Welcome to Canadian Punjabi Post
Follow us on

30

November 2020
ਭਾਰਤ

ਅਦਾਕਾਰ ਆਸਿਫ ਬਸਰਾ ਹਿਮਾਚਲ ਪ੍ਰਦੇਸ਼ ਦੇ ਆਪਣੇ ਘਰ ਵਿਚ ਮ੍ਰਿਤਕ ਮਿਲੇ

November 12, 2020 06:23 PM

ਨਵੀਂ ਦਿੱਲੀ, 12 ਨਵੰਬਰ (ਪੋਸਟ ਬਿਊਰੋ): ਬਾਲੀਵੁਡ ਅਦਾਕਾਰ ਆਸਿਫ ਬਸਰਾ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਅਨੁਸਾਰ ਉਹ ਹਿਮਾਚਲ ਪ੍ਰਦੇਸ਼ ਦੇ ਆਪਣੇ ਘਰ ਵਿਚ ਮ੍ਰਿਤਕ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਕਾਂਗੜਾ ਜਿ਼ਲ੍ਹੇ ਦੇ ਧਰਮਸ਼ਾਲਾ ਵਿਚ ਬਸਰਾ ਨੇ ਮੈਕਲੋਡਗੰਜ ਵਿਚ ਜੋਗਿਬਾੜਾ ਰੋਡ `ਤੇ ਸਥਿਤ ਇਕ ਕੈਫੇ ਕੋਲ ਖੁਸਕੁਸ਼ੀ ਕੀਤੀ ਹੈ। ਪੁਲਸ ਵਲੋਂ ਜਾਂਚ ਜਾਰੀ ਹੈ।
ਆਸਿਫ ਬਸਰਾ ਅਨੁਰਾਗ ਕਸ਼ਿਅਪ ਦੀ ਫਿਲਮ ‘ਬਲੈਕ ਫਰਾਈਡੇ’ ਅਤੇ ਰਾਹੁਲ ਢੋਲਕੀਆ ਦੀ ਫਿਲਮ ਪਰਜਾਨੀਆ ਵਿਚ ਨਜ਼ਰ ਆ ਚੁੱਕੇ ਸਨ। ਇਨ੍ਹਾਂ ਫਿਲਮਾਂ ਵਿਚ ਉਨ੍ਹਾਂ ਦੀ ਅਦਾਕਾਰੀ ਲਈ ਬਹੁਤ ਪ੍ਰਸੰਸਾ ਵੀ ਹੋਈ ਸੀ। ਆਸਿਫ ਬਸਰਾ ਨੇ ਲਮਹਾਂ ਫਿਲਮ ਵਿਚ ਵੀ ਅਹਿਮ ਕਿਰਦਾਰ ਨਿਭਾਇਆ ਸੀ। 53 ਸਾਲਾ ਆਸਿਫ ਬਸਰਾ ਸੁਪਰਹਿਟ ਵੇਬ ਸੀਰੀਜ਼ ‘ਪਤਾਲ ਲੋਕ’ ਅਤੇ ‘ਹਾਸਟੇਜੇਸ’ ਵਿਚ ਵੀ ਕੰਮ ਕਰ ਚੁੱਕੇ ਸਨ।

Have something to say? Post your comment
ਹੋਰ ਭਾਰਤ ਖ਼ਬਰਾਂ
ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਮੇਘਾਲਿਆ ਵਿੱਚ ਫਿਰ ਰਾਜ ਪੱਧਰੀ ਮੁਜ਼ਾਹਰੇ ਸ਼ੁਰੂ
‘ਮਨ ਕੀ ਬਾਤ’ ਵਿੱਚ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼
ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਗਾਜ਼ੀਪੁਰ ਦੇ ਬਾਰਡਰਦਾ ਬੈਰੀਕੇਡ ਤੋੜ ਕੇ ਦਿੱਲੀ ਆਣ ਪਹੁੰਚੇ
ਦਿੱਲੀ ਬਾਰਡਰ ਤੋਂ ਕਿਸਾਨਾਂ ਦਾ ਐਲਾਨ: ‘ਬੁਰਾੜੀ ਖੁੱਲ੍ਹੀ ਜੇਲ੍ਹ ਹੈ, ਓਥੇ ਕਦੇ ਨਹੀਂ ਜਾਵਾਂਗੇ`
ਹਿਮਾਚਲ ਵਿੱਚ ਫਾਈਵ-ਡੇਅ ਵੀਕ, ਵਿਆਹਾਂ ਵਿੱਚ 50 ਲੋਕ ਹੀ ਸ਼ਾਮਲ ਹੋ ਸਕਣਗੇ
ਰਾਸ਼ਟਰਪਤੀ ਭਵਨ ਦੇ ਗਾਰਡ ਦਾ ਚਾਰਜ ਸਿੱਖ ਰੈਜੀਮੈਂਟ ਨੇ ਲਿਆ
ਪਾਕਿਸਤਾਨ ਦੀ ਗੋਲਾਬਾਰੀ ਵਿੱਚ ਖਡੂਰ ਸਾਹਿਬ ਦੇ ਰਾਈਫਲਮੈਨ ਸਣੇ 2 ਜਵਾਨਾਂ ਦੀ ਮੌਤ
ਬੱਸ ਵਿੱਚ ਅੱਗ ਲੱਗਣ ਕਾਰਨ ਤਿੰਨ ਜਣਿਆਂ ਦੀ ਮੌਤ
ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮਰਿਆਦਾ ਭੰਗ ਕਰਨ ਵਾਲੇ ਦੇ ਖਿਲਾਫ ਕੇਸ ਦਰਜ
ਬਿਹਾਰ ਵਿਧਾਨ ਸਭਾ ਵਿੱਚ ਤੇਜੱਸਵੀ ਯਾਦਵ ਨੇ ਨਿਤੀਸ਼ ਕੁਮਾਰ ਨੂੰ ਜਵਾਬੀ ਮਿਹਣੇ ਦਿੱਤੇ