Welcome to Canadian Punjabi Post
Follow us on

28

November 2020
ਅੰਤਰਰਾਸ਼ਟਰੀ

ਨਵਾਜ਼ ਸ਼ਰੀਫ ਦੀ ਧੀ ਨਾਲ ਪਾਕਿਸਤਾਨ ਸਰਕਾਰ ਵੱਲੋਂ ਜੇਲ੍ਹ ਵਿੱਚ ਬਦਤਮੀਜ਼ੀ

November 15, 2020 08:36 AM

* ਮਰੀਅਮ ਦੇ ਬਾਥਰੂਮ ਵਿੱਚ ਖੁਫੀਆ ਕੈਮਰੇ ਲਾਏ ਜਾਣ ਦਾ ਦੋਸ਼

ਇਸਲਾਮਾਬਾਦ, 13 ਨਵੰਬਰ, (ਪੋਸਟ ਬਿਊਰੋ)- ਪਾਕਿਸਤਾਨ ਵਿੱਚਤਿੰਨ ਵਾਰੀਆਂ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਮੌਜੂਦਾ ਸਰਕਾਰ ਉੱਤੇਦੋਸ਼ ਲਾਇਆ ਹੈ ਕਿਜਦੋਂ ਉਸ ਨੂੰ ਜੇਲ੍ਹ ਭੇਜਿਆ ਗਿਆ ਤਾਂ ਉਸ ਦੇ ਸੈੱਲ ਵਿੱਚ ਅਤੇ ਉਸ ਦੇ ਵਾਸ਼ਰੂਮ ਵਿਚ ਵੀਖੁਫੀਆ ਕੈਮਰੇ ਲਾਏ ਗਏ ਸਨ।
ਮਰੀਅਮ ਨਵਾਜ਼ ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਉਨ੍ਹਾਂ ਤਕਲੀਫ਼ਾਂ ਬਾਰੇ ਗੱਲ ਕੀਤੀ ਹੈ, ਜਿਹੜੀਆਂ ਬੀਤੇ ਸਾਲ ਚੌਧਰੀ ਸ਼ੂਗਰ ਮਿੱਲ ਕੇਸ ਵਿਚ ਗ੍ਰਿਫ਼ਤਾਰ ਕੀਤੇ ਜਾਣ ਪਿੱਛੋਂਉਸ ਨੇਜੇਲ੍ਹ ਵਿਚ ਭੁਗਤੀਆਂ ਸਨ। ਉਸ ਨੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਦੀ ਸਰਕਾਰਬਾਰੇ ਕਿਹਾ;‘ਮੈਂ ਦੋ ਵਾਰ ਜੇਲ੍ਹ ਗਈ ਹਾਂ, ਜੇ ਮੈਂ ਆਪਣੇ ਅਤੇ ਹੋਰ ਔਰਤ ਕੈਦੀਆਂ ਨਾਲ ਹੁੰਦੇ ਸਲੂਕ ਬਾਰੇ ਵਿਸਥਾਰ ਨਾਲ ਦੱਸਾਂ ਤਾਂ ਉਨ੍ਹਾਂ ਨੂੰ ਮੂੰਹ ਲੁਕਾਉਣ ਦੀ ਥਾਂ ਨਹੀਂਲੱਭਣੀ।’ ਉਸ ਨੇ ਕਿਹਾ ਕਿ ਜੇ ਪੁਲਸ ਦੇ ਅਧਿਕਾਰੀ ਇਕ ਕਮਰੇ ਵਿਚ ਵੜ ਕੇ ਉਸ ਨੂੰ ਉਸ ਦੇ ਪਿਤਾ ਨਵਾਜ਼ ਸ਼ਰੀਫ ਦੇ ਸਾਹਮਣੇ ਗ੍ਰਿਫਤਾਰ ਕਰ ਸਕਦੇ ਅਤੇ ਉਸ ਉੱਤੇ ਨਿੱਜੀ ਹਮਲੇ ਕਰ ਸਕਦੇ ਹਨ ਤਾਂ ਸਾਫ ਹੈ ਕਿ ਕੋਈ ਵੀ ਔਰਤ ਪਾਕਿਸਤਾਨ ਵਿਚ ਸੁਰੱਖਿਅਤਨਹੀਂ ਹੈ।’
ਖਬਰਾਂ ਦੇ ਚੈਨਲ ਜੀਓ ਨਿਊਜ਼ ਦੇ ਅਨੁਸਾਰ ਮਰੀਅਮ ਨੇ ਕਿਹਾ ਕਿ ਉਸ ਦੀ ਪਾਰਟੀ ਸੰਵਿਧਾਨਕ ਹੱਦ ਵਿੱਚ ਫੌਜ ਨਾਲ ਗੱਲਬਾਤ ਲਈ ਤਿਆਰ ਹੈ, ਪਰ ਸ਼ਰਤ ਇਹ ਹੈ ਕਿ ਇਮਰਾਨ ਸਰਕਾਰ ਪਾਸੇਹਟ ਜਾਵੇ। ਉਸਨੇ ਕਿਹਾ ਕਿ ਕੋਈ ਵੀ ਗੱਲਬਾਤ ਲੁਕਵੀਂਨਹੀਂ ਕੀਤੀ ਜਾਵੇਗੀ ਤੇ ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀਡੀਐਮ) ਦੇ ਪਲੇਟਫਾਰਮ ਨਾਲ ਹੀ ਗੱਲ ਹੋ ਸਕਦੀ ਹੈ। ਵਰਨਣ ਯੋਗ ਹੈ ਕਿ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਨੇਤਾਮਰੀਅਮ ਨੂੰ ਪਿਛਲੇ ਸਾਲ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸਨੇ ਦਾਅਵਾ ਕੀਤਾ ਕਿ ਕੌਮੀ ਜਵਾਬਦੇਹੀ ਬਿਊਰੋ (ਐਨਏਬੀ) ਨੇ ਉਸਨੂੰ ਕਾਨੂੰਨ ਦੀ ਉਲੰਘਣਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ, ਪਰ ਰਾਜਨੀਤਿਕ ਤਸੀਹੇ ਦਿੱਤੇ ਜਾ ਰਹੇ ਸਨ। ਪਿਛਲੇ ਸਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਸ਼ਹਿਜ਼ਾਦ ਅਕਬਰ ਨੇ ਪ੍ਰੈਸ ਮੂਹਰੇ ਦੋਸ਼ ਲਾਇਆ ਸੀ ਕਿ ਨਵਾਜ਼ ਸ਼ਰੀਫ ਪਰਿਵਾਰ ਚੌਧਰੀ ਸ਼ੂਗਰ ਮਿਲਜ਼ ਨੂੰ ਪੈਸੇ ਦੇ ਲੈਣ-ਦੇਣ ਅਤੇ ਸ਼ੇਅਰਾਂ ਦੇ ਨਾਜਾਇਜ਼ ਤਬਾਦਲੇ ਲਈ ਵਰਤਦਾ ਸੀ ਅਤੇ ਸਾਲ 2008 ਵਿੱਚ ਮਰੀਅਮ ਨਵਾਜ਼ ਨੂੰ 7 ਮਿਲੀਅਨ ਤੋਂ ਵੱਧ ਸ਼ੇਅਰ ਟਰਾਂਸਫਰ ਕੀਤੇ ਗਏ ਸਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਵੈਕਸੀਨ ਲਈ ਅਜੇ ਹੋਰ ਰਿਸਰਚ ਦੀ ਲੋੜ : ਐਸਟਰਾਜ਼ੈਨੇਕਾ
ਨਿਊਜ਼ੀਲੈਂਡ `ਚ ਭਾਰਤੀ ਮੂਲ ਦੇ ਐੱਮ ਪੀ ਨੇ ਸੰਸਕ੍ਰਿਤ ਵਿੱਚ ਸਹੁੰ ਚੁੱਕੀ
ਪਾਕਿਸਤਾਨ `ਚ ਟ੍ਰਾਂਸਜੈਂਡਰਾਂ ਨੂੰ ਆਪਣਾ ਚਰਚ ਮਿਲਿਆ
ਟਾਪ-10 ਦੇਸ਼ਾਂ ਦੀ ਰੈਂਕਿੰਗ : ਭਾਰਤ ਸਮੇਤ ਦੁਨੀਆ ਦੇ 30 ਤੋਂ ਵੱਧ ਦੇਸ਼ਾਂ ਦੇ ਲੋਕ ਕੈਨੇਡਾ `ਚ ਵੱਸਣਾ ਚਾਹੁੰਦੇ ਨੇ
ਅਸਲੀ ਔਰਤ ਵਰਗੀ ਦਿੱਸਦੀ ਹੈ ਪਹਿਲੀ ਫੀਮੇਲ ਰੋਬੋਟ ਐਂਕਰ
ਚੀਨ ਨੇ ਚੰਦ ਤੋਂਸੈਂਪਲ ਲੈਣ ਲਈ ਪੁਲਾੜੀ ਜਹਾਜ਼ ਭੇਜਿਆ
ਬੌਰਿਸ ਜੌਹਨਸਨ ਦੇ ਮੁਤਾਬਕ 2 ਦਸੰਬਰ ਤੋਂ ਬਾਅਦ ਲਾਕਡਾਊਨ ਖ਼ਤਮ ਹੋ ਜਾਵੇਗਾ
ਪਾਕਿ ਪੁਲਸ ਨੇ ਵਾਹਗੇ ਬਾਰਡਰ ਦੇ ਨੇੜੇ ਆਤਮਘਾਤੀ ਹਮਲਾਵਰ ਮਾਰਿਆ
ਜਾਅਲੀ ਫੇਸਬੁੱਕ ਅਕਾਊਂਟ ਨਾਲ ਬਲੈਕਮੇਲ ਕਰਨ ਦੇ ਦੋਸ਼ ਹੇਠ ਫੁੱਟਬਾਲ ਕੋਚ ਗ੍ਰਿਫਤਾਰ
ਪਾਕਿਸਤਾਨ ਦੀ ਮੰਤਰੀ ਫਰਾਂਸ ਦੇ ਰਾਸ਼ਟਰਪਤੀ ਬਾਰੇ ਵਿਵਾਦਤ ਟਿੱਪਣੀ ਕਰਕੇ ਫਸੀ