮਾਰਕਿਟ ਵੀ ਰੱਦ ਕਰ ਦਿੱਤੀ ਗਈ ਸੀ| ਉਸ ਸਮੇਂ ਮੇਅਰ ਜੌਹਨ ਟੋਰੀ ਨੇ ਆਖਿਆ ਸੀ ਕਿ ਇਸ ਨਾਲ ਕਈ ਹੋਰ ਈਵੈਂਟਸ ਜੁੜੇ ਹੋਣ ਕਾਰਨ ਅਜਿਹਾ ਫੈਸਲਾ ਲੈਣਾ ਪੈ ਰਿਹਾ ਹੈ ਤਾਂ ਕਿ ਮਹਾਂਮਾਰੀ ਦੇ ਪਸਾਰ ਤੋਂ ਬਚਿਆ ਜਾ ਸਕੇ|

 
Have something to say? Post your comment