Welcome to Canadian Punjabi Post
Follow us on

28

November 2020
ਮਨੋਰੰਜਨ

ਤੁਸੀਂ ਸਟਾਰਡਮ ਨੂੰ ਗੰਭੀਰਤਾ ਨਾਲ ਨਹੀਂ ਲੈ ਸਕਦੇ : ਅਰਜੁਨ ਕਪੂਰ

November 12, 2020 08:36 AM

ਹਰੇਕ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਗਤੀਸ਼ੀਲ ਬਦਲਾਅ ਵਾਲੇ ਅਦਾਕਾਰ ਅਰਜੁਨ ਕਪੂਰ ਨੇ ਕਿਹਾ ਕਿ ਫਿਲਮ ਇੰਡਸਟਰੀ ਇੱਕ ਅਸਥਿਰ ਜਗ੍ਹਾ ਹੈ ਜਿੱਥੇ ਕਿਸੇ ਇੱਕ ਨੂੰ ਹਮੇਸ਼ਾ ਲਈ ਸਟਾਰਡਮ ਨਹੀਂ ਮਿਲ ਸਕਦੀ। ਅਰਜੁਨ ਕਪੂਰ, ਜੋ ਪਿਛਲੇ ਅੱਠ ਸਾਲਾਂ ਤੋਂ ਫਿਲਮ ਇੰਡਸਟਰੀ ਵਿੱਚ ਇੱਕ ਅਦਾਕਾਰ ਹੈ, ਨੇ ਕਿਹਾ ਕਿ ਬਾਲੀਵੁੱਡ ਦੇ ਉਤਰਾਅ ਚੜ੍ਹਾਅ 'ਤੇ ਚੱਲਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਜ਼ਮੀਨ ਨਾਲ ਜੁੜ ਕੇ ਰਿਹਾ ਜਾਵੇ। ੳੇਸ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਤੁਸੀਂ ਆਪਣੀ ਸਟਾਰਡਮ ਨੂੰ ਐਨੀ ਗੰਭੀਰਤਾ ਨਾਲ ਨਹੀਂ ਲੈ ਸਕਦੇ, ਕਿਉਂਕਿ ਇਹ ਹਰ ਸ਼ੁੱਕਰਵਾਰ ਨੂੰ ਰਿਲੀਜ਼ ਹੁੰਦੀ ਨਵੀਂ ਫਿਲਮ 'ਤੇ ਆਧਾਰਤ ਹੈ। ਇੱਕ ਮਾੜੀ ਫਿਲਮ ਨਾਲ ਤੁਸੀਂ ਥੱਲੇ ਆ ਜਾਂਦੇ ਹੋ ਤੇ ਇੱਕ ਹਿੱਟ ਫਿਲਮ ਨਾਲ ਤੁਸੀਂ ਸੁਪਰਸਟਾਰ ਬਣ ਜਾਂਦੇ ਹੋ। ਤੁਹਾਨੂੰ ਹਰ ਤਰ੍ਹਾਂ ਦੇ ਹਾਲਾਤ ਦਾ ਆਨੰਦ ਮਾਣ ਕੇ ਖੁਸ਼ ਰਹਿਣਾ ਚਾਹੀਦਾ ਹੈ। ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਤੁਸੀਂ ਇਸ ਵਿੱਚ ਬਹੁਤ ਜ਼ਿਆਦਾ ਨਾ ਖੁੱਭ ਜਾਓ। ਤੁਸੀਂ ਬੱਸ ਵਧੀਆ ਕੰਮ ਕਰਨਾ ਯਕੀਨੀ ਬਣਾਓ।”

Have something to say? Post your comment