Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਬਰੈਂਪਟਨ ਤੇ ਮਿਸੀਸਾਗਾ ਦੇ ਗੁਰਦੁਆਰਿਆਂ ਵਿੱਚ ਦੀਵਾਲੀ ਮੌਕੇ ਇੱਕਠੀ ਹੋਈ 700 ਲੋਕਾਂ ਦੀ ਭੀੜ

November 16, 2020 05:26 AM

• ਮਾਂਟਰੀਅਲ ਦੇ ਗੁਰਦੁਆਰੇ ਵਿੱਚ ਨਿਯਮਾਂ ਦੀ ਕੀਤੀ ਗਈ ਉਲੰਘਣਾਂ, ਰਿਪੋਰਟ ਦਰਜ


ਮਿਸੀਸਾਗਾ, 15 ਨਵੰਬਰ (ਪੋਸਟ ਬਿਊਰੋ) : ਪੀਲ ਰੀਜਨ ਵਿੱਚ ਕੋਵਿਡ-19 ਦੇ ਪਸਾਰ ਦੀਆਂ ਚਿੰਤਾਵਾਂ ਵਿੱਚ ਬਰੈਂਪਟਨ ਤੇ ਮਿਸੀਸਾਗਾ ਦੇ ਗੁਰਦੁਆਰਿਆਂ ਵਿੱਚ ਸ਼ਨਿੱਚਰਵਾਰ ਰਾਤ ਨੂੰ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ|
ਦੀਵਾਲੀ ਨੂੰ ਸੁਰੱਖਿਅਤ ਢੰਗ ਨਾਲ ਮਨਾਉਣ ਲਈ ਮਿਊਂਸਪਲ ਅਧਿਕਾਰੀਆਂ ਤੇ ਕਮਿਊਨਿਟੀ ਮੈਂਬਰਾਂ ਦਰਮਿਆਨ ਹੋਈ ਗੱਲਬਾਤ ਦੇ ਬਾਵਜੂਦ ਦੋਵਾਂ ਥਾਂਵਾਂ ਉੱਤੇ 700 ਲੋਕਾਂ ਦੀ ਭੀੜ ਜਮ੍ਹਾਂ ਹੋਈ| ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਆਖਿਆ ਕਿ ਗੁਰਦੁਆਰਿਆਂ ਦੇ ਅੰਦਰ ਲੋਕਾਂ ਦਾ ਇੱਕਠ ਬਿਲਕੁਲ ਸਹੀ ਸੀ ਪਰ ਦੋਵਾਂ ਗੁਰਦੁਆਰਿਆਂ ਦੇ ਪਾਰਕਿੰਗ ਲੌਟ ਜਲਦੀ ਹੀ ਲੋਕਾਂ ਨਾਲ ਭਰ ਗਏ| ਉੱਧਰ ਗੁਰਦੁਆਰਿਆਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਨਾ ਹੀ ਲੋਕਾਂ ਦੇ ਇੱਕਠ ਨੂੰ ਕੰਟਰੋਲ ਕਰਨ ਦੀ ਹੀ ਕੋਸ਼ਿਸ਼ ਕੀਤੀ ਗਈ|ਸਿਟੀ ਆਫ ਬਰੈਂਪਟਨ ਵੱਲੋਂ ਇੱਕ ਗੁਰਦੁਆਰੇ ਨੂੰ ਜੁਰਮਾਨਾ ਵੀ ਲਾਇਆ ਗਿਆ ਹੈ| ਪੀਲ ਰੀਜਨ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਰਿਕਾਰਡ ਵਾਧਾ ਹੋਇਆ ਹੈ|
ਇਸ ਦੌਰਾਨ ਸਿਹਤ ਸਬੰਧੀ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਹੋਇਆਂ ਦੀਵਾਲੀ ਦੇ ਜਸ਼ਨ ਮਨਾ ਰਹੇ ਲੋਕਾਂ ਦੇ ਵੱਡੇ ਇੱਕਠ ਉੱਤੇ ਮਾਂਟਰੀਅਲ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ| ਇਹ ਘਟਨਾ ਸ਼ੱਿਨਚਰਵਾਰ ਸ਼ਾਮ ਨੂੰ ਲਾਸਾਲੇ ਵਿੱਚ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਵਾਪਰੀ| ਮਾਂਟਰੀਅਲ ਪੁਲਿਸ ਦੇ ਦੋ ਅਧਿਕਾਰੀ ਸ਼ਾਮੀਂ 7:00 ਵਜੇ ਗੁਰਦੁਆਰੇ ਪਹੁੰਚੇ| ਹਾਲਾਂਕਿ ਗੁਰਦੁਆਰੇ ਦੇ ਪ੍ਰਧਾਨ ਹਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਗੁਰਦੁਆਰੇ ਵਿੱਚ ਸਿਰਫ 25 ਲੋਕ ਹੀ ਮੋਜੂਦ ਸਨ ਤੇ ਬਾਕੀ ਲੋਕ ਗੁਰਦੁਆਰੇ ਦੇ ਬਾਹਰ ਇੱਕਠੇ ਹੋ ਰਹੇ ਸਨ|
