Welcome to Canadian Punjabi Post
Follow us on

10

May 2021
ਬ੍ਰੈਕਿੰਗ ਖ਼ਬਰਾਂ :
ਬਿੱਲ ਤੇ ਮੈਲਿੰਡਾ ਗੇਟਸ ਲੈ ਰਹੇ ਹਨ ਤਲਾਕਮਈ ਦੇ ਅੰਤ ਤੱਕ ਓਨਟਾਰੀਓ ਵਿੱਚ 18 ਪਲੱਸ ਦੇ ਲੋਕ ਕੋਵਿਡ-19 ਵੈਕਸੀਨੇਸ਼ਨ ਲਈ ਹੋਣਗੇ ਯੋਗ!ਅੱਜ ਤੋਂ ਕੋਵਿਡ-19 ਵੈਕਸੀਨ ਬੁੱਕ ਕਰਵਾ ਸਕਣਗੇ ਓਨਟਾਰੀਓ ਦੇ ਚਾਈਲਡ ਕੇਅਰ ਵਰਕਰਜ਼ਇੱਕ ਵਾਰੀ ਫਿਰ ਭਰੋਸੇ ਦਾ ਵੋਟ ਜਿੱਤੇ ਲਿਬਰਲਮੁੱਖ ਮੰਤਰੀ 1 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਸੰਗਤਾਂ ਨਾਲ ਵਰਚੁਅਲ ਤੌਰ ’ਤੇ ਅਰਦਾਸ ’ਚ ਸ਼ਾਮਲ ਹੋਣਗੇਚਾਈਲਡ ਬੈਨੇਫਿਟ ਤਹਿਤ ਅੱਜ ਤੋਂ ਮਾਪਿਆਂ ਨੂੰ ਹਾਸਲ ਹੋਣੀ ਸ਼ੁਰੂ ਹੋਵੇਗੀ ਸਿੱਧੀ ਆਰਥਿਕ ਮਦਦਵੈਂਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ਨੇ ਦੱਸਿਆ ਉਸ ਨੂੰ ਆਪਣੇ 2 ਬੱਚਿਆਂ ਦਾ ਪਿਤਾਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ 30 ਦਿਨ ਲਈ ਕੈਨੇਡਾ ਨੇ ਲਾਈ ਰੋਕ
ਪੰਜਾਬ

ਫਿਰੋਜ਼ਪੁਰ ਪੁਲਸ ਦੀ ਤੁਰੰਤ ਕਾਰਵਾਈ ਨਾਲ ਸਾਢੇ 3 ਸਾਲਾ ਜਬਰ ਜਨਾਹ ਪੀੜਿਤਾ ਬੱਚੀ ਨੂੰ ਮਿਲੇਗਾ ਇਨਸਾਫ਼

November 12, 2020 09:28 PM

-ਚਾਰ ਦਿਨਾਂ ਵਿਚ ਹੀ ਤਿਆਰ ਕੀਤਾ ਚਲਾਨ
-ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ ਵੀ ਪੁਲਸ ਦੇ ਇਸ ਕਦਮ ਦੀ ਕੀਤੀ ਪ੍ਰਸੰਸਾ


