Welcome to Canadian Punjabi Post
Follow us on

28

November 2020
ਲਾਈਫ ਸਟਾਈਲ

ਬਿਊਟੀ ਟਿਪਸ : ਚੰਦਨ ਫੇਸਪੈਕ ਕਰੇ ਬਲੀਚ ਦਾ ਕੰਮ, ਚਿਹਰੇ 'ਤੇ ਆਏਗਾ ਨਿਖਾਰ

November 11, 2020 08:31 AM

ਮੌਸਮ ਤਬਦੀਲੀ ਕਾਰਨ ਸਕਿਨ ਡਲ, ਡਰਾਈ ਅਤੇ ਕਾਲੀ ਪੈਣ ਲੱਗਦੀ ਹੈ। ਸਕਿਨ ਦਾ ਸਹੀ ਖਿਆਲ ਰੱਖਿਆ ਜਾਏ ਤਾਂ ਇਸ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਅਜਿਹੇ ਵਿੱਚ ਬਲੀਚ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਨਾਲ ਨੈਚੁਰਲ ਗਲੋ ਜਗਾਉਣ ਵਿੱਚ ਮਦਦ ਮਿਲਦੀ ਹੈ, ਪਰ ਅਸੀਂ ਤੁਹਾਡੇ ਲਈ ਚੰਦਨ ਫੇਸਪੈਕ ਲੈ ਕੇ ਆਏ ਹਾਂ, ਜੋ ਸਕਿਨ ਵਿੱਚ ਠੰਢਕ ਦਾ ਅਹਿਸਾਸ ਹੋਣ ਦੇ ਨਾਲ ਪਿੰਪਲਸ, ਦਾਗ-ਧੱਬੇ, ਝੁਰੜੀਆਂ, ਟੈਨਿੰਗ ਆਦਿ ਸਕਿਨ ਪ੍ਰਾਬਲਮ ਤੋਂ ਛੁਟਕਾਰਾ ਦਿਵਾਇਆ ਜਾਏਗਾ।
ਸਮੱਗਰੀ-ਚੰਦਨ ਪਾਊਡਰ ਇੱਕ ਚਮਚ, ਪਾਣੀ ਲੋੜ ਅਨੁਸਾਰ।
ਫੇਸਪੈਕ ਬਣਾਉਣ ਦਾ ਤਰੀਕਾ-* ਇੱਕ ਕਟੋਰੀ ਵਿੱਚ ਦੋਵਾਂ ਚੀਜ਼ਾਂ ਨੂੰ ਪਾ ਕੇ ਚੰਗੀ ਤਰ੍ਹਾਂ ਮਿਲਾਓ।
* ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ।
*10 ਮਿੰਟ ਜਾਂ ਸੁੱਕਣ ਤੱਕ ਇਸ ਨੂੰ ਲੱਗਾ ਰਹਿਣ ਦਿਓ।
* ਪੈਕ ਦੇ ਸੁੱਕਣ ਦੇ ਬਾਅਦ ਚਿਹਰੇ 'ਤੇ ਥੋੜ੍ਹਾ ਪਾਣੀ ਲਗਾ ਕੇ ਹਲਕੇ ਹੱਥਾਂ ਨਾਲ ਮਸਲਦੇ ਹੋਏ ਇਸ ਨੂੰ ਸਾਫ ਕਰ ਲਓ।
* ਬਾਅਦ ਵਿੱਚ ਚਿਹਰੇ ਨੂੰ ਪਾਣੀ ਨਾਲ ਧੋ ਲਓ।

Have something to say? Post your comment