Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਅੰਤਰਰਾਸ਼ਟਰੀ

ਆਸਟਰੀਆ ਦੇ ਚਾਂਸਲਰ ਨੇ ‘ਰਾਜਨੀਤਕ ਇਸਲਾਮ` ਨੂੰ ਯੂਰਪ ਦੀ ਜੀਵਨ ਸ਼ੈਲੀ ਲਈ ਖ਼ਤਰਨਾਕ ਕਿਹਾ

November 13, 2020 07:43 AM

ਵੀਆਨਾ, 12 ਨਵੰਬਰ, (ਪੋਸਟ ਬਿਊਰੋ)- ਆਸਟਰੀਆ ਦੇ ਚਾਂਸਲਰ ਸੇਬੈਸਟੀਅਨ ਕੁਰਜ਼ ਨੇ ਯੂਰਪੀ ਯੂਨੀਅਨ ਨੂੰ ਇਹਅਪੀਲ ਕੀਤੀ ਹੈ ਕਿ ਵੀਆਨਾ ਅੱਤਵਾਦੀ ਹਮਲੇ ਤੋਂ ਸਬਕ ਲੈਂਦੇ ਹੋਏ ਉਹ ‘ਸਹਿਣਸ਼ੀਲਤਾ ਦੇ ਭੁਲੇਖੇ` ਖ਼ਤਮ ਕਰ ਲੈਣ। ਉਨ੍ਹਾਂ ਨੇ ਯੂਰਪੀ ਦੇਸ਼ਾਂ ਨੂੰ ਰਾਜਨੀਤਕ ਇਸਲਾਮ ਦੀ ਸਮੱਸਿਆ ਨਾਲ ਸਿੱਝਣ ਲਈ ਵਧੇਰੇ ਸਖ਼ਤੀ ਨਾਲ ਧਿਆਨ ਕੇਂਦਰਤ ਕਰਨ ਨੂੰ ਕਿਹਾ ਅਤੇ ਚੇਤਾਵਨੀ ਦਿੱਤੀ ਕਿ ਰਾਜਨੀਤਕ ਇਸਲਾਮ ਯੂਰਪ ਦੀ ਜੀਵਨ ਸ਼ੈਲੀ ਲਈ ਵੱਡਾ ਖ਼ਤਰਾ ਬਣ ਗਿਆ ਹੈ, ਇਸ ਦੀ ਵਿਚਾਰਧਾਰਾ ਯੂਰਪ ਦੀ ਆਜ਼ਾਦੀ ਅਤੇ ਕਦਰਾਂ ਕੀਮਤਾਂ ਲਈ ‘ਖਤਰਨਾਕ` ਹੈ।
ਇਸ ਬਾਰੇ ਆਸਟਰੀਆ ਦੇ ਚਾਂਸਲਰ ਦੇ ਬੁਲਾਰੇ ਨੇ ਕਿਹਾ ਕਿ ਉਹ ਫਰਾਂਸ ਦੇ ਰਾਸ਼ਟਰਪਤੀ ਨਾਲ ਸੰਪਰਕ ਕਰਕੇ ਅੱਤਵਾਦ ਨਾਲ ਸਾਂਝੇ ਤੌਰ ਉੱਤੇਸਿੱਝਣ ਲਈ ਗੱਲਬਾਤ ਕਰਨਗੇ। ਚਾਂਸਲਰ ਸੇਬੈਸਟੀਅਨਕੁਰਜ਼ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਹ ਜਲਦੀ ਸਹਿਣਸ਼ੀਲਤਾ ਦਾ ਭੁਲੇਖਾ ਖ਼ਤਮ ਕਰ ਦੇਣਗੇ। ਉਨ੍ਹਾ ਕਿਹਾ ਕਿ ਮੈਂ ਇਹ ਵੀ ਆਸਕਰਦਾ ਹਾਂ ਕਿ ਯੂਰਪ ਦੇ ਸਾਰੇ ਦੇਸ਼ ਮਹਿਸੂਸ ਕਰਨਗੇ ਕਿ ਰਾਜਨੀਤਿਕ ਇਸਲਾਮ ਦੀ ਵਿਚਾਰਧਾਰਾ ਸਾਡੀ ਆਜ਼ਾਦੀ ਅਤੇ ਯੂਰਪੀ ਜੀਵਨ ਸ਼ੈਲੀ ਲਈ ਕਿੰਨੀ ਖਤਰਨਾਕ ਹੈ।
ਵਰਨਣ ਯੋਗ ਹੈ ਕਿ ਕੁਰਜ਼ ਦਾ ਇਹ ਬਿਆਨ ਓਦੋਂ ਆਇਆ, ਜਦੋਂ ਇਹ ਖੁਲਾਸਾ ਹੋਇਆ ਹੈ ਕਿ ਵੀਆਨਾ ਵਿੱਚ ਹਮਲਾ ਕਰਨ ਵਾਲੇ ਕੁਜ਼ਟੀਮ ਫੇਜਜ਼ੁਲਾਈ ਨੂੰ ਪਹਿਲਾਂ ਅਪ੍ਰੈਲ 2019 ਵਿਚ ਸੀਰੀਆ ਵਿੱਚ ਆਈ ਐੱਸ ਆਈ ਐੱਸਦੇ ਨਾਲ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨ ਕਰਕੇ ਜੇਲ੍ਹ ਭੇਜਿਆ ਗਿਆ ਸੀ। ਉਸ ਸਮੇਂ ਅੱਤਵਾਦੀ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ‘ਗਲਤ ਮਸਜਿਦ` ਨੇ ਗੁੰਮਰਾਹ ਕੀਤਾ ਸੀ। ਇਸ ਪਿੱਛੋਂ ਉਸ ਨੇ ਸਲਾਹਕਾਰ ਨਾਲ ਝੂਠਾ ਵਾਅਦਾ ਕੀਤਾ ਕਿ ਉਸ ਨੇ ਆਈ ਐੱਸ ਆਈ ਐੱਸ ਨੂੰ ਛੱਡ ਦਿੱਤਾ ਹੈ। ਆਸਟਰੀਆ ਦੇ ਚਾਂਸਲਰ ਚਾਂਸਲਰ ਸੇਬੈਸਟੀਅਨਕੁਰਜ਼ ਨੇ ਕੁਟੀਮ ਨੂੰ ਇਸ ਕੇਸ ਵਿੱਚ ਛੱਡਣ ਦੇ ਫੈਸਲੇ ਨੂੰ ‘ਯਕੀਨਨ` ਗਲਤ ਕਿਹਾ ਹੈ। ਬਾਅਦ ਵਿੱਚ ਏਸੇ ਕੁਜ਼ਟੀਮ ਨੇ ਵੀਆਨਾ ਵਿੱਚ 6 ਥਾਵਾਂ ਉੱਤੇ ਗੋਲੀ ਚਲਾ ਕੇ 4 ਲੋਕਾਂ ਨੂੰ ਮਾਰ ਦਿੱਤਾ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