Welcome to Canadian Punjabi Post
Follow us on

10

May 2021
ਬ੍ਰੈਕਿੰਗ ਖ਼ਬਰਾਂ :
ਬਿੱਲ ਤੇ ਮੈਲਿੰਡਾ ਗੇਟਸ ਲੈ ਰਹੇ ਹਨ ਤਲਾਕਮਈ ਦੇ ਅੰਤ ਤੱਕ ਓਨਟਾਰੀਓ ਵਿੱਚ 18 ਪਲੱਸ ਦੇ ਲੋਕ ਕੋਵਿਡ-19 ਵੈਕਸੀਨੇਸ਼ਨ ਲਈ ਹੋਣਗੇ ਯੋਗ!ਅੱਜ ਤੋਂ ਕੋਵਿਡ-19 ਵੈਕਸੀਨ ਬੁੱਕ ਕਰਵਾ ਸਕਣਗੇ ਓਨਟਾਰੀਓ ਦੇ ਚਾਈਲਡ ਕੇਅਰ ਵਰਕਰਜ਼ਇੱਕ ਵਾਰੀ ਫਿਰ ਭਰੋਸੇ ਦਾ ਵੋਟ ਜਿੱਤੇ ਲਿਬਰਲਮੁੱਖ ਮੰਤਰੀ 1 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਸੰਗਤਾਂ ਨਾਲ ਵਰਚੁਅਲ ਤੌਰ ’ਤੇ ਅਰਦਾਸ ’ਚ ਸ਼ਾਮਲ ਹੋਣਗੇਚਾਈਲਡ ਬੈਨੇਫਿਟ ਤਹਿਤ ਅੱਜ ਤੋਂ ਮਾਪਿਆਂ ਨੂੰ ਹਾਸਲ ਹੋਣੀ ਸ਼ੁਰੂ ਹੋਵੇਗੀ ਸਿੱਧੀ ਆਰਥਿਕ ਮਦਦਵੈਂਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ਨੇ ਦੱਸਿਆ ਉਸ ਨੂੰ ਆਪਣੇ 2 ਬੱਚਿਆਂ ਦਾ ਪਿਤਾਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ 30 ਦਿਨ ਲਈ ਕੈਨੇਡਾ ਨੇ ਲਾਈ ਰੋਕ
ਮਨੋਰੰਜਨ

ਦੀਪਿਕਾ ਪਾਦੁਕੋਣ ਵਾਂਗ ਆਪਣੀ ਗੱਲ ਰੱਖਣਾ ਸੌਖਾ ਨਹੀਂ : ਵਿਕਰਾਂਤ ਮੇਸੀ

November 13, 2020 06:42 AM

ਅਭਿਨੇਤਾ ਵਿਕਰਾਂਤ ਮੇਸੀ ਦਾ ਕਹਿਣਾ ਹੈ ਕਿ ਇਸ ਦੇਸ਼ ਵਿੱਚ ਦੀਪਿਕਾ ਪਾਦੁਕੋਣ ਜਿਹੀ ਸੁਪਰ ਸਟਾਰ ਹੋਣਾ ਬਹੁਤ ਔਖਾ ਹੈ। ਉਸ ਨੇ ਦੀਪਿਕਾ ਨਾਲ ‘ਛਪਾਕ’ ਵਿੱਚ ਕੰਮ ਕੀਤਾ ਸੀ। ਮੇਸੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਅਜਿਹੀ ਮਹਿਲਾ ਬਣਨ ਲਈ ਹਿੰਮਤ ਚਾਹੀਦੀ ਹੈ, ਜੋ ਆਪਣੀ ਆਵਾਜ਼ ਬੁਲੰਦ ਕਰਨਾ ਜਾਣਦੀ ਹੈ। ਦੀਪਿਕਾ ਬਹੁਤ ਵੱਡੀ ਸਟਾਰ ਅਤੇ ਦੇਸ਼ ਦੇ ਲੋਕਾਂ ਲਈ ਆਦਰਸ਼ ਵਾਂਗ ਹੈ, ਜੇ ਉਸ ਨੰ ਆਪਣੀ ਗੱਲ ਰੱਖਣ ਲਈ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਤਾਂ ਕਿਸੇ ਨੂੰ ਵੀ ਬਣਾਇਆ ਜਾ ਸਕਦਾ ਹੈ।
ਵਿਕਰਾਂਤ ਨੇ ਜ਼ੋਰ ਦੇ ਕੇ ਕਿਹਾ ਕਿ ਬਦਕਿਸਮਤੀ ਹੈ ਕਿ ਸਾਡੇ ਦੇਸ਼ ਵਿੱਚ ਜਨਤਕ ਬਹਿਸ ਨਹੀਂ ਹੋ ਰਹੀ। ਜ਼ਿਕਰ ਯੋਗ ਹੈ ਕਿ ‘ਛਪਾਕ’ ਦੇ ਰਿਲੀਜ਼ ਹੋਣ ਵਾਲੇ ਜਨਵਰੀ ਵਿੱਚ ਦੀਪਿਕਾ ਜਵਾਹਰ ਲਾਲ ਨਹਿੂਰ ਯੂਨੀਵਰਸਿਟੀ ਚਲੀ ਗਈ ਸੀ। ਇਹ ਕਦਮ ਉਸ ਨੇ ਸੀ ਏ ਏ ਖਿਲਾਫ ਪ੍ਰਗਟਾਏ ਜਾ ਰਹੇ ਰੋਸ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਚੁੱਕਿਆ ਸੀ। ਅਭਿਨੇਤਰੀ ਦੇ ਇਸ ਕਦਮ ਦਾ ਸੋਸ਼ਲ ਮੀਡੀਆ 'ਤੇ ਕਈਆਂ ਨੇ ਵਿਰੋਧ ਕੀਤਾ ਸੀ। ‘ਛਪਾਕ' ਦੇ ਬਾਈਕਾਟ ਦੀ ਮੁਹਿੰਮ ਵੀ ਚੱਲੀ ਸੀ। ਵਿਕਰਾਂਤ ਨੇ ਦੀਪਿਕਾ ਤੇ ਮੇਘਨਾ ਗੁਲਜ਼ਾਰ ਨਾਲ ਕੰਮ ਕਰਨ ਦੇ ਤਜਰਬੇ ਨੂੰ ਖੁਸ਼ਨੁਮਾ ਦੱਸਿਆ।

Have something to say? Post your comment