ਕੰਗਨਾ ਰਣੌਤ ਨੇ ਆਪਣੀ ਆਉਣ ਵਾਲੀ ਫਿਲਮ ‘ਥਲਾਇਵੀ’ ਦੇ ਲਈ 20 ਕਿਲੋ ਵਜ਼ਨ ਵਧਾਇਆ ਸੀ। ਅੱਗੋਂ ਉਹ ਵਜ਼ਨ ਘੱਟ ਕਰ ਕੇ ਖੁਦ ਨੂੰ ਫਿੱਟ ਬਣਾਉਣ ਲੱਗੀ ਹੋਈ ਹੈ। ਕੰਗਨਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਦੱਸਿਆ ਕਿ ਉਸ ਨੂੰ ਕਿਵੇਂ ਫਿਜੀਕਲ ਚੈਲੇਂਜ ਦਾ ਸਾਹਮਣਾ ਕਰਨਾ ਪਿਆ। ਉਸ ਨੇ ਮਰਹੂਮ ਤਮਿਲ ਮੁੱਖ ਮੰਤਰੀ ਜੈਲਲਿਤਾ ਦੀ ਬਾਇਓਪਿਕ ‘ਥਲਾਇਵੀ’ ਵਿੱਚ ਆਪਣੀ ਭੂਮਿਕਾ ਲਈ ਵਜ਼ਨ ਵਧਾਉਣਾ ਪਿਆ ਸੀ। ਇਸ ਫਿਲਮ ਵਿੱਚ ਭਰਤਨਾਟਿਅਮ ਵੀ ਹੈ। ਕੰਗਨਾ ਨੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਤਸਵੀਰ ਤਾਮਿਲ ਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੈਲਲਿਤਾ ਦੇ ਲੁਕ ਵਿੱਚ ਅਤੇ ਇੱਕ ਤਸਵੀਰ ਵਿੱਚ ਉਹ ਭਰਤਨਾਟਿਅਮ ਕਰਦੀ ਦਿਖਾਈ ਦੇ ਰਹੀ ਹੈ। ਉਸ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਮੈਂ ਭਾਰਤੀ ਸਕਰੀਨ ਉੱਤੇ ਪਹਿਲੀ ਸੁਪਰ ਹਿਊਮਨ ਗਰਲ ਦਾ ਕਿਰਦਾਰ ਨਿਭਾਇਆ ਹੈ। ਮੇਰੇ ਸਰੀਰ ਦੇ ਲਈ ਧੰਨਵਾਦ। ਤੀਹ ਦੀ ਉਮਰ ਵਿੱਚ ਮੈਨੂੰ ‘ਥਲਾਇਵੀ’ ਦੇ ਲਈ ਵੀਹ ਕਿਲੋ ਭਾਰ ਵਧਾਉਣਾ ਸੀ ਅਤੇ ਭਰਤਨਾਟਿਅਮ ਕਰਨਾ ਸੀ, ਜਿਸ ਦੇ ਕਾਰਨ ਮੇਰੀ ਕਮਰ ਵਿੱਚ ਗੰਭੀਰ ਦਰਦ ਹੋਇਆ, ਪਰ ਪੂਰਨਤਾ ਦੇ ਲਈ ਇੱਕ ਭੂਮਿਕਾ ਨਿਭਾਉਣ ਦੀ ਤੁਲਨਾ ਵਿੱਚ ਕੋਈ ਵੱਡੀ ਸੰਤੁਸ਼ਟੀ ਨਹੀਂ ਹੈ।
ਕੰਗਨਾ ਨੇ ਲਿਖਿਆ, ਮੇਰੀ ਫਿੱਟ ਬਾਡੀ ਵਿੱਚ ਵਾਪਸ ਆਉਣ ਦਾ ਸਫਰ ਆਸਾਨ ਨਹੀਂ ਸੀ। ਮੈਨੂੰ ਚੰਗਾ ਲੱਗਦਾ ਹੈ, ਪਰ ਅਜੇ ਪੰਜ ਕਿਲੋ ਵਜ਼ਨ ਘੱਟ ਕਰਨਾ ਬਾਕੀ ਹੈ। ਜਦ ਡਾਇਰੈਕਟਰ ਵਿਜੇ ਸਰ ਨੇ ਮੈਨੂੰ ‘ਥਲਾਇਵੀ’ ਦੀ ਫੁਟੇਜ ਦਿਖਾਈ ਅਤੇ ਸਭ ਠੀਕ ਲੱਗਾ ਤਾਂ ਸਭ ਗਾਇਬ ਹੋ ਗਿਆ।