ਚੰਡੀਗੜ੍ਹ, 12 ਨਵੰਬਰ (ਪੋਸਟ ਬਿਊਰੋ): ਅਕਸਰ ਜ਼ਿਆਦਤੀਆਂ ਕਰਨ ਲਈ ਸੁਰਖੀਆਂ ਵਿਚ ਰਹਿਣ ਵਾਲੀ ਪੰਜਾਬ ਪੁਲਸ ਦੀ ਹੁਣ ਵਧੀਆ ਕੰਮ ਲਈ ਵਾਹਵਾਹੀ ਹੋ ਰਹੀ ਹੈ। ਆਈ.ਜੀ. ਹਰਦਿਆਲ ਸਿੰਘ ਮਾਨ ਦੀ ਰਹਿਨੁਮਾਈ ਹੇਠ ਫਿਰੋਜ਼ਪੁਰ ਪੁਲਸ ਵਲੋਂ ਕੀਤੀ ਤੁਰੰਤ ਤੇ ਸਖ਼ਤ ਕਾਰਵਾਈ ਨਾਲ ਸਾਢੇ ਤਿੰਨ ਸਾਲਾ ਜਬਰ ਜਨਾਹ ਪੀੜਿਤ ਬੱਚੀ ਨੂੰ ਇਨਸਾਫ਼ ਮਿਲੇਗਾ। ਫਿਰੋਜ਼ਪੁਰ ਪੁਲਸ ਵਲੋਂ ਆਪਣੀ ਹੀ ਸਾਢੇ ਤਿੰਨ ਸਾਲਾ ਬੇਟੀ ਨਾਲ ਜਬਰ ਜਨਾਹ ਕਰਨ ਵਾਲੇ ਵਹਿਸ਼ੀ ਪਿਤਾ ਨੂੰ ਮੌਤ ਦੀ ਸਜ਼ਾ ਦਿਵਾਉਣ ਤੇ ਇਕ 8 ਸਾਲਾ ਬੱਚੀ ਨੂੰ ਅਗਵਾ ਕਰਨ ਵਾਲੇ ਖਿਲਾਫ਼ ਚਾਰ ਦਿਨਾਂ ਵਿਚ ਸਖ਼ਤ ਚਲਾਨ ਤਿਆਰ ਕੀਤਾ ਗਿਆ ਹੈ ਤੇ ਬੱਚੀਆਂ ਲਈ ਮੁਆਵਜ਼ਾ ਦੇਣ ਦੀ ਅਪੀਲ ਵੀ ਸਰਕਾਰ ਨੂੰ ਕੀਤੀ ਗਈ ਹੈ। ਇਸ ਸਬੰਧੀ ‘ਬਚਪਨ ਬਚਾਓ ਮੁਹਿੰਮ’ ਦੀ ਸੰਚਾਲਕ ਵਕੀਲ ਸਿਮਰਜੀਤ ਕੌਰ ਗਿੱਲ ਨੇ ਕਿਹਾ ਕਿ ਅਸੀਂ ਕਦੇ ਵੀ ਪੁਲਸ ਦੀ ਪ੍ਰਸ਼ੰਸਾ ਨਹੀਂ ਕਰਦੇ ਜਦੋਂ ਪੁਲਸ ਵਧੀਆ ਕਰਦੀ ਹੈ, ਪਰ ਅਸੀਂ ਪੁਲਸ ਵਿਰੁਧ ਝੱਟ ਖੜ੍ਹ ਜਾਂਦੇ ਹਾਂ, ਜਿਨ੍ਹਾਂ ਵਿਚੋਂ ਮੈਂ ਖੁਦ ਇਕ ਹਾਂ। ਉਨ੍ਹਾਂ ਕਿਹਾ ਕਿ ਅੱਜ ਮੈਂ ਫਿਰੋਜ਼ਪੁਰ ਪੁਲਸ ਖਾਸ ਕਰ ਕੇ ਆਈ.ਜੀ. ਹਰਦਿਆਲ ਸਿੰਘ ਮਾਨ ਦਾ ਧੰਨਵਾਦ ਤੇ ਪ੍ਰਸੰਸਾ ਕਰਦੀ ਹਾਂ, ਜਿੰਨ੍ਹਾਂ ਦੀ ਰਹਿਨੁਮਾਈ ਹੇਠ ਫਿਰੋਜ਼ਪੁਰ ਪੁਲਸ ਨੇ ਸਾਢੇ ਤਿੰਨ ਬੱਚੀ, ਜਿਸ ਨਾਲ ਉਸ ਦੇ ਪਿਤਾ ਵਲੋਂ ਹੀ ਜਬਰ ਜਨਾਹ ਕੀਤਾ ਗਿਆ ਹੈ, ਨੂੰ ਇਨਸਾਫ਼ ਦਿਵਾਉਣ ਲਈ ਉਸ ਦੇ ਪਿਤਾ ਨੂੰ ਸਜਾਏ ਮੌਤ ਦੇਣ ਅਤੇ ਇਕ 8 ਸਾਲਾ ਬੱਚੀ ਨੂੰ ਅਗਵਾਹ ਕਰ ਕੇ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਵਿਰੁਧ ਚਾਰ ਦਿਨਾਂ ਵਿਚ ਹੀ ਸਖ਼ਤ ਚਲਾਨ ਤਿਆਰ ਕੀਤਾ ਅਤੇ ਉਸ ਲਈ ਮੁਆਵਜ਼ਾ ਦੇਣ ਦੀ ਸਰਕਾਰ ਨੂੰ ਅਪੀਲ ਵੀ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਇਸ ਕੇਸ ਵਿਚ ਬਾਲ ਰੱਖਿਆ ਕਮਿਸ਼ਨ ਨੇ ਵੀ ਆਪਣਾ ਫਰਜ਼ ਬਾਖੂਬੀ ਨਿਭਾਇਆ। ਬੱਸ ਹੁਣ ਵਕੀਲ ਭਾਈਚਾਰੇ ਨੂੰ ਬੇਨਤੀ ਹੈ ਕਿ ਇਹੋ ਜਿਹੇ ਜੱਲਾਦ ਦਾ ਕੇਸ ਕੋਈ ਨਾ ਲੜੇ। ਅਸੀਂ ਬਚਪਨ ਬਚਾਓ ਮੁਹਿੰਮ ਵਲੋਂ ਹਰ ਹਾਲ ਵਿਚ ਬੱਚੀ ਦੇ ਨਾਲ ਹਾਂ ਤੇ ਦੋਸ਼ੀ ਨੂੰ ਸਜ਼ਾ ਦਿਵਾਉਣ ਤੇ ਬੱਚੀ ਦੇ ਪੁਨਰ ਵਸੇਬੇ ਲਈ ਵਚਨਬੱਧ ਹਾਂ। ਉਨ੍ਹਾਂ ਉਮੀਦ ਜਤਾਈ ਕਿ ਤੁਸੀਂ ਵੀ ਇਸ ਵਿਚ ਸਾਥ ਦੇਵੋਗੇ ਤਾਂ ਜੋ ਸਮਾਜ ਵਿਚ ਬੱਚਿਆ ਦੇ ਹੋ ਰਹੇ ਸ਼ੋਸ਼ਣ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।

