Welcome to Canadian Punjabi Post
Follow us on

28

November 2020
ਭਾਰਤ

ਭਾਰਤੀ ਫੌਜ ਦੀ ਜਵਾਬੀ ਕਾਰਵਾਈ, ਪਾਕਿਸਤਾਨ ਦੇ ਕਈ ਜਵਾਨ ਮਾਰੇ, ਬੰਕਰ ਤੇ ਲਾਂਚ ਪੈਡ ਤੋੜੇ

November 15, 2020 08:33 AM

ਨਵੀਂ ਦਿੱਲੀ, 13 ਨਵੰਬਰ, (ਪੋਸਟ ਬਿਊਰੋ)- ਭਾਰਤੀ ਫੌਜ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਵਧਦੇ ਹਮਲਿਆਂ ਦਾ ਠੋਕਵਾਂ ਜਵਾਬ ਦਿੱਤਾ ਤੇ ਉਸ ਦੀ ਫੌਜ ਦੇ 11 ਜਵਾਨਾਂ ਨੂੰ ਮਾਰ ਦਿੱਤਾ ਹੈ। ਇਸ ਸੰਬੰਧ ਵਿੱਚ ਭਾਰਤੀ ਫੌਜ ਦੇ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਦੇ 10-12 ਫੌਜੀ ਜ਼ਖਮੀਹੋਏ ਹਨ ਤੇ ਕਾਫੀ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਸੈਨਾ ਦੇ ਬੰਕਰ ਅਤੇ ਲਾਂਚ ਪੈਡ ਤਬਾਹਕਰ ਦਿੱਤੇ ਗਏ ਹਨ।
ਵਰਨਣ ਯੋਗ ਹੈ ਕਿ ਪਾਕਿਸਤਾਨੀ ਫੌਜ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਉੜੀ ਅਤੇ ਗੁਰੇਜ਼ ਸੈਕਟਰਾਂ ਵਿਚਾਲੇ ਕਈ ਥਾਂਈਂ ਕੰਟਰੋਲ ਰੇਖਾ ਉੱਤੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ, ਜਿਸ ਦੌਰਾਨ ਭਾਰਤ ਦੇ ਤਿੰਨ ਸੁਰੱਖਿਆ ਮੁਲਾਜ਼ਮਾਂ ਸਮੇਤ 6 ਜਣਿਆਂ ਦੀ ਮੌਤ ਹੋ ਗਈ। ਪਾਕਿਸਤਾਨੀ ਫੌਜ ਨੇ ਮੋਰਟਾਰ ਤੇ ਹੋਰ ਹਥਿਆਰਾਂ ਨਾਲ ਫਾਇਰ ਕੀਤੇ ਸਨ, ਜਿਸ ਕਾਰਨ ਉੜੀ ਦੇ ਨੰਬਲਾਖੇਤਰ ਵਿੱਚਭਾਰਤੀ ਫੌਜ ਦੇ ਦੋ ਜਵਾਨ ਮਾਰੇ ਗਏ। ਇਸ ਦੌਰਾਨ ਹਾਜੀ ਪੀਰ ਦੇ ਸੈਕਟਰ ਵਿੱਚ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਦਾ ਇੱਕ ਸਬ ਇੰਸਪੈਕਟਰਮਾਰਿਆ ਗਿਆ ਤੇ ਇੱਕ ਜਵਾਨ ਜ਼ਖਮੀ ਹੋ ਗਿਆ ਅਤੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਖੇਤਰ ਵਿੱਚ ਕਮਲਕੋਟ ਸੈਕਟਰ ਵਿੱਚ ਦੋ ਆਮ ਲੋਕਾਂ ਦੀ ਮੌਤ ਹੋ ਗਈ, ਜਦਕਿ ਹਾਜੀ ਪੀਰ ਸੈਕਟਰ ਦੇ ਬਾਲਕੋਟ ਖੇਤਰ ਵਿੱਚ ਇੱਕ ਔਰਤ ਮਾਰੀ ਗਈ।
ਫੌਜ ਦੇ ਬੁਲਾਰੇ ਮੁਤਾਬਕ ਇਨ੍ਹਾਂ ਘਟਨਾਵਾਂ ਦੇ ਜ਼ੋਰ ਹੇਠ ਭਾਰਤ ਵੱਲ ਨੂੰ ਅੱਤਵਾਦੀਆਂ ਦੀ ਘੁਸਪੈਠ ਭਾਵੇਂ ਫੌਜ ਨੇ ਨਾਕਾਮ ਕਰ ਦਿੱਤੀ, ਪਰ ਇਹ ਕਾਫੀ ਨਹੀਂ ਸੀ। ਇਸ ਦੇ ਬਾਅਦ ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕੀਤੀ ਹੈ, ਜਿਸ ਦੇ ਦੌਰਨ ਪਾਕਿਸਤਾਨੀ ਫੌਜ ਦੇ ਕੁਝ ਜਵਾਨ ਮਾਰੇ ਗਏ ਤੇ ਕਈ ਬੰਕਰ ਅਤੇ ਲਾਂਚ ਪੈਡ ਤਬਾਹ ਕਰ ਦਿੱਤੇ ਗਏ।

