Welcome to Canadian Punjabi Post
Follow us on

28

November 2020
ਪੰਜਾਬ

ਹਰਿਆਣੇ ਦੀ ਤਰਜ ਤੇ ਗੰਨੇ ਦੇ ਰੇਟ ਤੈਅ ਕਰੇ ਪੰਜਾਬ ਸਰਕਾਰ : ਭਾਰਤੀ ਕਿਸਾਨ ਯੂਨੀਅਨ ਮਾਨ

November 12, 2020 05:16 PM

ਚੰਡੀਗੜ੍ਹ, 12 ਨਵੰਬਰ (ਪੋਸਟ ਬਿਊਰੋ): ਭਾਰਤੀ ਕਿਸਾਨ ਯੂਨੀਅਨ ਮਾਨ ਦੇ ਆਗੂਆਂ ਭੁਪਿੰਦਰ ਸਿੰਘ ਮਾਨ ਸਾਬਕਾ ਐੱਮ ਪੀ ਅਤੇ ਰਾਸ਼ਟਰੀ ਪ੍ਰਧਾਨ, ਬਲਦੇਵ ਸਿੰਘ ਮੀਆਂਪੁਰ ਪ੍ਰਧਾਨ ਪੰਜਾਬ, ਗੁਰਬਚਨ ਸਿੰਘ ਬਾਜਵਾ ਜਨਰਲ ਸਕੱਤਰ ਪੰਜਾਬ ਅਤੇ ਸੁਖਵਿੰਦਰ ਸਿੰਘ ਕਾਹਲੋ ਜਿ਼ਲ੍ਹਾ ਪ੍ਰਧਾਨ ਗੁਰਦਾਸਪੁਰ ਵੱਲੋਂ ਅੱਜ ਇਕ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਗੰਨੇ ਦਾ ਰੇਟ ਗੁਆਂਢੀ ਸੂਬੇ ਹਰਿਆਣਾ ਦੀ ਤਰਜ ਤੇ ਤੈਅ ਕਰਨ ਲਈ ਅਪੀਲ ਕੀਤੀ ਹੈ।
ਆਪਣੇ ਬਿਆਨ ਵਿਚ ਇਹਨਾਂ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਗੰਨੇ ਦੇ ਰੇਟ ਵਿਚ 10 ਰੁਪਏ ਦਾ ਵਾਧਾ ਕੀਤਾ ਹੈ ਜਿਸ ਨਾਲ ਇਸ ਸਮੇਂ ਹਰਿਆਣੇ ਵਿਚ ਗੰਨੇ ਦਾ ਭਾਅ 350 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ ਜਦਕਿ ਪੰਜਾਬ ਵਿੱਚ ਇਸ ਵੇਲੇ ਗੰਨੇ ਦਾ ਭਾਅ 310 ਰੁਪਏ ਪ੍ਰਤੀ ਕੁਇੰਟਲ ਹੀ ਹੈ ਜਦਕਿ ਫਸਲ ਤਿਆਰ ਕਰਨ ਲਈ ਖਰਚ ਦੋਨਾ ਸੂਬਿਆਂ ਵਿਚ ਇਕੋ ਜਿਹੇ ਹੀ ਹਨ। ਜੋ ਕਿ ਕਿਸਾਨਾਂ ਨਾਲ ਧੱਕਾ ਹੈ। ਇਸ ਲਈ ਸਰਕਾਰ ਗੰਨਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਗੰਨੇ ਦੇ ਰੇਟ ਹਰਿਆਣੇ ਦੀ ਤਰਜ ਤੇ 350 ਰੁਪਏ ਪ੍ਰਤੀ ਕੁਇੰਟਲ ਤੈਅ ਕਰੇ ।
ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਸਰਕਾਰ ਨੂੰ ਇਹ ਅਪੀਲ ਵੀ ਕੀਤੀ ਕਿ ਸੂਬੇ ਵਿਚ ਸਹਿਕਾਰੀ ਅਤੇ ਪ੍ਰਾਈਵੇਟ ਗੰਨਾਂ ਮਿੱਲਾਂ ਇੱਕੋ ਸਮੇਂ ਚਲਾਈਆਂ ਜਾਣ । ਕਿਉਂਕਿ ਇਸ ਵੇਲੇ ਪ੍ਰਾਈਵੇਟ ਗੰਨਾਂ ਮਿੱਲਾਂ ਤਾਂ ਚੱਲ ਪਈਆਂ ਹਨ ਪ੍ਰੰਤੂ ਸਹਿਕਾਰੀ ਗੰਨਾਂ ਮਿੱਲਾਂ ਨੇ ਅਜੇ ਪਿੜਾਈ ਸ਼ੁਰੂ ਨਹੀਂ ਕੀਤੀ ਹੈ ਜਿਸ ਕਰਕੇ ਕਿਸਾਨਾਂ ਨੂੰ ਮਜਬੂਰਨ ਆਪਣੀ ਫ਼ਸਲ ਪ੍ਰਾਈਵੇਟ ਮਿੱਲਾਂ ਵਿਚ ਲਿਜਾਣੀ ਪੈ ਰਹੀ ਹੈ। ਸਰਕਾਰ ਇਸ ਵਾਸਤੇ ਕੇਨ ਕਮਿਸ਼ਨਰ ਦੀ ਬੈਠਕ ਬੁਲਾ ਕੇ ਸਹਿਕਾਰੀ ਅਤੇ ਪ੍ਰਾਈਵੇਟ ਗੰਨਾਂ ਮਿੱਲਾਂ ਚਲਾਉਣ ਲਈ ਇੱਕ ਹੀ ਤਾਰੀਖ ਮਿਥੇ ਤਾਂ ਜੋ ਕਿਸਾਨਾਂ ਨੂੰ ਪ੍ਰੇਸ਼ਾਨੀ ਨਾ ਆਵੇ ।