Have something to say? Post your comment
ਹੋਰ ਪੰਜਾਬ ਖ਼ਬਰਾਂ
ਬੈਂਕ ਨਾਲ 17 ਕਰੋੜ ਰੁਪਏ ਦੀ ਠੱਗੀ ਮਾਰ ਕੇ ਜੋੜਾ ਨਿਊਜੀਲੈਂਡ ਭੱਜ ਗਿਆ
ਬਾਰ ਐਸੋਸੀਏਸ਼ਨ ਵੱਲੋਂ ਹਾਈ ਕੋਰਟ ਦੇ ਮੁੱਖ ਜੱਜ ਉੱਤੇ ਗੰਭੀਰ ਦੋਸ਼
ਕੈਪਟਨ ਵੱਲੋਂ 10 ਸਾਲਾ ਬੱਚੇ ਨੂੰ ਦੋ ਲੱਖ ਰੁਪਏ ਦੇਣ ਅਤੇ ਪੜ੍ਹਾਈ ਦਾ ਖ਼ਰਚਾ ਚੁੱਕਣ ਦਾ ਐਲਾਨ
ਗਾਇਬ ਹੋਏ 328 ਸਰੂਪਾਂ ਬਾਰੇ ਕੇਸ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਦਰਜਾ ਪਹੁੰਚਿਆ
ਕੋਰੋਨਾ ਦੀ ਰਿਕਾਰਡ ਤੋੜ ਮਾਰ ਦੌਰਾਨ ਪੰਜਾਬ ਦੇ ਚਾਰ ਵੱਡੇ ਡਾਕਟਰਾਂ ਵੱਲੋਂ ਅਸਤੀਫ਼ੇ
ਕੋਰੋਨਾ ਵਾਇਰਸ ਨੇ ਰੂਪ ਬਦਲਿਆ, ਨਵਾਂ ਰੂਪ ਤੰਦਰੁਸਤ ਲੋਕਾਂ ਲਈ ਵੀ ਖਤਰਨਾਕ
ਪੰਜਾਬ ਵਿੱਚ ਆਕਸੀਜਨ ਸਪੋਰਟ ਵਾਲੇ ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ ਆਕਸੀਜਨ ਮੰਗ ਵਿੱਚ ਵਾਧਾ
ਸਬਜ਼ੀ ਵਾਲੇ ਦੇ ਟੋਕਰੇ ਨੂੰ ਲੱਤ ਮਾਰਨ ਵਾਲਾ ਐਸ ਐਚ ਓ ਸਸਪੈਂਡ
ਕੁੱਤੇ ਨੂੰ ਗੋਲੀ ਮਾਰਨ ਵਾਲਾ ਨੌਜਵਾਨ ਗ੍ਰਿਫਤਾਰ
ਪਰਵਾਸੀ ਮਜ਼ਦੂਰਾਂ ਦੀ ਹਿਜਰਤ ਜਾਰੀ, ਸਟੇਸ਼ਨ ਉੱਤੇ ਭਾਰੀ ਭੀੜ