ਮਾਂਟਰੀਅਲ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮੀਂ 5:10 ਉੱਤੇ ਫੋਨ ਆਇਆ ਤੇ ਗੁਰਦੁਆਰੇ ਦੇ ਬਾਹਰ ਵੱਡਾ ਇੱਕਠ ਹੋਣ ਦੀ ਇਤਲਾਹ ਦਿੱਤੀ ਗਈ| ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਘੱਟੋ ਘੱਟ 50 ਲੋਕ ਗੁਰਦੁਆਰੇ ਦੇ ਅੰਦਰ ਮਿਲੇ ਪਰ ਉਹ ਗੁਰਦੁਆਰੇ ਦੇ ਅੰਦਰ ਤੇ ਬਾਹਰ ਮੌਜੂਦ ਲੋਕਾਂ ਦੀ ਸਹੀ ਗਿਣਤੀ ਦੱਸਣ ਤੋਂ ਅਸਮਰੱਥ ਰਹੇ| ਇਸ ਦੌਰਾਨ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਕਿਸਮ ਦਾ ਜੁਰਮਾਨਾ ਨਹੀਂ ਕੀਤਾ ਗਿਆ ਹੈ| ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਦਿਨ ਵੇਲੇ ਪੁਲਿਸ ਆਈ ਜ਼ਰੂਰ ਸੀ ਪਰ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਚਲੀ ਗਈ| ਉਨ੍ਹਾਂ ਇਹ ਵੀ ਆਖਿਆ ਕਿ ਕਿਸੇ ਵੀ ਤਰ੍ਹਾਂ ਦੀ ਨਿਯਮਾਂ ਦੀ ਉਲੰਘਣਾਂ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ|
ਦੂਜੇ ਪਾਸੇ ਮਾਂਟਰੀਅਲ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਭਾਵੇਂ ਕਿਸੇ ਤਰ੍ਹਾਂ ਦਾ ਜੁਰਮਾਨਾ ਨਹੀਂ ਲਾਇਆ ਗਿਆ ਹੈ ਪਰ ਨਿਯਮਾਂ ਦੀ ਉਲੰਘਣਾਂ ਸਬੰਧੀ ਜਨਰਲ ਰਿਪੋਰਟ ਦਰਜ ਕਰ ਲਈ ਗਈ ਸੀ| ਜਿਸ ਨੂੰ ਉੱਚ ਅਧਿਕਾਰੀਆਂ ਨੂੰ ਸੌਂਂਪ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਜੁਰਮਾਨਾ ਜਾਰੀ ਕੀਤਾ ਜਾਵੇਗਾ|
ਗੁਰਦੁਆਰੇ ਦੇ ਸਾਬਕਾ ਪ੍ਰਧਾਨ ਸੁਜੀਤ ਸਿੰਘ ਨੇ ਦੱਸਿਆ ਕਿ ਪ੍ਰੈਜ਼ੀਡੈਂਟ ਵੱਲੋਂ ਗੁਰਦੁਆਰੇ ਅੰਦਰ ਦੂਰੀ ਬਣਾ ਕੇ ਰੱਖਣ ਵਾਲੇ ਨਿਯਮਾਂ ਨੂੰ ਲਾਗੂ ਕਰਨ ਦੇ ਦਿੱਤੇ ਜਾਣ ਵਾਲੇ ਹੁਕਮਾਂ ਨੂੰ ਨੌਜਵਾਨਾਂ ਵੱਲੋਂ ਨਹੀਂ ਮੰਨਿਆਂ ਜਾਂਦਾ| ਜ਼ਿਕਰਯੋਗ ਹੈ ਕਿ ਕਿਊਬਿਕ ਪਬਲਿਕ ਹੈਲਥ ਵੱਲੋਂ ਧਾਰਮਿਕ ਮੰਤਵ ਲਈ ਧਾਰਮਿਕ ਸਥਾਨਾਂ ਉੱਤੇ ਸਿਰਫ 25 ਲੋਕਾਂ ਨੂੰ ਹੀ ਦਾਖਲ ਹੋਣ ਦੀ ਖੁੱਲ੍ਹ ਦਿੱਤੀ ਗਈ ਹੈ| 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
3 ਸ਼ੱਕੀਆਂ ਵੱਲੋਂ ਡਾਊਨਟਾਊਨ ਟੋਰਾਂਟੋ ਦੇ ਘਰ ਵਿਚੋਂ ਸਮਾਨ ਕੀਤਾ ਗਿਆ ਚੋਰੀ ਸੈਂਡਲਵੁੱਡ ਹਾਈਟਸ ਸੀਨੀਅਰ ਕਲੱਬ ਨੇ ਕੈਨੇਡਾ ਡੇ ਮੇਲਾ ਮਨਾਇਆ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਦਾ ਕੀਤਾ ਦੌਰਾ ਡਾਊਨਟਾਊਨ ਗੋਲੀਬਾਰੀ ਵਿੱਚ ਮ੍ਰਿਤਕ ਔਰਤ ਦੀ ਹੋਈ ਪਛਾਣ ਅਜੈਕਸ ਵਿਚ ਘਰ `ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਟੋਰਾਂਟੋ ਦੀ ਲਾਪਤਾ ਔਰਤ ਦੀ ਹਾਈਵੇਅ ਨੇੜੇ ਮਿਲੀ ਲਾਸ਼, ਇੱਕ ਵਿਅਕਤੀ 'ਤੇ ਲੱਗਾ ਕਤਲ ਦਾ ਦੋਸ਼ ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਮਨਾਇਆ ਕੈਨੇਡਾ ਡੇਅ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