Have something to say? Post your comment
ਹੋਰ ਭਾਰਤ ਖ਼ਬਰਾਂ
ਕਿਸਾਨਾਂ ਦੇ ਹੱਕ `ਚ ਨਿਤਰੇ ਕੇਜਰੀਵਾਲ, ਦਿੱਲੀ ਪੁਲਸ ਦੀ ਸਟੇਡੀਅਮਾਂ ਨੂੰ ਜੇਲ੍ਹਾਂ ਬਣਾਉਣ ਦੀ ਮੰਗ ਕੀਤੀ ਰੱਦ
ਕਿਸਾਨਾਂ ਨੂੰ ਦਿੱਲੀ ਦੇ ਬੁਰਾੜੀ ਵਿਚ ਸਾਂਤਮਈ ਪ੍ਰਦਰਸ਼ਨ ਕਰਨ ਦੀ ਮਿਲੀ ਆਗਿਆ
ਕੋਰੋਨਾ ਨਾਲ ਜੰਗ ਆਕਸਫੋਰਡ ਦੀ ਐਸਟ੍ਰਾ ਜ਼ੈਨੇਕਾ ਵੈਕਸੀਨ ਸ਼ੱਕ ਹੇਠ ਆਈ
ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਵੱਲੋਂ ਕਿਸਾਨਾਂ ਨੂੰ ਅੰਦੋਲਨ ਦੇ ਬਜਾਏ ਗੱਲਬਾਤ ਦੀ ਅਪੀਲ
ਦਿੱਲੀ ਵਿੱਚ ਜੰਤਰ-ਮੰਤਰ ਵੱਲ ਜਾਂਦੇ ਪਰਮਿੰਦਰ ਸਿੰਘ ਢੀਂਡਸਾ ਤੇ ਸੁਖਪਾਲ ਖਹਿਰਾ ਗ੍ਰਿਫਤਾਰ
ਭਾਜਪਾ ਯੁਵਾ ਮੋਰਚਾ ਵੱਲੋਂ ਫਾਰੁਕ ਅਬਦੁੱਲਾ ਦੇ ਘਰ ਦੇ ਬਾਹਰ ਪ੍ਰਦਰਸ਼ਨ
ਗੁਰਦੁਆਰਾ ਬੰਗਲਾ ਸਹਿਬ ਵਿਖੇ ਵੱਡੀ ਘਟਨਾ...!!
ਯੋਗੀ ਵੱਲੋਂ ਉੱਤਰ ਪ੍ਰਦੇਸ਼ ਵਿੱਚ ਜ਼ਰੂਰੀ ਸੇਵਾਵਾਂ ਸੁਰੱਖਿਆ ਕਾਨੂੰਨ ਲਾਗੂ
ਉਪ-ਰਾਸ਼ਟਰਪਤੀ ਨੇ ਕਿਹਾ : ਨਿਆਂ ਪਾਲਿਕਾ ਦਾ ਦਖਲ ਕੁਝ ਫੈਸਲਿਆਂ ਤੋਂ ਵਧ ਗਿਆ ਲੱਗਦੈ
ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬੋਂ ਬਾਹਰ ਭੇਜਣ ਤੋਂ ਸੁਪਰੀਮ ਕੋਰਟ ਦੀ ਨਾਂਹ