Have something to say? Post your comment
ਹੋਰ ਪੰਜਾਬ ਖ਼ਬਰਾਂ
ਮਿਊਂਸੀਪਲ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ, ਫਰਵਰੀ ਵਿਚ ਹੋਣਗੀਆਂ ਚੋਣਾਂ
ਕਿਸਾਨਾਂ 'ਤੇ ਹੋਏ ਤਸ਼ਦੱਦ ਵਿਰੁਧ ਢੀਂਡਸਾ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਿਆ ਪੱਤਰ
ਕੈਪਟਨ ਨੇ ਕਿਸਾਨਾਂ ਨੂੰ ਦਿੱਲੀ ਵਿੱਚ ਪ੍ਰਵੇਸ਼ ਦੀ ਆਗਿਆ ਦੇਣ ਲਈ ਕੇਂਦਰ ਦੇ ਫੈਸਲੇ ਦਾ ਕੀਤਾ ਸਵਾਗਤ
ਬੀਬੀ ਜਗੀਰ ਕੌਰ ਐੱਸ ਜੀ ਪੀ ਸੀ ਦੀ ਨਵੀਂ ਪ੍ਰਧਾਨ ਬਣੀ
ਸਿੱਧੂ-ਕੈਪਟਨ ਬੈਠਕ ਕੈਪਟਨ ਨੇ ਕਿਹਾ: ਸਿੱਧੂ ਨੂੰ ਮਿਲ ਕੇ ਖੁਸ਼ੀ ਹੋਈ, ਹੋਰ ਬੈਠਕਾਂ ਦੀ ਵੀ ਆਸ ਹੈ
‘ਦਿੱਲੀ ਕੂਚ’ ਦੇ ਮੁੱਦੇ ਤੋਂ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਦੂਸ਼ਣਬਾਜ਼ੀ
ਕਿਸਾਨਾਂ ਦੇ ‘ਦਿੱਲੀ ਕੂਚ’ ਦੌਰਾਨ ਪੰਜਾਬ-ਹਰਿਆਣਾ ਦੇ ਬਾਰਡਰ ਉੱਤੇ ਜਬਰਦਸਤ ਹੰਗਾਮੇ
ਕਰਾਈਮ ਪੋਰਟਲ ਵੇਖ ਕੇ ਦੋਹਰਾ ਕਤਲ ਕੀਤਾ ਗਿਆ ਸੀ
ਪੰਜਾਬ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਵੈਟ ਘਪਲਾ ਬੇਨਕਾਬ
ਕੇਂਦਰ ਸਰਕਾਰ ਦਾ ਐਫੀਡੇਵਿਟ : ਫਸਲਾਂ ਦੀ ਘੱਟੋ-ਘੱਟ ਖਰੀਦ ਕੀਮਤ ਅਤੇ ਏ ਪੀ ਐਮ ਸੀਖਤਮ ਨਹੀਂ ਹੋਵੇਗੀ